ਹਿੰਦੁਸਤਾਨ ਪੈਟਰੋਲੀਅਮ ਪਲਾਂਟ ''ਚ ਦਾਖਲ ਹੋ ਕੇ ਮੈਨੇਜਰ ਤੇ ਡਿਪਟੀ ਮੈਨੇਜਰ ਦਾ ਗੋਲੀਆਂ ਮਾਰ ਕੇ ਕਤਲ

Thursday, Mar 12, 2026 - 04:51 PM (IST)

ਹਿੰਦੁਸਤਾਨ ਪੈਟਰੋਲੀਅਮ ਪਲਾਂਟ ''ਚ ਦਾਖਲ ਹੋ ਕੇ ਮੈਨੇਜਰ ਤੇ ਡਿਪਟੀ ਮੈਨੇਜਰ ਦਾ ਗੋਲੀਆਂ ਮਾਰ ਕੇ ਕਤਲ

ਬੰਦਾਯੂ (ਉੱਤਰ ਪ੍ਰਦੇਸ਼): ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਤੋਂ ਇੱਕ ਰੂਹ ਕੰਬਾਊ ਖ਼ਬਰ ਸਾਹਮਣੇ ਆਈ ਹੈ, ਜਿੱਥੇ ਵੀਰਵਾਰ ਦੁਪਹਿਰ ਨੂੰ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (HPCL) ਦੇ ਪਲਾਂਟ 'ਚ ਹਥਿਆਰਬੰਦ ਹਮਲਾਵਰਾਂ ਨੇ ਖ਼ੂਨੀ ਖੇਡ ਖੇਡੀ। ਹਮਲਾਵਰਾਂ ਨੇ ਪਲਾਂਟ ਦੇ ਅੰਦਰ ਦਾਖਲ ਹੋ ਕੇ ਮੈਨੇਜਰ ਅਤੇ ਡਿਪਟੀ ਮੈਨੇਜਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਦੋਹਰੇ ਕਤਲ ਕਾਂਡ ਤੋਂ ਬਾਅਦ ਪੂਰੇ ਉਦਯੋਗਿਕ ਖੇਤਰ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਅੰਨ੍ਹੇਵਾਹ ਫਾਇਰਿੰਗ ਨਾਲ ਦਹਿਲਿਆ ਪਲਾਂਟ
ਇਹ ਸਾਰੀ ਘਟਨਾ ਮੂਸਾਝਾਗ ਥਾਣਾ ਖੇਤਰ ਦੇ ਪਿੰਡ ਸੇਂਜਨੀ ਸਥਿਤ HPCL ਪਲਾਂਟ ਦੀ ਹੈ। ਜਾਣਕਾਰੀ ਮੁਤਾਬਕ ਹਮਲਾਵਰ ਦੁਪਹਿਰ ਵੇਲੇ ਪਲਾਂਟ 'ਚ ਦਾਖਲ ਹੋਏ ਤੇ ਸਿੱਧਾ ਅਧਿਕਾਰੀਆਂ ਦੇ ਦਫ਼ਤਰ ਵੱਲ ਵਧੇ। ਉਨ੍ਹਾਂ ਨੇ ਮੈਨੇਜਰ ਸੁਧੀਰ ਗੁਪਤਾ ਤੇ ਡਿਪਟੀ ਮੈਨੇਜਰ ਹਰਸ਼ਿਤ ਮਿਸ਼ਰਾ 'ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਚਸ਼ਮਦੀਦਾਂ ਅਨੁਸਾਰ ਹਮਲਾ ਇੰਨਾ ਭਿਆਨਕ ਸੀ ਕਿ ਦੋਵਾਂ ਅਧਿਕਾਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਬੜੀ ਆਸਾਨੀ ਨਾਲ ਉਥੋਂ ਫ਼ਰਾਰ ਹੋ ਗਏ।

ਪੁਲਸ ਅਤੇ ਪ੍ਰਸ਼ਾਸਨ ਵਲੋਂ ਜਾਂਚ ਤੇਜ਼
ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਮੈਜਿਸਟਰੇਟ (DM) ਤੇ ਸੀਨੀਅਰ ਪੁਲਸ ਕਪਤਾਨ (SSP) ਭਾਰੀ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚ ਗਏ। ਪੁਲਸ ਨੇ ਦੋਵਾਂ ਅਧਿਕਾਰੀਆਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮੌਕੇ ਤੋਂ ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਟੀਮ ਨੂੰ ਵੀ ਸੱਦਿਆ ਗਿਆ ਹੈ। ਪੁਲਸ ਵਲੋਂ ਹਮਲਾਵਰਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਤੇ ਇਲਾਕੇ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News