ਵੱਡੀ ਖ਼ਬਰ ; ਕਰਿਆਨਾ ਸਟੋਰ ਦੇ ਮਾਲਕ ਦਾ ਗੋਲ਼ੀਆਂ ਮਾਰ ਕੇ ਕਤਲ
Saturday, Jul 12, 2025 - 03:22 PM (IST)

ਨੈਸ਼ਨਲ ਡੈਸਕ- ਹਾਲੇ ਕੁਝ ਦਿਨ ਪਹਿਲਾਂ ਹੀ ਬਿਹਾਰ 'ਚ ਕਾਰੋਬਾਰੀ ਗੋਪਾਲ ਖੇਮਕਾ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ, ਉਸ ਤੋਂ ਕੁਝ ਦਿਨ ਬਾਅਦ ਹੀ, ਪਟਨਾ ਦੇ ਰਾਮ ਕ੍ਰਿਸ਼ਨ ਨਗਰ ਇਲਾਕੇ ਵਿੱਚ ਇੱਕ ਅਣਪਛਾਤੇ ਹਮਲਾਵਰ ਵੱਲੋਂ ਗੋਲੀ ਮਾਰ ਕੇ ਇੱਕ ਹੋਰ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।
ਪੁਲਸ ਦੇ ਅਨੁਸਾਰ ਵਿਕਰਮ ਝਾਅ ਨੂੰ ਇੱਕ ਮੋਟਰਸਾਈਕਲ 'ਤੇ ਆਏ ਵਿਅਕਤੀ ਨੇ ਗੋਲੀ ਮਾਰ ਦਿੱਤੀ ਤੇ ਗੋਲ਼ੀ ਚਲਾਉਣ ਮਗਰੋਂ ਫਰਾਰ ਹੋ ਗਿਆ, ਵਿਕਰਮ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਲਿਜਾਂਦਾ ਗਿਆ, ਪਰ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਸ ਵੱਲੋਂ ਕਤਲ ਦਾ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦਰਭੰਗਾ ਜ਼ਿਲ੍ਹੇ ਦਾ ਰਹਿਣ ਵਾਲਾ ਝਾਅ ਇੱਕ ਸਾਲ ਤੋਂ ਪਟਨਾ ਵਿੱਚ ਰਹਿ ਰਿਹਾ ਸੀ ਅਤੇ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਉਹ ਆਪਣੇ ਪਰਿਵਾਰ ਨਾਲ ਉਸੇ ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਰਹਿੰਦਾ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; SI ਤੇ ASI ਸਣੇ 4 ਪੁਲਸ ਮੁਲਾਜ਼ਮ ਸਸਪੈਂਡ
ਮੀਡੀਆ ਨਾਲ ਗੱਲ ਕਰਦੇ ਹੋਏ, ਐੱਸ.ਪੀ. ਪਟਨਾ ਪੂਰਬੀ ਪਰਿਚੈ ਕੁਮਾਰ ਨੇ ਕਿਹਾ, "ਕੁਝ ਸਮਾਂ ਪਹਿਲਾਂ ਪੀ.ਐੱਸ. ਰਾਮ ਕ੍ਰਿਸ਼ਨ ਨਗਰ ਸੀਮਾ ਦੇ ਅਧੀਨ ਰਹਿਣ ਵਾਲੇ ਵਿਕਰਮ ਝਾਅ ਨੂੰ ਗੋਲੀ ਮਾਰ ਦਿੱਤੀ ਗਈ ਸੀ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ, ਤਾਂ ਉਸ ਦੀ ਮੌਤ ਹੋ ਗਈ। ਜਿਵੇਂ ਹੀ ਸਾਨੂੰ ਜਾਣਕਾਰੀ ਮਿਲੀ, ਡੀ.ਐੱਸ.ਪੀ. ਅਤੇ ਮੈਂ ਅਪਰਾਧ ਵਾਲੀ ਥਾਂ 'ਤੇ ਪਹੁੰਚੇ। ਸੀ.ਸੀ.ਟੀ.ਵੀ. ਫੁਟੇਜ ਖੰਗਾਲਣ ਮਗਰੋਂ ਪਤਾ ਲੱਗਾ ਹੈ ਕਿ ਵਿਕਰਮ ਇੱਕ ਕਰਿਆਨੇ ਦੀ ਦੁਕਾਨ ਦਾ ਮਾਲਕ ਸੀ ਤੇ ਦੁਕਾਨ 'ਤੇ ਹੀ ਬੈਠਾ ਸੀ ਕਿ ਇੱਕ ਵਿਅਕਤੀ ਮੋਟਰਸਾਈਕਲ 'ਤੇ ਆਇਆ ਅਤੇ ਆਉਂਦਿਆਂ ਹੀ ਉਸ ਨੂੰ ਗੋਲੀ ਮਾਰ ਦਿੱਤੀ।''
ਉਨ੍ਹਾਂ ਦੱਸਿਆ ਕਿ ਸਟੋਰ ਵਿੱਚ ਲੁੱਟ ਦਾ ਕੋਈ ਸਬੂਤ ਨਹੀਂ ਜਾਪਦਾ, ਜਿਸ ਕਾਰਨ ਕਤਲ ਦੇ ਪਿੱਛੇ ਦਾ ਮਕਸਦ ਅਜੇ ਵੀ ਸਾਫ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਕਤਲ ਦੇ ਕਾਰਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਥਾਨਕ ਪੁਲਸ ਸਟੇਸ਼ਨ ਨੇ ਕਿਹਾ ਕਿ ਮ੍ਰਿਤਕ ਵੱਲੋਂ ਪਹਿਲਾਂ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਸੀ, ਇਸ ਲਈ ਸਾਨੂੰ ਅਜੇ ਤੱਕ ਕਤਲ ਦੇ ਪਿੱਛੇ ਦੇ ਮਕਸਦ ਦਾ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਪੈਨਸ਼ਨਾਂ 'ਚ ਤਿੰਨ ਗੁਣਾ ਵਾਧਾ ! CM ਨੇ ਕਰ ਦਿੱਤਾ ਵੱਡਾ ਐਲਾਨ
ਪੀੜਤ ਮੂਲ ਰੂਪ ਵਿੱਚ ਦਰਭੰਗਾ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਇੱਕ ਸਾਲ ਪਹਿਲਾਂ ਹੀ ਇੱਥੇ ਇੱਕ ਦੁਕਾਨ ਕਿਰਾਏ 'ਤੇ ਲਈ ਸੀ ਅਤੇ ਪਹਿਲੀ ਮੰਜ਼ਿਲ 'ਤੇ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਫਿਲਹਾਲ ਪੁਲਸ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 4 ਜੁਲਾਈ ਨੂੰ ਕਾਰੋਬਾਰੀ ਗੋਪਾਲ ਖੇਮਕਾ ਦਾ ਪਟਨਾ ਦੇ ਗਾਂਧੀ ਮੈਦਾਨ ਖੇਤਰ ਵਿੱਚ ਉਸ ਦੇ ਘਰ ਦੇ ਮੁੱਖ ਗੇਟ ਨੇੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸਨੇ ਆਪਣੇ ਪਰਿਵਾਰ ਲਈ ਪੁਲਸ ਸੁਰੱਖਿਆ ਮੰਗੀ ਸੀ, ਪਰ ਜਦੋਂ ਉਸ ਦੀ ਮੰਗ ਪੂਰੀ ਨਾ ਹੋਈ ਤਾਂ ਹਮਲਾਵਰਾਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e