ਗੈਂਗਰੇਪ ਪੀੜਤਾ ਨੂੰ ਪੰਚਾਇਤ ਨੇ ਸਿਰ ਮੁੰਡਵਾ ਕੇ ਪੂਰੇ ਪਿੰਡ ’ਚ ਘੁੰਮਾਇਆ

Wednesday, Aug 28, 2019 - 03:04 PM (IST)

ਗੈਂਗਰੇਪ ਪੀੜਤਾ ਨੂੰ ਪੰਚਾਇਤ ਨੇ ਸਿਰ ਮੁੰਡਵਾ ਕੇ ਪੂਰੇ ਪਿੰਡ ’ਚ ਘੁੰਮਾਇਆ

ਗਯਾ/ਪਟਨਾ— ਇਕ ਨਾਬਾਲਗ ਦੇ ਸਮੂਹਕ ਬਲਾਤਕਾਰ ਦਾ ਸ਼ਿਕਾਰ ਹੋਣ ’ਤੇ ਉਸ ਦੇ ਮਾਤਾ-ਪਿਤਾ ਜਦੋਂ ਨਿਆਂ ਮੰਗਣ ਲਈ ਪੰਚਾਇਤ ਪਹੁੰਚੇ ਤਾਂ ਉੱਥੇ ਪੀੜਤਾ ਨੂੰ ਗਲਤ ਦੋਸ਼ ਲਗਾਉਣ ਦਾ ਦੋਸ਼ੀ ਕਰਾਰ ਦੇ ਦਿੱਤਾ ਗਿਆ ਅਤੇ ਉਸ ਦਾ ਸਿਰ ਮੁੰਡਵਾ ਕੇ ਪੂਰੇ ਪਿੰਡ ’ਚ ਘੁੰਮਾਇਆ ਗਿਆ। ਇਹ ਘਟਨਾ ਬਿਹਾਰ ’ਚ ਗਯਾ ਜ਼ਿਲੇ ਦੇ ਮੋਹਨਪੁਰਾ ਥਾਣਾ ਖੇਤਰ ਦੇ ਅੰਕੋਲਾ ਪਿੰਡ ਦੀ ਹੈ। ਮੋਹਨਪੁਰ ਦੇ ਥਾਣਾ ਚੇਅਰਮੈਨ ਰਵੀ ਭੂਸ਼ਣ ਨੇ ਬੁੱਧਵਾਰ ਨੂੰ ਦੱਸਿਆ ਕਿ 14 ਅਗਸਤ ਨੂੰ ਹੋਏ ਇਸ ਮਾਮਲੇ ’ਚ 2 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ 26 ਅਗਸਤ ਨੂੰ ਮਸੌਂਧਾ ਪਿੰਡ ਦੀ 15 ਸਾਲਾ ਪੀੜਤਾ ਅਤੇ ਉਸ ਦੇ ਮਾਤਾ-ਪਿਤਾ ਦੇ ਬਿਆਨ ’ਤੇ ਰੇਪ ਦੇ ਤਿੰਨ ਦੋਸ਼ੀਆਂ ਅਤੇ ਚਾਰ ਪੰਚਾਇਤ ਮੈਂਬਰਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ।

ਬੇਹੋਸ਼ ਹੋਣ ਤੱਕ ਕੀਤਾ ਗੈਂਗਰੇਪ
ਸੂਤਰਾਂ ਨੇ ਦੱਸਿਆ ਕਿ ਨਾਬਾਲਗ ਨੂੰ ਅਗਵਾ ਕਰ ਕੇ ਉਸ ਨਾਲ ਉਦੋਂ ਤੱਕ ਗੈਂਗਰੇਪ ਕੀਤਾ ਗਿਆ, ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਈ। ਪੀੜਤਾ ਦੀ ਆਪਬੀਤੀ ਸੁਣ ਕੇ ਉਸ ਦੇ ਮਾਤਾ-ਪਿਤਾ ਨੇ ਸਥਾਨਕ ਪੇਂਡੂ ਪੰਚਾਇਤ ਤੋਂ ਨਿਆਂ ਦੀ ਗੁਹਾਰ ਲਗਾਈ ਪਰ ਪੰਚਾਇਤ ਮੈਂਬਰਾਂ ਨੇ ਲੜਕੀ ਨੂੰ ਗਲਤ ਦੋਸ਼ ਲਗਾਉਣ ਲਈ ਸਜ਼ਾ ਦਿੰਦੇ ਹੋਏ ਉਸ ਦਾ ਸਿਰ ਮੁੰਡਵਾ ਕੇ ਪੂਰੇ ਪਿੰਡ ’ਚ ਘੁੰਮਾਇਆ। ਇਸ ਤੋਂ ਪੀੜਤਾ ਅਤੇ ਉਸ ਦੇ ਮਾਤਾ-ਪਿਤਾ ਨੇ ਫੋਨ ਕਰ ਕੇ ਪੁਲਸ ਡਾਇਰੈਟਰ ਜਨਰਲ ਦਫ਼ਤਰ ’ਚ ਸ਼ਿਕਾਇਤ ਦਰਜ ਕਰਵਾਈ। ਜ਼ਿਲਾ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ’ਤੇ ਜਾਂਚ ਕਰਨ ਲਈ ਕਿਹਾ ਗਿਆ ਹੈ।

ਮਹਿਲਾ ਕਮਿਸ਼ਨ ਨੇ ਕਿਹਾ ਅਪਰਾਧੀਆਂ ਨੂੰ ਮਿਲੇ ਸਖਤ ਸਜ਼ਾ
ਘਟਨਾ ਬਾਰੇ ਪਟਨਾ ਸਥਿਤ ਬਿਹਾਰ ਮਹਿਲਾ ਕਮਿਸ਼ਨ ਦੀ ਪ੍ਰਧਾਨ ਦਿਲਮਣੀ ਮਿਸ਼ਰ ਨੇ ਕਿਹਾ,‘‘ਇਹ ਬਹੁਤ ਗੰਭੀਰ ਮਾਮਲਾ ਹੈ। ਅਸੀਂ ਗਯਾ ਦੇ ਸੀਨੀਅਰ ਪੁਲਸ ਸੁਪਰੈਂਡਟ ਤੋਂ ਅਪਰਾਧੀਆਂ ਨੂੰ ਸਖਤ ਸਜ਼ਾ ਅਤੇ ਕੁੜੀ ਨੂੰ ਨਿਆਂ ਯਕੀਨੀ ਕਰਨ ਲਈ ਕਿਹਾ ਹੈ। ਅਸੀਂ ਪਿੰਡ ਪੰਚਾਇਤ ਦੇ ਸਾਰੇ 5 ਮੈਂਬਰਾਂ ਨੂੰ ਹਾਜ਼ਰ ਹੋ ਕੇ ਇਹ ਦੱਸਣ ਲਈ ਕਿਹਾ ਹੈ ਕਿ ਉਨ੍ਹਾਂ ਦੇ ਨਿਰਦੇਸ਼ ’ਤੇ ਨਾਬਾਲਗ ਪੀੜਤਾ ਨਾਲ ਅਣਮਨੁੱਖੀ ਵਤੀਰਾ ਕਿਉਂ ਕੀਤਾ ਗਿਆ?’’


author

DIsha

Content Editor

Related News