ਬੁਆਏਫ੍ਰੈਂਡ ਨਾਲ ਹੋਟਲ ਪੁੱਜੀ MSc student, ਬੁੱਕ ਕਰਵਾਇਆ ਕਮਰਾ, ਜਦੋਂ ਖੋਲ੍ਹਿਆ ਦਰਵਾਜ਼ਾ ਤਾਂ...
Saturday, Jul 05, 2025 - 10:26 AM (IST)

ਨੈਸ਼ਨਲ ਡੈਸਕ : ਵਾਰਾਣਸੀ ਦੇ ਮਿਰਜ਼ਾਮੁਰਾਦ ਥਾਣਾ ਖੇਤਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। 22 ਸਾਲਾ ਐੱਮਐੱਸਸੀ ਦੀ ਇਕ ਵਿਦਿਆਰਥਣ ਦੀ ਲਾਸ਼ ਬੁੱਧਵਾਰ ਸ਼ਾਮ ਨੂੰ ਇੱਕ ਹੋਟਲ ਦੇ ਕਮਰੇ ਵਿੱਚੋਂ ਬਰਾਮਦ ਕੀਤੀ ਗਈ। ਇਹ ਘਟਨਾ ਹਾਈਵੇਅ 'ਤੇ ਸਥਿਤ ਵਿਧਾਨ ਬਸੇਰਾ ਹੋਟਲ ਵਿੱਚ ਵਾਪਰੀ ਹੈ, ਜਿਸ ਨਾਲ ਹੋਟਲ ਵਿਚ ਹਫ਼ੜਾ-ਦਫ਼ੜੀ ਮੱਚ ਗਈ। ਸ਼ੁਰੂ-ਸ਼ੁਰੂ ਵਿੱਚ ਇਹ ਸ਼ੱਕੀ ਮੌਤ ਜਾਪਦੀ ਸੀ ਪਰ ਜਿਵੇਂ-ਜਿਵੇਂ ਜਾਂਚ ਅੱਗੇ ਵਧਦੀ ਗਈ, ਇਹ ਮਾਮਲਾ ਪ੍ਰੇਮ ਸਬੰਧਾਂ ਵਿੱਚ ਵਿਸ਼ਵਾਸਘਾਤ ਅਤੇ ਬੇਰਹਿਮੀ ਨਾਲ ਕਤਲ ਦਾ ਮਾਮਲਾ ਨਿਕਲਿਆ।
ਇਹ ਵੀ ਪੜ੍ਹੋ - School Holidays : ਮੁੜ ਬੰਦ ਹੋਏ ਸਕੂਲ, ਬੱਚਿਆਂ ਦੀ ਲੱਗ ਗਈਆਂ ਮੌਜਾਂ
ਜਾਣੋ ਕਿਵੇਂ ਸਾਹਮਣੇ ਆਇਆ ਮਾਮਲਾ?
ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ, ਜਦੋਂ ਹੋਟਲ ਸਟਾਫ ਨੇ ਇੱਕ ਕਮਰੇ ਵਿੱਚੋਂ ਬਦਬੂ ਆਉਣ ਅਤੇ ਕੋਈ ਹਰਕਤ ਨਾ ਹੋਣ ਦਾ ਸ਼ੱਕ ਹੋਇਆ। ਇਸ ਗੱਲ਼ ਦੀ ਸੂਚਨਾ ਉਹਨਾਂ ਨੇ ਪੁਲਸ ਨੂੰ ਦਿੱਤੀ। ਜਦੋਂ ਹੋਟਲ ਦਾ ਸਟਾਫ਼ ਸਫ਼ਾਈ ਕਰਨ ਲਈ ਕਮਰੇ ਵਿੱਚ ਦਾਖਲ ਹੋਇਆ ਤਾਂ ਉਨ੍ਹਾਂ ਨੂੰ ਕੁੜੀ ਦੀ ਲਾਸ਼ ਬਿਸਤਰੇ 'ਤੇ ਕੰਬਲ ਵਿੱਚ ਲਪੇਟੀ ਹੋਈ ਮਿਲੀ। ਸਟਾਫ਼ ਘਬਰਾ ਗਿਆ ਅਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ।
ਘਟਨਾ ਸਥਾਨ 'ਤੇ ਪਹੁੰਚ ਕੇ ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਹੋਟਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਸਿਰਫ 27 ਘੰਟਿਆਂ ਦੇ ਅੰਦਰ ਦੋਸ਼ੀ ਨੌਜਵਾਨ ਦਾ ਪਤਾ ਲਗਾ ਲਿਆ। ਦੋਸ਼ੀ ਦਾ ਨਾਮ ਸਾਹਬ ਬਿੰਦ ਹੈ, ਜੋ ਕਿ ਮਿਰਜ਼ਾਮੁਰਾਦ ਖੇਤਰ ਦਾ ਰਹਿਣ ਵਾਲਾ ਹੈ ਅਤੇ ਸੂਰਤ (ਗੁਜਰਾਤ) ਵਿੱਚ ਇੱਕ ਟੈਕਸਟਾਈਲ ਫੈਕਟਰੀ ਵਿੱਚ ਕੰਮ ਕਰਦਾ ਹੈ।
ਇਹ ਵੀ ਪੜ੍ਹੋ - WhatsApp ਰਾਹੀਂ ਘਰ ਬੈਠੇ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਹੋਣਗੇ ਕਈ ਫ਼ਾਇਦੇ
ਦੋਸ਼ੀ ਨੇ ਦੱਸੀ ਕਤਲ ਦੀ ਵਜ੍ਹਾ
ਪੁਲਸ ਪੁੱਛਗਿੱਛ ਦੌਰਾਨ ਸਾਹਬ ਬਿੰਦ ਨੇ ਕਬੂਲ ਕੀਤਾ ਕਿ ਉਹ ਅਤੇ ਅਲਕਾ ਪਿਛਲੇ ਇੱਕ ਸਾਲ ਤੋਂ ਪ੍ਰੇਮ ਸਬੰਧਾਂ ਵਿੱਚ ਸਨ। ਦੋਵੇਂ 2024 ਵਿੱਚ ਮਹਿੰਦੀਗੰਜ ਵਿੱਚ ਇੱਕ ਵਿਆਹ ਸਮਾਰੋਹ ਦੌਰਾਨ ਮਿਲੇ ਸਨ। ਇਸ ਤੋਂ ਬਾਅਦ, ਦੋਵੇਂ ਫ਼ੋਨ 'ਤੇ ਗੱਲਾਂ ਕਰਨ ਲੱਗ ਪਏ ਅਤੇ ਉਹ ਸਮੇਂ-ਸਮੇਂ 'ਤੇ ਮਿਲਦੇ ਵੀ ਰਹੇ। ਮੁਲਜ਼ਮ ਨੇ ਕਿਹਾ ਕਿ ਅਲਕਾ ਉਸ 'ਤੇ ਵਿਆਹ ਲਈ ਦਬਾਅ ਪਾ ਰਹੀ ਸੀ ਅਤੇ ਲਗਾਤਾਰ ਪੈਸੇ ਦੀ ਮੰਗ ਵੀ ਕਰ ਰਹੀ ਸੀ। ਉਹ ਇਸ ਤੋਂ ਤੰਗ ਆ ਗਿਆ ਸੀ ਅਤੇ ਗੁਜਰਾਤ ਵਾਪਸ ਜਾਣਾ ਚਾਹੁੰਦਾ ਸੀ। ਸਾਹਬ ਨੇ ਕਬੂਲ ਕੀਤਾ ਕਿ ਇਸ ਕਾਰਨ ਉਸਨੇ ਇੱਕ ਹੋਟਲ ਵਿੱਚ ਮਿਲਣ ਦੀ ਯੋਜਨਾ ਬਣਾਈ ਸੀ ਅਤੇ ਉੱਥੇ ਅਲਕਾ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਸਾਹਬ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪੁਲਸ ਦੀ ਚੌਕਸੀ ਅਤੇ ਨਾਕਾਬੰਦੀ ਕਾਰਨ ਉਹ ਬਾਹਰ ਨਹੀਂ ਨਿਕਲ ਸਕਿਆ। ਉਸਨੂੰ ਫੜਦੇ ਸਮੇਂ, ਪੁਲਸ ਨੇ ਇੱਕ ਛੋਟਾ ਜਿਹਾ ਮੁਕਾਬਲਾ ਕੀਤਾ, ਜਿਸ ਵਿੱਚ ਜ਼ਖਮੀ ਹੋਣ ਤੋਂ ਬਾਅਦ ਉਸਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ - ਇਸ ਜ਼ਿਲ੍ਹੇ ਦੇ ਕਿਸੇ ਵੀ ਮੁਲਾਜ਼ਮ ਨੂੰ ਨਹੀਂ ਮਿਲੇਗੀ ਛੁੱਟੀ, ਜਾਣੋ ਕਿਉਂ ਲਿਆ ਗਿਆ ਫ਼ੈਸਲਾ
ਕਿਵੇਂ ਵਾਪਰੀ ਇਹ ਘਟਨਾ?
ਦੱਸ ਦੇਈਏ ਕਿ 2 ਜੁਲਾਈ 2025, ਸ਼ਾਮ 4 ਵਜੇ ਦੇ ਕਰੀਬ ਕੁੜੀ ਦੀ ਲਾਸ਼ ਰੂਪਾਪੁਰ ਦੇ ਵਿਧਾਨ ਬਸੇਰਾ ਹੋਟਲ ਵਿੱਚੋਂ ਬਰਾਮਦ ਹੋਈ। ਹੋਟਲ ਸਟਾਫ ਦੇ ਅਨੁਸਾਰ, ਕੁੜੀ ਪਿਛਲੇ ਦੋ ਮਹੀਨਿਆਂ ਤੋਂ ਆਪਣੇ ਬੁਆਏਫ੍ਰੈਂਡ ਨਾਲ ਇੱਥੇ ਆਉਂਦੀ ਸੀ। ਇਸ ਵਾਰ ਵੀ ਕਮਰਾ ਸਾਹਿਬ ਬਿੰਦ ਨੇ ਬੁੱਕ ਕੀਤਾ ਸੀ ਪਰ ਰਜਿਸਟਰ ਵਿੱਚ ਦੋਵਾਂ ਦੀ ਕੋਈ ਐਂਟਰੀ ਨਹੀਂ ਕੀਤੀ ਗਈ। ਜਦੋਂ ਦੋਵੇਂ ਸ਼ਾਮ ਤੱਕ ਬਾਹਰ ਨਹੀਂ ਆਏ, ਤਾਂ ਸਟਾਫ ਨੇ ਕਮਰਾ ਸਾਫ਼ ਕਰਨ ਲਈ ਦਰਵਾਜ਼ਾ ਖੋਲ੍ਹਿਆ ਅਤੇ ਲਾਸ਼ ਦੇਖ ਕੇ ਹੈਰਾਨ ਰਹਿ ਗਏ।
ਇਹ ਵੀ ਪੜ੍ਹੋ - IMD Rain Alert: ਤੇਜ਼ ਹਨ੍ਹੇਰੀ-ਤੂਫ਼ਾਨ ਤੇ ਭਾਰੀ ਮੀਂਹ ਦਾ ਅਲਰਟ, ਇਨ੍ਹਾਂ 9 ਇਲਾਕਿਆਂ ਨੂੰ ਖ਼ਤਰਾ
ਕੌਣ ਹੈ ਮ੍ਰਿਤਕ ਕੁੜੀ
ਮ੍ਰਿਤਕ ਕੁੜੀ ਵਾਰਾਣਸੀ ਦੇ ਮੇਹਦੀਗੰਜ ਇਲਾਕੇ ਦੀ ਰਹਿਣ ਵਾਲੀ ਸੀ, ਜਿਸ ਦਾ ਨਾਮ ਅਲਕਾ ਸੀ। ਉਹ ਰੂਪਾਪੁਰ (ਖੋਚਵਾਂ) ਸਥਿਤ ਇੱਕ ਕਾਲਜ ਵਿੱਚ ਐਮਐਸਸੀ ਦੇ ਪਹਿਲੇ ਸਾਲ ਦੀ ਵਿਦਿਆਰਥਣ ਸੀ ਅਤੇ ਉਸਦੇ ਪਿਤਾ ਚੰਦਰਸ਼ੇਖਰ ਬਿੰਦ ਇੱਕ ਨਰਸਰੀ ਦੇ ਮਾਲਕ ਹਨ। ਅਲਕਾ ਉਸ ਦਿਨ ਸਵੇਰੇ 9 ਵਜੇ ਕਾਲਜ ਜਾਣ ਦੇ ਬਹਾਨੇ ਘਰੋਂ ਨਿਕਲੀ ਸੀ ਪਰ ਕਾਲਜ ਜਾਣ ਦੀ ਬਜਾਏ ਉਹ ਸਿੱਧੀ ਹੋਟਲ ਚਲੀ ਗਈ। ਦੂਜੇ ਪਾਸੇ ਜਿਵੇਂ ਹੀ ਇਲਾਕੇ ਵਿੱਚ ਕਤਲ ਦੀ ਖ਼ਬਰ ਫੈਲੀ, ਅਲਕਾ ਦੇ ਪਰਿਵਾਰ ਨੇ ਵੀਰਵਾਰ ਸਵੇਰੇ ਕਲਕੱਤਾ-ਦਿੱਲੀ ਰਾਸ਼ਟਰੀ ਰਾਜਮਾਰਗ ਜਾਮ ਕਰ ਦਿੱਤਾ। ਭਾਰੀ ਭੀੜ ਅਤੇ ਗੁੱਸੇ ਨੂੰ ਦੇਖਦਿਆਂ ਡੀਸੀਪੀ ਆਕਾਸ਼ ਪਟੇਲ ਅਤੇ ਐਸਡੀਐਮ ਰਾਜਾਤਲਬ ਮੌਕੇ 'ਤੇ ਪਹੁੰਚੇ ਅਤੇ ਭਾਰੀ ਫੋਰਸ ਦੀ ਮੌਜੂਦਗੀ ਵਿੱਚ ਲੋਕਾਂ ਨੂੰ ਸ਼ਾਂਤ ਕੀਤਾ।
ਇਹ ਵੀ ਪੜ੍ਹੋ - ਸਵੇਰੇ ਚਾਈਂ-ਚਾਈਂ ਕਰਵਾਈ Love Marriage ਤੇ ਰਾਤ ਨੂੰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8