ਗੰਗਾ ਰਾਮ ਹਸਪਤਾਲ ਦਾ ਦਾਅਵਾ- ਕੋਵਿਡ-19 ਨਾਲ ਹੋ ਰਿਹਾ ਜਾਨਲੇਵਾ 'ਫੰਗਲ' ਇਨਫੈਕਸ਼ਨ
Tuesday, Dec 15, 2020 - 02:30 AM (IST)
ਨਵੀਂ ਦਿੱਲੀ : ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਦੇ ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਕੋਵਿਡ-19 ਤੋਂ ਠੀਕ ਹੋ ਰਹੇ ਕਈ ਲੋਕਾਂ ਵਿੱਚ ਅਜਿਹਾ ਅਨੋਖਾ ਅਤੇ ਜਾਨਲੇਵਾ 'ਫੰਗਲ' ਇਨਫੈਕਸ਼ਨ ਪਾਇਆ ਜਾ ਰਿਹਾ ਹੈ, ਜਿਸ ਦੇ ਚੱਲਦੇ ਉਨ੍ਹਾਂ 'ਚੋਂ ਲੱਗਭੱਗ ਅੱਧੇ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਖ਼ਤਮ ਹੋ ਗਈ ਹੈ। ਹਸਪਤਾਲ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਅੱਖ-ਨੱਕ-ਗਲਾ (ਈ.ਐੱਨ.ਟੀ.) ਡਾਕਟਰਾਂ ਸਾਹਮਣੇ ਬੀਤੇ 15 ਦਿਨ ਵਿੱਚ ਅਜਿਹੇ 13 ਮਾਮਲੇ ਸਾਹਮਣੇ ਆਏ ਹਨ।
ਕਿਸਾਨ ਅੰਦੋਲਨ: ਜੰਤਰ-ਮੰਤਰ 'ਤੇ ਧਰਨਾ ਦੇ ਰਹੇ ਕਾਂਗਰਸ ਨੇਤਾਵਾਂ ਨੇ ਵੀ ਤੋੜਿਆ ਵਰਤ
ਅਧਿਕਾਰੀਆਂ ਨੇ ਕਿਹਾ ਇਹ ਚਿੰਤਾਜਨਕ ਸਮੱਸਿਆ ਅਨੋਖੀ ਹੈ ਪਰ ਨਵੀਂ ਨਹੀਂ ਹੈ। ਉਨ੍ਹਾਂ ਕਿਹਾ, ਕੋਵਿਡ-19 ਨਾਲ ਹੋਣ ਵਾਲਾ ਫੰਗਲ ਇਨਫੈਕਸ਼ਨ ਇਸ ਵਿੱਚ ਨਵੀਂ ਗੱਲ ਹੈ। ਹਸਪਤਾਲ ਨੇ ਇੱਕ ਬਿਆਨ ਵਿੱਚ ਕਿਹਾ, ਬੀਤੇ 15 ਦਿਨ ਵਿੱਚ ਈ.ਐੱਨ.ਟੀ. ਡਾਕਟਰਾਂ ਸਾਹਮਣੇ ਕੋਵਿਡ-19 ਦੇ ਚੱਲਦੇ ਫੰਗਲ ਇਨਫੈਕਸ਼ਨ ਦੇ 13 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 50 ਫ਼ੀਸਦੀ ਮਾਮਲਿਆਂ ਵਿੱਚ ਮਰੀਜ਼ਾਂ ਦੀਆਂ ਅੱਖਾਂ ਦੀ ਰੋਸ਼ਨੀ ਚੱਲੀ ਗਈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।