ਇਸ਼ਕ ’ਚ ਪਾਗਲਪਨ ਦੀਆਂ ਹੱਦਾਂ ਪਾਰ ਕਰ ਗਈ ਕੁੜੀ, ਸਹੇਲੀ ਨਾਲ ਵਿਆਹ ਕਰਵਾਉਣ ਲਈ ਬਦਲਵਾਇਆ ਲਿੰਗ

06/28/2022 6:20:15 PM

ਲਖਨਊ– ਉੱਤਰ-ਪ੍ਰਦੇਸ਼ ਦੇ ਪ੍ਰਿਯਾਗਰਾਜ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਤੁਸੀਂ ਹੀਰ-ਰਾਂਝਾ, ਲੈਲਾ-ਮਜਨੂ ਵਰਗੇ ਕਈ ਪਿਆਰ ਦੇ ਕਿੱਸੇ-ਕਹਾਣੀਆਂ ਸੁਣੀਆਂ ਹੋਣਗੀਆਂ ਪਰ ਅੱਜ ਜੋ ਖਬਰ ਅਸੀਂ ਤੁਹਾਨੂੰ ਦੇ ਰਹੇ ਹਾਂ ਉਸ ਨੂੰ ਪੜ੍ਹ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਉੱਤਰ-ਪ੍ਰਦੇਸ਼ ਦੇ ਪ੍ਰਿਯਾਗਰਾਜ ਦੀ ਇਕ ਕੁੜੀ ਨੇ ਆਣੇ ਪਿਆਰ ਖ਼ਾਤਿਰ ਆਪਣਾ ਲਿੰਗ ਬਦਲਵਾ ਲਿਆ। ਜਦੋਂ ਇਸ਼ਕ ਦਾ ਜਨੂੰਨ ਸਿਰ ਚੜ੍ਹ ਕੇ ਬੋਲਦਾ ਹੈ ਤਾਂ ਲੋਕ ਸਾਰੀਆਂ ਹੱਦਾਂ ਭੁੱਲ ਜਾਂਦੇ ਹਨ। ਪ੍ਰਿਯਾਗਰਾਜ ’ਚ ਦੋ ਕੁੜੀਆਂ ’ਤੇ ਪਿਆਰ ਦਾ ਅਜਿਹਾ ਜਨੂੰਨ ਚੜ੍ਹਿਆ ਕਿ ਇਕ ਕੁੜੀ ਨੇ ਆਪਣਾ ਲਿੰਗ ਹੀ ਬਦਲਵਾ ਲਿਆ। 

ਇਹ ਵੀ ਪੜ੍ਹੋ– ਬਜ਼ੁਰਗ ਬੇਬੇ ਦਾ ਹੈਰਾਨੀਜਨਕ ਸਟੰਟ! ਹਰਿ ਕੀ ਪੌੜੀ ਦੇ ਪੁਲ ਤੋਂ ਗੰਗਾ ’ਚ ਮਾਰ ’ਤੀ ਛਾਲ (ਵੀਡੀਓ)

ਕੀ ਹੈ ਮਾਮਲਾ
ਪ੍ਰਿਯਾਗਰਾਜ ਦੇ ਗੰਗਾ ਪਾਰ ਇਲਾਕੇ ’ਚ ਰਹਿਣ ਵਾਲੀਆਂ ਦੋ ਕੁੜੀਆਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ। ਦੋਵੇਂ ਕੁੜੀਆਂ ਆਪਸ ’ਚ ਵਿਆਹ ਕਰਵਾਉਣਾ ਚਾਹੁੰਦੀਆਂ ਸਨ। ਜਦੋਂ ਦੋਵਾਂ ਕੁੜੀਆਂ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਇਸ ਬਾਰੇ ਗੱਲ ਕੀਤੀ ਤਾਂ ਪਰਿਵਾਰ ਵਾਲਿਆਂ ਨੇ ਇਸ ਰਿਸ਼ਤੇ ਨੂੰ ਮਨਜ਼ੂਰ ਨਹੀਂ ਕੀਤਾ। ਪਰਿਵਾਰ ਵਾਲਿਆਂ ਨੇ ਦੋਵਾਂ ਕੁੜੀਆਂ ਨੂੰ ਖੂਬ ਸਮਝਾਇਆ ਪਰ ਉਹ ਨਹੀਂ ਮੰਨੀਆਂ। ਇਸ ਦੌਰਾਨ ਇਕ ਕੁੜੀ ਨੇ ਆਪਣੇ ਪਿਆਰ ਲਈ ਆਪਣਾ ਲਿੰਗ ਤਕ ਬਦਲਵਾਉਣ ਦੀ ਠਾਨ ਲਈ। ਫਿਰ ਉਸ ਨੇ ਐੱਸ.ਆਰ.ਐੱਨ. ਹਸਪਤਾਲ ਦੇ ਡਾਕਟਰਾਂ ਨਾਲ ਇਸ ਬਾਰੇ ਗੱਲ ਕੀਤੀ। ਡਾਕਟਰਾਂ ਦੀ ਸਲਾਹ ਤੋਂ ਬਾਅਦ ਉਸ ਨੇ ਆਪਣਾ ਲਿੰਗ ਬਦਲਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। 

ਇਹ ਵੀ ਪੜ੍ਹੋ– ਅਗਨੀਪਥ ਯੋਜਨਾ: ਵਿਰੋਧ ਦਰਮਿਆਨ 4 ਦਿਨਾਂ ’ਚ ਹਵਾਈ ਫੌਜ ਨੂੰ 94 ਹਜ਼ਾਰ ਤੋਂ ਜ਼ਿਆਦਾ ਅਰਜ਼ੀਆਂ ਮਿਲੀਆਂ

ਡਾਕਟਰ ਮੋਹਿਤ ਜੈਨ ਮੁਤਾਬਕ, ਹੁਣ ਕੁੜੀ ਦੇ ਮੁੰਡਾ ਬਣਨ ਦੀ ਪ੍ਰਕਿਰਿਆ ’ਚ ਸਿਰਫ ਸਰੀਰਕ ਬਦਲਾਅ ਹੀ ਨਹੀਂ ਹੋਣਗੇ ਸਗੋਂ ਉਸ ਦੇ ਹਾਵ-ਭਾਵ ਨੂੰ ਵੀ ਬਦਲਿਆ ਜਾਵੇਗਾ। ਇਸ ਤੋਂ ਇਲਾਵਾ ਦਾੜ੍ਹੀ-ਮੁੱਛਾਂ ਵੀ ਆਉਣਗੀਆਂ। ਜਿਸ ਵਿਚ ਟੈਸਟੋਸਟੇਰੋਨ ਹਾਰਮੋਨ ਥੈਰੇਪੀ ਦਿੱਤੀ ਜਾਵੇਗੀ। ਸਰਜਰੀ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਲਿੰਗ ਤਬਦੀਲੀ ਤੋਂ ਬਾਅਦ ਕੁੜੀ ਬੱਚਾ ਪੈਦਾ ਨਹੀਂ ਕਰ ਸਕੇਗੀ। 

ਇਹ ਵੀ ਪੜ੍ਹੋ– ਇਹ iPhone ਮਾਡਲ ਬਣਿਆ ਦੁਨੀਆ ਦਾ ਬੈਸਟ ਸੇਲਿੰਗ ਸਮਾਰਟਫੋਨ, ਵੇਖੋ ਟਾਪ-10 ਫੋਨਾਂ ਦੀ ਲਿਸਟ

ਡਾਕਟਰ ਮੁਤਾਬਕ, ਅਜੇ ਪਹਿਲਾ ਆਪਰੇਸ਼ਨ ਕੀਤਾ ਗਿਆ ਹੈ। ਇਸ ਪੂਰੇ ਆਪਰੇਸ਼ਨ ਦਾ ਚੱਕਰ 18 ਮਹੀਨਿਆਂ ਦੇ ਲਗਭਗ ਪੂਰਾ ਹੋਵੇਗਾ। ਹਾਲਾਂਕਿ, ਆਪਰੇਸ਼ਨ ਤੋਂ ਬਾਅਦ ਲਿੰਗ ਬਦਲਵਾਉਣ ਵਾਲੀ ਕੁੜੀ ਨੂੰ ਛੁੱਟੀ ਦੇ ਦਿੱਤੀ ਗਈ ਹੈ। ਆਪਰੇਸ਼ਨ ਕਰਨ ਵਾਲੇ ਡਾਕਟਰ ਦੀ ਟੀਮ ’ਚ ਸ਼ਾਮਿਲ ਮੋਹਿਤ ਜੈਨ ਨੇ ਦੱਸਿਆ ਕਿ ਕੁੜੀ ਦਾ ਪੂਰੇ ਤਰੀਕੇ ਨਾਲ ਚੈੱਕਅਪ ਕੀਤਾ ਗਿਆਸੀ। ਜਦੋਂ ਉਹ ਸਿਹਤਮੰਦ ਪਾਈ ਗਈ ਤਾਂ ਆਪਰੇਸ਼ਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਗਿਆ। 

ਇਹ ਵੀ ਪੜ੍ਹੋ– ਹਸਪਤਾਲ ਦੀ 7ਵੀਂ ਮੰਜ਼ਿਲ ਤੋਂ ਡਿੱਗਾ ਮਰੀਜ਼, ਗੰਭੀਰ ਜ਼ਖ਼ਮੀ


Rakesh

Content Editor

Related News