ਮਹਿਬੂਬਾ ਮੈਨੂੰ ਬਲਾਕ ਕਰ ਸਕਦੀ ਹੈ ਪਰ ਦੇਸ਼ ''ਚ ਚੱਲ ਰਹੀ ਲਹਿਰ ਨੂੰ ਨਹੀਂ : ਗੌਤਮ ਗੰਭੀਰ

04/11/2019 5:55:13 PM

ਜੰਮੂ-ਕਸ਼ਮੀਰ— ਲੋਕ ਸਭਾ ਚੋਣਾਂ ਲਈ ਪਹਿਲੇ ਪੜਾਅ ਦੀ ਵੋਟਿੰਗ ਵੀਰਵਾਰ ਨੂੰ ਹੋਈ। ਆਉਣ ਵਾਲੇ ਪੜਾਵਾਂ ਲਈ ਪ੍ਰਚਾਰ ਵੀ ਜਾਰੀ ਹੈ। ਕ੍ਰਿਕਟਰ ਤੋਂ ਭਾਰਤੀ ਜਨਤਾ ਪਾਰਟੀ ਦੇ ਨੇਤਾ ਬਣੇ ਗੌਤਮ ਗੰਭੀਰ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਊਧਮ ਸਿੰਘ ਨਗਰ 'ਚ ਚੋਣਾਵੀ ਸਭਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਰਾਜ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ 'ਤੇ ਜੰਮ ਕੇ ਹਮਲਾ ਬੋਲਿਆ। ਗੌਤਮ ਗੰਭੀਰ ਨੇ ਕਿਹਾ,''ਮਹਿਬੂਬਾ ਮੁਫ਼ਤੀ ਮੈਨੂੰ ਬਲਾਕ ਕਰ ਸਕਦੀ ਹੈ ਪਰ ਇਸ ਦੇਸ਼ ਦੀ 130 ਕਰੋੜ ਜਨਤਾ ਨੂੰ ਬਲਾਕ ਨਹੀਂ ਕਰ ਸਕਦੀ ਹੈ। ਇਸ ਦੇਸ਼ 'ਚ ਇਕ ਲਹਿਰ ਚੱਲ ਰਹੀ ਹੈ, ਜਿਸ ਨਾਲ ਉਹ ਨਹੀਂ ਹੈ। 2014 'ਚ ਵਿਕਾਸ ਦੇ ਨਾਂ 'ਤੇ ਲਹਿਰ ਸੀ ਅਤੇ 2019 'ਚ ਉਹ ਇਕ ਸੁਨਾਮੀ ਬਣ ਚੁਕੀ ਹੈ।''

ਮਹਿਬੂਬਾ ਨਾਲ ਹੋਈ ਸੀ ਟਵਿੱਟਰ 'ਤੇ ਬਹਿਸ
ਦੱਸਣਯੋਗ ਹੈ ਕਿ ਗੌਤਮ ਗੰਭੀਰ ਅਤੇ ਮਹਿਬੂਬਾ ਮੁਫ਼ਤੀ ਦਰਮਿਆਨ ਇਸ ਤੋਂ ਪਹਿਲਾਂ ਵੀ ਕਈ ਵਾਰ ਟਵਿੱਟਰ 'ਤੇ ਬਹਿਸ ਛਿੜ ਚੁਕੀ ਹੈ। ਗੰਭੀਰ ਨੇ ਵੀਰਵਾਰ ਨੂੰ ਇੱਥੇ ਊਧਮਪੁਰ ਜ਼ਿਲੇ ਦੀ ਰਾਮਨਗਰ ਤਹਿਸੀਲ 'ਚ ਜਨ ਸਭਾ ਕੀਤੀ ਅਤੇ ਕਿਹਾ ਕਿ ਇਸ ਦੇਸ਼ 'ਚ ਕਦੇ 2 ਪ੍ਰਧਾਨ ਮੰਤਰੀ ਨਹੀਂ ਹੋ ਸਕਦੇ ਹਨ। ਇੱਥੇ 18 ਅਪ੍ਰੈਲ ਨੂੰ ਵੋਟਿੰਗ ਹੋਣੀ ਹੈ। ਚੋਣਾਂ ਤੋਂ ਕੁਝ ਦਿਨ ਪਹਿਲਾਂ ਗੌਤਮ ਗੰਭੀਰ ਨੇ ਵਿੱਤ ਮੰਤਰੀ ਅਰੁਣ ਜੇਤਲੀ ਦੀ ਮੌਜੂਦਗੀ 'ਚ ਭਾਰਤੀ ਜਨਤਾ ਪਾਰਟੀ ਦੀ ਮੈਂਬਰਤਾ ਗ੍ਰਹਿਣ ਕੀਤੀ ਸੀ। ਉਨ੍ਹਾਂ ਦੇ ਦਿੱਲੀ ਤੋਂ ਚੋਣਾਂ ਲੜਨ ਦੀਆਂ ਵੀ ਅਟਕਲਾਂ ਹਨ।

ਉਮਰ ਨਾਲ ਵੀ ਟਵਿੱਟਰ 'ਤੇ ਭਿੜ ਚੁੱਕੇ ਹਨ
ਇਸ ਤੋਂ ਪਹਿਲਾਂ ਵੀ ਗੌਤਮ ਮਹਿਬੂਬਾ ਤੇ ਉਮਰ ਨਾਲ ਟਵਿੱਟਰ 'ਤੇ ਭਿੜ ਚੁਕੇ ਹਨ। 2 ਪ੍ਰਧਾਨ ਮੰਤਰੀ ਵਾਲੇ ਬਿਆਨ 'ਤੇ ਗੌਤਮ ਨੇ ਉਮਰ ਅਬਦੁੱਲਾ 'ਤੇ ਹਮਲਾ ਬੋਲਿਆ ਸੀ, ਹਾਲਾਂਕਿ ਉਮਰ ਨੇ ਵੀ ਉਨ੍ਹਾਂ 'ਤੇ ਪਲਟਵਾਰ ਕੀਤਾ ਸੀ। ਗੌਤਮ ਨੇ ਟਵੀਟ ਕੀਤਾ ਸੀ,''ਉਮਰ ਜੰਮੂ-ਕਸ਼ਮੀਰ ਲਈ ਵੱਖ ਪੀ.ਐੱਮ. ਚਾਹੁੰਦੇ ਹਨ ਅਤੇ ਮੈਂ ਮਹਾਸਾਗਰਾਂ 'ਚ ਤੁਰਨਾ ਚਾਹੁੰਦਾ ਹਾਂ। ਉਮਰ ਜੰਮੂ-ਕਸ਼ਮੀਰ ਲਈ ਵੱਖ ਪੀ.ਐੱਮ. ਚਾਹੁੰਦੇ ਹਨ ਅਤੇ ਮੈਂ ਚਾਹੁੰਦਾ ਹਾਂ ਕਿ ਸੂਰ ਹਵਾ 'ਚ ਉੱਡਣ। ਇਕ ਵੱਖ ਪੀ.ਐੱਮ. ਦੀ ਬਜਾਏ ਉਮਰ ਨੂੰ ਥੋੜ੍ਹੀ ਨੀਂਦ ਅਤੇ ਇਸ ਤੋਂ ਬਾਅਦ ਇਕ ਕੱਪ ਕੜਕ ਕੌਫੀ ਦੀ ਲੋੜ ਹੈ। ਜੇਕਰ ਇਸ ਦੇ ਬਾਵਜੂਦ ਉਹ ਸਮਝ ਨਹੀਂ ਪਾਉਂਦੇ ਹਨ ਤਾਂ ਉਨ੍ਹਾਂ ਨੂੰ ਇਕ ਗਰੀਨ ਪਾਕਿਸਤਾਨੀ ਪਾਸਪੋਰਟ ਦੀ ਲੋੜ ਹੈ।'' ਜਿਸ ਦੇ ਜਵਾਬ 'ਚ ਉਮਰ ਨੇ ਟਵੀਟ ਕੀਤਾ ਸੀ,''ਗੌਤਮ ਮੈਂ ਜ਼ਿਆਦਾ ਕ੍ਰਿਕਟ ਨਹੀਂ ਖੇਡਿਆ, ਕਿਉਂਕਿ ਮੈਂ ਜਾਣਦਾ ਸੀ ਕਿ ਮੈਂ ਕ੍ਰਿਕਟ ਖੇਡਣ 'ਚ ਚੰਗਾ ਨਹੀਂ ਹਾਂ। ਤੁਸੀਂ ਨਾ ਜੰਮੂ-ਕਸ਼ਮੀਰ ਬਾਰੇ ਜ਼ਿਆਦਾ ਜਾਣਦੇ ਹੋ ਅਤੇ ਨਾ ਹੀ ਇਸ ਦੇ ਇਤਿਹਾਸ ਬਾਰੇ ਜਾਣਦੇ ਹੋ।''


DIsha

Content Editor

Related News