ਗਰਬਾ ਕਰਦੇ ਨੌਜਵਾਨ ਦੀ ਮੌਤ, ਸਦਮੇ ’ਚ ਕੁਝ ਘੰਟਿਆਂ ਮਗਰੋਂ ਪਿਓ ਨੇ ਵੀ ਤਿਆਗੇ ਪ੍ਰਾਣ
Tuesday, Oct 04, 2022 - 05:55 PM (IST)
ਪਾਲਘਰ- ਨਰਾਤਿਆਂ ਮੌਕੇ ਹਰ ਥਾਂ ਸਜੇ ਦੁਰਗਾ ਪੰਡਾਲਾਂ ’ਚ ਹਰ ਦਿਨ ਲੋਕ ਗਰਬਾ ਡਾਂਸ ਕਰ ਕੇ ਆਨੰਦ ਮਾਣਦੇ ਹਨ। ਉੱਥੇ ਹੀ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਤੋਂ ਇਕ ਬੇਹੱਦ ਦੁਖ਼ਦ ਘਟਨਾ ਸਾਹਮਣੇ ਆਈ ਹੈ। ਇੱਥੇ ਗਰਬਾ ਕਰ ਰਹੇ ਇਕ ਨੌਜਵਾਨ ਦੀ ਮੌਤ ਹੋ ਗਈ। 35 ਸਾਲਾ ਸ਼ਖਸ ਦੀ ਗਰਬਾ ਕਰਦੇ ਹੋਏ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪੁੱਤਰ ਦੀ ਮੌਤ ਦਾ ਸਦਮਾ ਪਿਤਾ ਤੋਂ ਝੱਲਿਆ ਨਹੀਂ ਗਿਆ ਅਤੇ ਕੁਝ ਹੀ ਘੰਟਿਆਂ ਮਗਰੋਂ ਉਸ ਨੇ ਵੀ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ- ਦੁਖ਼ਦਾਇਕ ਖ਼ਬਰ: ਪਾਣੀ ਨਾਲ ਭਰੇ ਟੋਏ ’ਚ ਡੁੱਬਣ ਨਾਲ 3 ਮਾਸੂਮ ਬੱਚੀਆਂ ਦੀ ਮੌਤ
ਇਹ ਮਾਮਲਾ ਪਾਲਘਰ ਜ਼ਿਲ੍ਹੇ ਦੇ ਵਿਰਾਰ ਸ਼ਹਿਰ ਦਾ ਹੈ। ਪੁਲਸ ਮੁਤਾਬਕ ਮਨੀਸ਼ ਨਰਪਜੀ ਸੋਨੀਗਰਾ ਵਿਰਾਰ ’ਚ ਗਲੋਬਲ ਸਿਟੀ ਕੰਪਲੈਕਸ ’ਚ ਗਰਬਾ ਪ੍ਰੋਗਰਾਮ ’ਚ ਡਾਂਸ ਕਰਦੇ ਹੋਏ ਡਿੱਗ ਪਏ। ਮਨੀਸ਼ ਦੇ ਪਿਤਾ ਉਸ ਨੂੰ ਤੁਰੰਤ ਹਸਪਤਾਲ ਲੈ ਗਏ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁੱਤਰ ਦੀ ਮੌਤ ਦੇ ਕੁਝ ਘੰਟਿਆਂ ਬਾਅਦ ਪਿਤਾ ਦੀ ਵੀ ਸਦਮੇ ’ਚ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਭੇਜਿਆ ਗਿਆ ਹੈ ਅਤੇ ਇਸ ਸਬੰਧ ’ਚ ਦੁਰਘਟਨਾਵੰਸ਼ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ‘ਆਪ’ ਸੰਸਦ ਮੈਂਬਰ ਰਾਘਵ ਚੱਢਾ ਦਾ ਕਮਾਲ ਦਾ ‘ਗਰਬਾ ਡਾਂਸ’, ਵੇਖੋ ਵੀਡੀਓ
ਦੱਸਣਯੋਗ ਹੈ ਕਿ ਇਸੇ ਤਰ੍ਹਾਂ ਦੀ ਇਕ ਘਟਨਾ ਗੁਜਰਾਤ ਦੇ ਆਨੰਦ ਜ਼ਿਲ੍ਹੇ ’ਚ ਵਾਪਰੀ ਸੀ। 21 ਸਾਲਾ ਨੌਜਵਾਨ ਨੂੰ ਗਰਬਾ ਕਰਦੇ ਹੋਏ ਦਿਲ ਦਾ ਦੌਰਾ ਪਿਆ ਸੀ। ਮ੍ਰਿਤਕ ਦੀ ਪਛਾਣ ਵਰਿੰਦਰ ਸਿੰਘ ਰਮੇਸ਼ ਭਾਈ ਰਾਜਪੂਤ ਨਾਂ ਦੇ ਤੌਰ ’ਤੇ ਹੋਈ ਸੀ।
ਇਹ ਵੀ ਪੜ੍ਹੋ- ਸਵੱਛ ਸਰਵੇਖਣ ’ਚ ਇੰਦੌਰ ਨੇ ਮੁੜ ਮਾਰੀ ਬਾਜ਼ੀ, 6ਵੀਂ ਵਾਰ ਬਣਿਆ ਸਭ ਤੋਂ ‘ਸਵੱਛ ਸ਼ਹਿਰ’