ਉਹ ਦਿਨ ਦੂਰ ਨਹੀਂ ਜਦੋਂ ਅਸੀਂ ਡਰੋਨ ਰਾਹੀਂ ਯਾਤਰਾ ਕਰਾਂਗੇ : ਗਡਕਰੀ
Tuesday, Aug 15, 2023 - 12:39 PM (IST)

ਨਾਗਪੁਰ, (ਭਾਸ਼ਾ)- ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਲੋਕ ਡਰੋਨ (ਏਅਰ ਟੈਕਸੀ) ਰਾਹੀਂ ਯਾਤਰਾ ਕਰਨਗੇ। ਉਨ੍ਹਾਂ ਕਿਹਾ ਕਿ ਹੁਣ ਕਿਸਾਨ ਡਰੋਨ ਦੀ ਮਦਦ ਨਾਲ ਕੀਟਨਾਸ਼ਕਾਂ ਦਾ ਛਿੜਕਾਅ ਕਰ ਰਹੇ ਹਨ ਅਤੇ ਇਸ ਦੀ ਮਦਦ ਨਾਲ 200 ਕਿਲੋ ਤੱਕ ਵਜ਼ਨ ਵੀ ਚੁੱਕਿਆ ਜਾ ਸਕਦਾ ਹੈ।
ਇੱਥੇ ਰਾਸ਼ਟਰ ਨਿਰਮਾਣ ਸਮਿਤੀ ਵੱਲੋਂ ਆਯੋਜਿਤ 'ਅਖੰਡ ਭਾਰਤ ਸੰਕਲਪ ਦਿਵਸ' ਮੌਕੇ ਬੋਲਦਿਆਂ ਗਡਕਰੀ ਨੇ ਕਿਹਾ, ''ਉਹ ਦਿਨ ਦੂਰ ਨਹੀਂ ਜਦੋਂ ਅਸੀਂ ਡਰੋਨ ਨਾਲ ਰੇਲਵੇ ਸਟੇਸ਼ਨ ਜਾਂ ਹਵਾਈ ਅੱਡੇ ’ਤੇ ਜਾਵਾਂਗੇ।'' ਉਨ੍ਹਾਂ ਨੇ ਵਿਕਾਸ ਲਈ ਤਕਨਾਲੋਜੀ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ।