ਬੱਚੀ ਦੇ ਕ.ਤ.ਲ ਦੇ ਦੋਸ਼ ''ਚ ਤਾਈ ਅਤੇ ਤਾਂਤਰਿਕ ਗ੍ਰਿਫ਼ਤਾਰ

Sunday, Oct 27, 2024 - 12:46 PM (IST)

ਬੱਚੀ ਦੇ ਕ.ਤ.ਲ ਦੇ ਦੋਸ਼ ''ਚ ਤਾਈ ਅਤੇ ਤਾਂਤਰਿਕ ਗ੍ਰਿਫ਼ਤਾਰ

ਬਰੇਲੀ (ਭਾਸ਼ਾ)- ਬੱਚੀ ਦਾ ਕਤਲ ਕਰਨ ਦੇ ਦੋਸ਼ 'ਚ ਉਸ ਦੀ ਤਾਈ ਅਤੇ ਇਕ ਤਾਂਤਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਪੂਰਾ ਮਾਮਲਾ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਇਕ ਪਿੰਡ ਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਸੂਮ ਬੱਚੀ ਦੇ ਪਰਿਵਾਰ ਨੇ ਉਸ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਪੁਲਸ ਨੇ ਕਾਰਵਾਈ ਕੀਤੀ ਅਤੇ ਬੱਚੀ ਦੀ ਲਾਸ਼ ਉਸ ਦੀ ਤਾਈ ਦੇ ਘਰੋਂ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਬੱਚੀ ਆਪਣੇ ਘਰੋਂ ਸ਼ਨੀਵਾਰ ਨੂੰ ਲਾਪਤਾ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਸੀ।

ਪੁਲਸ ਨੇ ਦੱਸਿਆ ਕਿ ਬੱਚੀ ਦੀ ਤਾਈ ਸਾਵਿਤਰੀ ਨੇ ਕਿਸੇ ਨੂੰ ਵੀ ਆਪਣੇ ਘਰ 'ਚ ਪ੍ਰਵੇਸ਼ ਕਰਨ ਦੀ ਮਨਜ਼ੂਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸ 'ਤੇ ਸ਼ੱਕ ਹੋਇਆ। ਉਸ ਨੇ ਦੱਸਿਆ ਕਿ ਪੁਲਸ ਨੇ ਖੇਤਰ ਦੇ ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਮਾਮਲੇ ਦੀ ਜਾਂਚ ਕੀਤੀ। ਪੁਲਸ ਨੇ ਬੱਚੀ ਦੀ ਤਾਈ ਘਰ ਛਾਪਾ ਮਾਰਿਆ ਅਤੇ ਬੋਰਵੈਲ ਕੋਲ ਇਕ ਬੋਰੀ 'ਚ ਰੱਖੀ ਗਈ ਮਾਸੂਮ ਦੀ ਲਾਸ਼ ਬਰਾਮਦ ਕੀਤੀ। ਸੀਨੀਅਰ ਪੁਲਸ ਸੁਪਰਡੈਂਟ ਅਨੁਰਾਗ ਆਰੀਆ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲਗਾ ਹੈ ਕਿ ਸਾਵਿਤਰੀ (ਬੱਚੀ ਦੀ ਤਾਈ) ਅਤੇ ਉਸ ਦਾ ਚਾਚਾ ਸਹੁਰਾ ਅਤੇ ਤਾਂਤਰਿਕ ਗੰਗਾ ਰਾਮ ਨੇ ਕਾਲੇ ਜਾਦੂ ਲਈ ਬੱਚੀ ਦਾ ਕਤਲ ਕੀਤਾ। ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News