ਬਲਿਊ ਵ੍ਹੇਲ ਚੈਲੇਂਜ ਲਈ ਸੁਸਾਈਡ ਕਰਨ ਜਾ ਰਹੀ ਸੀ ਲੜਕੀ, ਵਟਸਐੱਪ ਨੇ ਬਚਾਈ ਜਾਨ

Monday, Sep 04, 2017 - 10:00 AM (IST)

ਪੁਡੂਚੇਰੀ— ਬਲਿਊ ਵ੍ਹੇਲ ਚੁਣੌਤੀ ਦੇ ਆਖਰੀ ਪੜਾਅ ਨੂੰ ਕਥਿਤ ਤੌਰ 'ਤੇ ਪੂਰਾ ਕਰਨ ਵਾਲੀ 21 ਸਾਲਾ ਇਕ ਲੜਕੀ ਨੂੰ ਬਚਾ ਲਿਆ ਗਿਆ। ਪੁਲਸ ਸੁਪਰਡੈਂਟ ਐੱਸ.ਕੇ. ਗੌਤਮ ਨੇ ਦੱਸਿਆ ਕਿ ਲੜਕੀ ਦੇ ਇਕ ਦੋਸਤ ਨੇ ਵਟਸਐੱਪ ਗਰੁੱਪ 'ਤੇ ਮੈਸੇਜ ਭੇਜਿਆ, ਜਿਸ ਤੋਂ ਬਾਅਦ ਪੁਲਸ ਨੇ ਔਰਤ ਨੂੰ ਲੱਭ ਲਿਆ।
ਡੀ.ਜੀ.ਪੀ. ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਨਾਲ ਸੰਪਰਕ ਬਣਾਏ ਰੱਖਣ ਲਈ ਸਬ ਇੰਸਪੈਕਟਰ ਕੀਰਤੀ ਨੇ ਵਟਸਐੱਪ ਗਰੁੱਪ ਬਣਾ ਰੱਖਿਆ ਹੈ। ਇਸੇ ਗਰੁੱਪ 'ਚ ਸੁਸਾਈਡ ਕਰਨ ਜਾ ਰਹੀ ਲੜਕੀ ਦੇ ਇਕ ਦੋਸਤ ਨੇ ਮੈਸੇਜ ਪਾਇਆ ਕਿ ਉਸ ਦੀ ਦੋਸਤ ਬਲਿਊ ਵ੍ਹੇਲ ਚੈਲੇਂਜ ਦੀ ਆਦੀ ਹੈ ਅਤੇ ਉਹ ਸ਼ਨੀਵਾਰ ਰਾਤ ਤੋਂ ਘਰ ਨਹੀਂ ਆਈ। ਨੌਜਵਾਨ ਨੇ ਮੈਸੇਜ ਮਿਲਣ ਤੋਂ ਬਾਅਦ ਸਬ ਇੰਸਪੈਕਟਰ ਕੀਰਤੀ ਹਰਕਤ 'ਚ ਆਏ ਅਤੇ ਲੜਕੀ ਨੂੰ ਲੱਭ ਲਿਆ। ਉਨ੍ਹਾਂ ਨੇ ਦੱਸਿਆ ਕਿ ਬਚਾਈ ਗਈ ਲੜਕੀ ਇਕ ਬੈਂਕ ਕਰਮਚਾਰੀ ਹੈ।


Related News