ਅਮਰਨਾਥ ਯਾਤਰਾ: ਗੌਰੀ ਕੁੰਡ ਦੇ ਕਰੋ ਪਹਿਲੀ ਵਾਰ ਦਰਸ਼ਨ (ਵੀਡੀਓ)

07/12/2019 12:54:27 PM

ਸ਼੍ਰੀਨਗਰ—ਅਮਰਨਾਥ ਦੀ ਪਵਿੱਤਰ ਗੁਫਾ ਤੋਂ ਅੱਗੇ 5 ਕਿਲੋਮੀਟਰ ਦੂਰ ਸਥਿਤ ਗੌਰੀ ਕੁੰਡ ਦੇ ਦਰਸ਼ਨ ਸ਼ੁਰੂ ਹੋ ਚੁੱਕੇ ਹਨ। ਗੌਰੀ ਕੁੰਡ ਨੂੰ ਜਾਣ ਵਾਲਾ ਰਸਤਾ ਕਾਫੀ ਔਖਾ ਹੈ। ਚਾਰੇ ਪਾਸੇ ਸਫੈਦ ਬਰਫ ਦੀਆਂ ਪਹਾੜੀਆਂ ਅਤੇ ਗਲੇਸ਼ੀਅਰਾਂ 'ਚ ਘਿਰੇ ਪਵਿੱਤਰ ਗੌਰੀ ਕੁੰਡ 'ਚ ਸ਼ੁੱਧ ਜਲ ਵੱਗਦਾ ਹੈ। ਮਾਨਤਾ ਹੈ ਕਿ ਇਸ ਪਵਿੱਤਰ ਗੌਰੀ ਕੁੰਡ 'ਚ ਮਾਤਾ ਗੌਰਾ ਇਸ਼ਨਾਨ ਕਰਿਆ ਕਰਦੀ ਸੀ।

PunjabKesari

ਜ਼ਿਕਰਯੋਗ ਹੈ ਕਿ 1 ਜੁਲਾਈ ਤੋਂ ਸ਼ੁਰੂ ਹੋਈ ਪਵਿੱਤਰ ਅਮਰਨਾਥ ਯਾਤਰਾ ਲਈ ਹੁਣ ਤੱਕ ਲਗਭਗ 10 ਜੱਥੇ ਰਵਾਨਾ ਹੋ ਚੁੱਕੇ ਹਨ ਅਤੇ 1 ਲੱਖ ਤੋਂ ਜ਼ਿਆਦਾ ਤੀਰਥ ਯਾਤਰੀ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਇਹ ਯਾਤਰਾ 15 ਅਗਸਤ ਰੱਖੜ ਪੁੰਨਿਆ ਵਾਲੇ ਦਿਨ ਸਮਾਪਤ ਹੋਵੇਗੀ। ਪਵਿੱਤਰ ਯਾਤਰਾ ਲਈ ਸਖਤ ਸੁਰੱਖਿਆ ਪਰਬੰਧ ਕੀਤੇ ਗਏ ਹਨ। ਹਾਈਵੇਅ ਤੋਂ ਸੁਰੱਖਿਆ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਥਾਂ-ਥਾਂ 'ਤੇ ਨਾਕੇਬੰਦੀ, ਹੈਲਪਲਾਈਨ ਨੰਬਰ, ਸੀ. ਸੀ. ਟੀ. ਵੀ. ਕੈਮਰਿਆਂ ਦਾ ਵੀ ਪ੍ਰਬੰਧ ਕੀਤਾ ਗਿਆ।

PunjabKesari

ਇਸ ਤੋਂ ਇਲਾਵਾ ਘਾਟੀ ਵਿਚ ਸੁਰੱਖਿਆ ਫੋਰਸਾਂ ਵਲੋਂ ਲਗਾਤਾਰ ਅੱਤਵਾਦੀਆਂ ਦਾ ਸਫਾਇਆ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਦੇਖਦੇ ਹੋਏ ਅਮਰਨਾਥ ਯਾਤਰਾ ਲਈ ਸਖਤ ਇੰਤਜ਼ਾਮ ਕੀਤੇ ਗਏ ਹਨ। ਕਿਸੇ ਵੀ ਤਰ੍ਹਾਂ ਦੇ ਖਤਰੇ ਦੇ ਮੱਦੇਨਜ਼ਰ ਯਾਤਰਾ ਮਾਰਗ ਤੋਂ ਲੈ ਕੇ ਆਧਾਰ ਕੈਂਪਾਂ, ਆਰਾਮ ਘਰਾਂ 'ਤੇ ਉੱਚਿਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸ਼ਰਧਾਲੂਆਂ ਦੀ ਮਦਦ ਲਈ ਆਈ. ਟੀ. ਬੀ. ਪੀ. ਦੇ ਜਵਾਨਾਂ ਨੇ ਅਮਰਨਾਥ ਯਾਤਰਾ ਮਾਰਗ 'ਤੇ 5,000 ਜਵਾਨਾਂ ਨੂੰ ਤਾਇਨਾਤ ਕੀਤਾ ਹੈ। ਸੁਰੱਖਿਆ ਜਵਾਨਾਂ ਵੱਲੋਂ ਸ਼ਰਧਾਲੂਆਂ ਨੂੰ ਪਹਾੜਾਂ ਤੋਂ ਡਿੱਗਣ ਵਾਲੇ ਪੱਥਰਾਂ ਤੋਂ ਵੀ ਸੁਰੱਖਿਆ ਮੁਹੱਈਆਂ ਕਰਵਾਈ ਜਾ ਰਹੀ ਹੈ। 

PunjabKesari


Iqbalkaur

Content Editor

Related News