ਸਕੂਲ ''ਚੋਂ ਮਿਲੀ ਬੱਚੇ ਦੀ ਲਾਸ਼, ਗੁੱਸੇ ''ਚ ਭੀੜ ਨੇ ਸਕੂਲ ਨੂੰ ਲਗਾ ਦਿੱਤੀ ਅੱਗ

Friday, May 17, 2024 - 04:51 PM (IST)

ਸਕੂਲ ''ਚੋਂ ਮਿਲੀ ਬੱਚੇ ਦੀ ਲਾਸ਼, ਗੁੱਸੇ ''ਚ ਭੀੜ ਨੇ ਸਕੂਲ ਨੂੰ ਲਗਾ ਦਿੱਤੀ ਅੱਗ

ਪਟਨਾ (ਭਾਸ਼ਾ)- ਇਕ ਨਿੱਜੀ ਸਕੂਲ ਦੇ ਕੰਪਲੈਕਸ ਤੋਂ ਸ਼ੁੱਕਰਵਾਰ ਨੂੰ ਚਾਰ ਸਾਲਾ ਇਕ ਵਿਦਿਆਰਥੀ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਗੁੱਸੇ 'ਚ ਭੀੜ ਨੇ ਸਕੂਲ 'ਚ ਅੱਗ ਲਗਾ ਦਿੱਤੀ। ਪਟਨਾ ਸ਼ਹਿਰ ਦੇ ਦੀਘਾ ਇਲਾਕੇ 'ਚ ਇਹ ਘਟਨਾ ਵਾਪਰੀ। ਪਟਨਾ ਪੁਲਸ ਅਨੁਸਾਰ, ਦੀਘਾ ਥਾਣੇ ਦੇ ਅਧੀਨ ਇਕ ਬੱਚੇ ਦੇ ਗੁੰਮ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ। ਤਲਾਸ਼ ਦੌਰਾਨ ਬੱਚੇ ਦੀ ਲਾਸ਼ ਸਕੂਲ ਦੇ ਕੰਪਲੈਕਸ ਤੋਂ ਬਰਾਮਦ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਘਟਨਾ ਦੇ ਸਿਲਸਿਲੇ 'ਚ ਤਿੰਨ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਸਕੂਲ ਦੇ ਸੀਸੀਟੀਵੀ ਫਟੁਜੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸੀਨੀਅਰ ਪੁਲਸ ਸੁਪਰਡੈਂਟ ਰਾਜੀਵ ਮਿਸ਼ਰਾ ਨੇ ਦੱਸਿਆ,''ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਇਕੱਠੇ ਕੀਤੇ ਗਏ ਸਾਰੇ ਸਬੂਤਾਂ ਨੂੰ ਫੋਰੈਂਸਿਕ ਜਾਂਚ ਜਾਰੀ ਹੈ।'' ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਗੁੱਸੇ 'ਚ ਕੁਝ ਸਥਾਨਕ ਲੋਕਾਂ ਨੇ ਸਕੂਲ 'ਚ ਅੱਗ ਲਗਾ ਦਿੱਤੀ ਸੀ, ਜਿਸ ਨੂੰ ਫਾਇਰ ਬ੍ਰਿਗੇਡ ਦੇ ਸਹਿਯੋਗ ਨਾਲ ਬੁਝਾ ਦਿੱਤਾ ਗਿਆ ਹੈ। ਪੁਲਸ ਹਾਦਸੇ ਵਾਲੀ ਜਗ੍ਹਾ 'ਤੇ ਮੌਜੂਦ ਹੈ।

ਇਹ ਵੀ ਪੜ੍ਹੋ : 13 ਸਾਲਾ ਕੁੜੀ ਨੇ ਆਪਣੀਆਂ ਹੀ ਛੋਟੀਆਂ ਭੈਣਾਂ ਦਾ ਕੀਤਾ ਕਤਲ, ਹੈਰਾਨ ਕਰ ਦੇਵੇਗੀ ਵਜ੍ਹਾ

ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਉਸੇ ਸਕੂਲ 'ਚ ਪੜ੍ਹਨ ਵਾਲੇ ਚਾਰ ਸਾਲ ਦੇ ਬੱਚੇ ਦੀ ਲਾਸ਼ ਵੀਰਵਾਰ ਰਾਤ ਸਕੂਲ ਕੰਪਲੈਕਸ ਤੋਂ ਬਰਾਮਦ ਕੀਤੀ ਗਈ। ਬੱਚਾ ਜਦੋਂ ਵੀਰਵਾਰ ਨੂੰ ਸਕੂਲ ਤੋਂ ਘਰ ਨਹੀਂ ਪਰਤਿਆ ਤਾਂ ਪਰਿਵਾਰ ਦੇ ਮੈਂਬਰਾਂ ਨੇ ਸਕੂਲ ਪ੍ਰਸ਼ਾਸਨ ਨਾਲ ਸੰਪਰਕ ਕੀਤਾ। ਇਕ ਚਸ਼ਮਦੀਦ ਨੇ ਕਿਹਾ ਕਿ ਸਕੂਲ ਪ੍ਰਸ਼ਾਸਨ ਵੀਰਵਾਰ ਸ਼ਾਮ ਤੱਕ ਬੱਚੇ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕਰਦਾ ਰਿਹਾ। ਜਦੋਂ ਰਾਤ ਨੂੰ ਸਕੂਲ ਕੰਪਲੈਕਸ ਦੇ ਅੰਦਰੋਂ ਵਿਦਿਆਰਥੀ ਦੀ ਲਾਸ਼ ਮਿਲੀ ਤਾਂ ਗੁੱਸਾਏ ਪਰਿਵਾਰ ਵਾਲੇ ਅਤੇ ਸਥਾਨਕ ਵਾਸੀ ਸ਼ੁੱਕਰਵਾਰ ਸਵੇਰੇ ਸਕੂਲ ਦੇ ਬਾਹਰ ਇਕੱਠੇ ਹੋਏ ਅਤੇ ਅੱਗ ਲਗਾ ਦਿੱਤੀ। ਗੁੱਸੇ 'ਚ ਭੀੜ ਨੇ ਸੜਕ 'ਤੇ ਟਾਇਰ ਸਾੜ ਕੇ ਆਵਾਜਾਈ ਰੋਕਣ ਦੀ ਵੀ ਕੋਸ਼ਿਸ਼ ਕੀਤੀ। ਪਟਨਾ ਦੇ ਜ਼ਿਲ੍ਹਾ ਅਧਿਕਾਰੀ ਇਕ ਕਪਿਲ ਅਸ਼ੋਕ ਨੇ ਸ਼ੁੱਕਰਵਾਰ ਨੂੰ ਦੱਸਿਆ,''ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਖੇਤਰ ਦੇ ਸੰਬੰਧਤ ਅਧਿਕਾਰੀਆਂ ਤੋਂ ਘਟਨਾ ਦੀ ਪੂਰੀ ਰਿਪੋਰਟ ਮੰਗੀ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News