ਕੇਜਰੀਵਾਲ ਦੇ ਦਵਾ-ਦਾਰੂ ਵਾਲੇ ਬਿਆਨ ''ਤੇ ਉਰਵਸ਼ੀ ਨੇ ਬਣਾਇਆ ਫਨੀ TIK TOK ਵੀਡੀਓ

04/29/2020 1:03:30 AM

ਨਵੀਂ ਦਿੱਲੀ— ਦੇਸ਼ ਭਰ 'ਚ ਲਾਕਡਾਊਨ ਦੇ ਚੱਲਦੇ ਬਾਲੀਵੁਡ ਤੋਂ ਲੈ ਕੇ ਟੀ.ਵੀ. ਸਿਤਾਰੇ ਫੈਂਸ ਨੂੰ ਅਲੱਗ-ਅਲੱਗ ਤਰੀਕੇ ਨਾਲ ਇੰਟਰਟੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ 'ਚ ਸਭ ਤੋਂ ਜ਼ਿਆਦਾ ਟਿਕ ਟਾਕ ਸਾਬਤ ਹੋ ਰਿਹਾ ਹੈ। ਲਾਕਡਾਊਨ ਤੋਂ ਬਾਅਦ ਹੀ ਕਈ ਲੋਕ ਟਿਕ ਟਾਕ ਐਪ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਚੁੱਕੇ ਹਨ, ਜਿਨ੍ਹਾਂ 'ਚ ਅਭਿਨੇਤਾ ਉਰਸ਼ੀ ਢੋਲਕਿਆ ਵੀ ਸ਼ਾਮਲ ਹੈ। ਹਾਲ ਹੀ 'ਚ ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਇਕ ਜਨਸਭਾ ਦੀ ਕਲਿਪ ਇਸਤੇਮਾਲ ਕੀਤੀ ਗਈ ਹੈ। ਇਸ ਵੀਡੀਓ 'ਚ ਅਰਵਿੰਦ ਕੇਜਰੀਵਾਲ ਜਦੋ ਕਹਿੰਦੇ ਹਨ ਕਿ ਉਨ੍ਹਾਂ ਨੇ ਲੋਕਾਂ ਨੂੰ ਦਵਾ-ਦਾਰੂ ਦਾ ਇੰਤਜ਼ਾਮ ਕੀਤਾ ਹੈ ਤਾਂ ਉਰਵਸ਼ੀ ਬਹੁਤ ਉਤਸ਼ਾਹਿਤ ਨਜ਼ਰ ਆਉਂਦੀ ਹੈ ਪਰ ਅਗਲੇ ਹੀ ਪਲ ਕੇਜਰੀਵਾਲ ਬੋਲਦੇ ਹਨ ਕਿ ਉਨ੍ਹਾਂ ਨੇ ਦਾਰੂ ਦੀ ਨਹੀਂ ਬਲਕਿ ਸਿਰਫ ਦਵਾ ਦਾ ਇੰਤਜ਼ਾਮ ਲੋਕਾਂ ਦੇ ਲਈ ਕੀਤਾ ਹੈ। ਕੇਜਰੀਵਾਲ ਦੀ ਗੱਲ ਸੁਣ ਕੇ ਉਰਵਸ਼ੀ ਨਰਾਜ਼ ਹੋ ਜਾਂਦੀ ਹੈ। ਫੈਂਸ ਦੇ ਵਿਚ ਉਰਵਸ਼ੀ ਦਾ ਇਹ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ।

 

 
 
 
 
 
 
 
 
 
 
 
 
 
 

DHOKAA HAI YEH 🤣🤣🤣🤣 #weareback #motherandson #crazy #us #lol @kshitijdholakia : Video Inspired by @gauravgera 🤗🤗 : Just had to post this 🥰 #madness @indiatiktok #tiktok #video #enjoy #thisisus #dholakias #urvashidholakia #kshitijdholakia #stayhome #besafe #behappy #loveus #💖

A post shared by Urvashi Dholakia (@urvashidholakia9) on Apr 28, 2020 at 8:26am PDT


Gurdeep Singh

Content Editor

Related News