ਪੰਜਾਬ 'ਚ ਫਿਰ ਵੱਡੀ ਵਾਰਦਾਤ : ਪੁਜਾਰੀ ਨੇ ਕਤਲ ਕਰ 'ਤਾ ਜਵਾਨ ਮੁੰਡਾ, ਹਵਨ ਕੁੰਡ ਹੇਠਾਂ ਦੱਬੀ ਲਾਸ਼ (ਵੀਡੀਓ)

05/04/2024 10:26:21 AM

ਧੂਰੀ : ਧੂਰੀ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਇਕ ਪੁਜਾਰੀ ਵਲੋਂ ਨੌਜਵਾਨ ਨੂੰ ਕਤਲ ਕਰਕੇ ਹਵਨ ਕੁੰਡ ਹੇਠਾਂ ਦੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਧੂਰੀ ਦੇ ਰੇਲਵੇ ਫਾਟਕ ਨੇੜੇ ਬਣੇ ਇਕ ਮੰਦਰ ਦੇ ਪੁਜਾਰੀ ਨੇ ਮੰਦਰ 'ਚ ਬੱਚਿਆਂ ਨੂੰ ਸਿੱਖਿਆ ਦੇ ਰਹੇ ਨੌਜਵਾਨ ਅਨੰਤ ਦਾ ਕਤਲ ਕਰ ਦਿੱਤਾ ਅਤੇ ਉਸ ਨੂੰ ਹਵਨ ਕੁੰਡ ਹੇਠਾਂ ਦੱਬ ਦਿੱਤਾ ਗਿਆ।

ਇਹ ਵੀ ਪੜ੍ਹੋ : ਛੁੱਟੀ ਲੈਣ ਲਈ ਬਹਾਨਾ ਮਾਰਨ ਵਾਲੇ ਮੁਲਾਜ਼ਮ ਹੋ ਜਾਣ Alert, ਜ਼ਰਾ ਪੜ੍ਹ ਲੈਣ ਇਹ ਸਖ਼ਤ ਹੁਕਮ

ਮ੍ਰਿਤਕ ਨੌਜਵਾਨ ਧੂਰੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਜਦੋਂ ਨੌਜਵਾਨ ਘਰ ਨਹੀਂ ਪੁੱਜਾ ਤਾਂ ਪਰਿਵਾਰ ਵਾਲਿਆਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਸ਼ੱਕ ਦੇ ਆਧਾਰ 'ਤੇ ਮੰਦਰ ਦੇ ਪੁਜਾਰੀ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ।

ਇਹ ਵੀ ਪੜ੍ਹੋ : ਹਾਈਕੋਰਟ ਵੱਲੋਂ ਵਿਧਾਇਕਾਂ ਤੇ ਸੰਸਦ ਮੈਂਬਰਾਂ ਖ਼ਿਲਾਫ਼ ਅਪਰਾਧਿਕ ਮਾਮਲਿਆਂ ਦੇ ਵੇਰਵੇ ਪੇਸ਼ ਕਰਨ ਦੇ ਹੁਕਮ

ਇਸ ਦੌਰਾਨ ਪੁਜਾਰੀ ਨੇ ਆਪਣਾ ਗੁਨਾਹ ਕਬੂਲ ਲਿਆ ਕਿ ਉਸ ਨੇ ਨੌਜਵਾਨ ਨੂੰ ਕਤਲ ਕਰਕੇ ਹਵਨ ਕੁੰਡ ਦੇ ਹੇਠਾਂ ਦੱਬਿਆ ਹੈ। ਫਿਲਹਾਲ ਪੁਲਸ ਨੇ ਇਸ ਕਤਲ ਮਾਮਲੇ ਸਬੰਧੀ ਕੁੱਝ ਸ਼ੱਕੀ ਲੋਕਾਂ ਨੂੰ ਰਾਊਂਡ ਅਪ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News