ਨਿੱਜੀ ਤਸਵੀਰਾਂ ਸੋਸ਼ਲ ਮੀਡੀਆ ''ਤੇ ਪਾਈਆਂ ਤਾਂ ਔਰਤ ਨੇ ਦੋਸਤਾਂ ਨਾਲ ਮਿਲ ਮੰਗੇਤਰ ਦਾ ਕੀਤਾ ਕਤਲ

Wednesday, Sep 21, 2022 - 06:18 PM (IST)

ਨਿੱਜੀ ਤਸਵੀਰਾਂ ਸੋਸ਼ਲ ਮੀਡੀਆ ''ਤੇ ਪਾਈਆਂ ਤਾਂ ਔਰਤ ਨੇ ਦੋਸਤਾਂ ਨਾਲ ਮਿਲ ਮੰਗੇਤਰ ਦਾ ਕੀਤਾ ਕਤਲ

ਬੈਂਗਲੁਰੂ (ਭਾਸ਼ਾ)- ਤਾਮਿਲਨਾਡੂ ਦੇ ਚੇਨਈ 'ਚ ਰਹਿਣ ਵਾਲੇ ਇਕ ਡਾਕਟਰ ਨੇ ਆਪਣੀ ਮੰਗੇਤਰ ਦੀਆਂ ਕੁਝ ਨਿੱਜੀ ਤਸਵੀਰਾਂ ਆਨਲਾਈਨ ਪੋਸਟ ਕਰ ਦਿੱਤੀਆਂ ਅਤੇ ਉਨ੍ਹਾਂ ਨੂੰ ਆਪਣੇ ਦੋਸਤਾਂ ਨਾਲ ਵੀ ਸਾਂਝਾ ਕਰ ਦਿੱਤਾ। ਇਸ ਤੋਂ ਬਾਅਦ ਮੰਗੇਤਰ ਨੇ ਆਪਣੇ 2 ਦੋਸਤਾਂ ਨਾਲ ਮਿਲ ਕੇ ਡਾਕਟਰ ਦੀ ਇੰਨੀ ਕੁੱਟਮਾਰ ਕੀਤੀ ਕਿ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਕਤਲ ਦੇ ਦੋਸ਼ 'ਚ ਔਰਤ ਅਤੇ ਉਸ ਦੇ 2 ਦੋਸਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੁਲਸ ਮੁਤਾਬਕ ਇੱਥੇ ਮਾਈਕ੍ਰੋ ਲੇਆਊਟ 'ਚ 27 ਸਾਲਾ ਵਿਕਾਸ ਰੰਜਨ 'ਤੇ ਉਸ ਦੀ ਮੰਗੇਤਰ ਪ੍ਰਤਿਭਾ ਅਤੇ ਉਸ ਦੇ ਦੋਸਤਾਂ ਨੇ ਹਮਲਾ ਕਰ ਦਿੱਤਾ। ਉਸ ਨੂੰ 10 ਸਤੰਬਰ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ 14 ਸਤੰਬਰ ਨੂੰ ਉਸ ਦੀ ਮੌਤ ਹੋ ਗਈ ਸੀ। ਪ੍ਰਤਿਭਾ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦਾ 2 ਸਾਲਾਂ ਤੋਂ ਅਫੇਅਰ ਚੱਲ ਰਿਹਾ ਸੀ ਅਤੇ ਉਨ੍ਹਾਂ ਨੇ ਹਾਲ ਹੀ 'ਚ ਵਿਆਹ ਕਰਨ ਦਾ ਫ਼ੈਸਲਾ ਕੀਤਾ ਸੀ। ਰੰਜਨ ਨੇ ਕਥਿਤ ਤੌਰ 'ਤੇ ਉਸ ਦੀ ਇਜਾਜ਼ਤ ਤੋਂ ਬਿਨਾਂ ਉਸ ਦੀਆਂ ਨਿੱਜੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਸਨ ਅਤੇ ਆਪਣੇ ਕੁਝ ਦੋਸਤਾਂ ਨਾਲ ਵੀ ਸਾਂਝੀਆਂ ਕੀਤੀਆਂ ਸਨ। ਇਕ ਪੁਲਿਸ ਅਧਿਕਾਰੀ ਨੇ ਕਿਹਾ,"ਜਦੋਂ ਔਰਤ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਰੰਜਨ ਨੂੰ ਸਬਕ ਸਿਖਾਉਣ ਦਾ ਫ਼ੈਸਲਾ ਕੀਤਾ।"


author

DIsha

Content Editor

Related News