ਪਰਿਵਾਰ ਵਾਲਿਆਂ ਦੀ ਝਿੜਕ ਤੋਂ ਨਾਰਾਜ਼ ਲੜਕੀ ਨੇ ਫਾਂਸੀ ਲਗਾ ਕੇ ਕੀਤੀ ਖੁਦਕੁਸ਼ੀ

10/14/2017 11:01:22 AM

ਬਾਗਪਤ— ਉੱਤਰ ਪ੍ਰਦੇਸ਼ 'ਚ ਬਾਗਪਤ ਦੇ ਰਮਾਲਾ ਖੇਤਰ 'ਚ ਇਕ ਲੜਕੀ ਨੇ ਪਰਿਵਾਰ ਵਾਲਿਆਂ ਦੀ ਝਿੜਕ ਤੋਂ ਨਾਰਾਜ਼ ਹੋ ਕੇ ਖੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਨੇ ਦੱਸਿਆ ਕਿ ਰਮਾਲਾ ਇਲਾਕੇ 'ਚ ਕਿਰਠਲ ਵਾਸੀ ਭੋਪਾਲ ਸਿੰਘ ਦੀ ਬੇਟੀ ਗਰਿਮਾ ਦੀ ਕਿਸੇ ਗੱਲ 'ਤੇ ਪਰਿਵਾਰ ਵਾਲਿਆਂ ਨਾਲ ਕਹਾਸੁਣੀ ਹੋ ਗਈ। ਪਰਿਵਾਰ ਵਾਲਿਆਂ ਨੇ ਝਿੜਕ ਦਿੱਤਾ ਸੀ।
ਸ਼ੁੱਕਰਵਾਰ ਦੀ ਰਾਤ ਉਸ ਨੇ ਕਮਰਾ ਬੰਦ ਕਰ ਕੇ ਫਾਂਸੀ ਲਾ ਲਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਮੌਕੇ 'ਤੇ ਗਏ ਰਮਾਲਾ ਖੇਤਰ ਦੇ ਪੁਲਸ ਸੁਪਰਡੈਂਟ ਨੇ ਪਰਿਵਾਰ ਵਾਲਿਆਂ ਤੋਂ ਪੁੱਛ-ਗਿੱਛ ਕੀਤੀ। ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News