ਲੜਕੀ ਮੁਸਾਫਰ ਨੂੰ ਓਲਾ ਡਰਾਈਵਰ ਨੇ ਕੈਬ ''ਚ ਬਣਾਇਆ ਬੰਧਕ
Thursday, Dec 07, 2017 - 12:06 AM (IST)

ਬੇਂਗਲੁਰੂ-ਓਲਾ ਕੈਬ ਦੇ ਡਰਾਈਵਰਾਂ ਵਿਰੁੱਧ ਸ਼ਿਕਾਇਤਾਂ ਦੀ ਸੂਚੀ ਲੰਬੀ ਹੁੰਦੀ ਜਾ ਰਹੀ ਹੈ। ਤਾਜ਼ਾ ਸ਼ਿਕਾਇਤ ਬੇਂਗਲੁਰੂ ਵਿਚ 23 ਸਾਲ ਦੀ ਲੜਕੀ ਨੂੰ ਸਰੀਰਕ ਤੌਰ 'ਤੇ ਤੰਗ-ਪਰੇਸ਼ਾਨ ਕਰਨ ਦੀ ਹੈ। ਪੀੜਤਾ ਅਨੁਸਾਰ ਉਸ ਨੂੰ ਡਰਾਈਵਰ ਨੇ ਕੈਬ ਵਿਚ ਲਾਕ ਕਰ ਦਿੱਤਾ ਅਤੇ ਧਮਕੀਆਂ ਦਿੱਤੀਆਂ। ਉਸ ਨੂੰ ਕਾਰ ਵਿਚ ਬੰਦ ਕਰ ਕੇ ਡਰਾਈਵਰ ਬਾਹਰ ਹੱਥਰਸੀ ਕਰਨ ਲੱਗਾ। ਫੈਸ਼ਨ ਇੰਡਸਟਰੀ ਨਾਲ ਜੁੜੀ ਪੀੜਤਾ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਉਸ ਨੂੰ ਧਮਕਾਇਆ ਕਿ ਉਹ ਜਿੰਨੀਆਂ ਮਰਜ਼ੀ ਸ਼ਿਕਾਇਤਾਂ ਕਰ ਲਵੇ, ਓਲਾ ਮੈਨੇਜਮੈਂਟ ਧਿਆਨ ਨਹੀਂ ਦਿੰਦੀ। ਇਸ ਦੌਰਾਨ ਡਰਾਈਵਰ ਨੇ ਟੈਕਸੀ ਨੂੰ ਚਾਈਲਡ ਲਾਕ ਲਗਾ ਦਿੱਤਾ। ਬੜੀ ਮੁਸ਼ਕਲ ਨਾਲ ਜਦੋਂ ਪੀੜਤਾ ਛੁੱਟੀ ਤਾਂ ਅਗਲੇ ਦਿਨ ਉਸ ਨੂੰ ਕਈ ਧਮਕੀ ਭਰੇ ਫੋਨ ਕਾਲਾਂ ਵੀ ਕੀਤੀਆਂ ਗਈਆਂ ਤਾਂ ਕਿ ਉਹ ਮੂੰਹ ਬੰਦ ਰੱਖੇ। ਇਸ ਘਟਨਾ ਬਾਰੇ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਇਸ ਮਾਮਲੇ ਵਿਚ ਪੀੜਤਾ ਕੋਲੋਂ ਮੁਆਫੀ ਮੰਗਦੇ ਹਾਂ ਅਤੇ ਉਸ ਨੂੰ ਬੇਨਤੀ ਕਰਦੇ ਹਾਂ ਕਿ ਉਹ ਮਾਮਲੇ ਦੀ ਸ਼ਿਕਾਇਤ ਕਰੇ। ਕੰਪਨੀ ਅਜਿਹੇ ਮਾਮਲੇ ਨੂੰ ਕਦੇ ਸਹਿਣ ਨਹੀਂ ਕਰੇਗੀ।