ਅੰਤਿਮ ਸੰਸਕਾਰ ਬਦਲੇ ਜੇਠ ਨੇ ਰੱਖੀ ਅਜਿਹੀ ਡਿਮਾਂਡ, ਫਿਰ ਪਤਨੀ ਨੇ ਖੁਦ ਨਿਭਾਈਆਂ ਰਸਮਾਂ
Friday, Nov 08, 2024 - 12:10 PM (IST)
ਨੈਸ਼ਨਲ ਡੈਸਕ- ਦਿਲ ਨੂੰ ਝੰਜੋੜ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਵਿਆਹ ਦੇ 25 ਸਾਲ ਬੀਤਣ ਤੋਂ ਵੀ ਜੋੜੇ ਦੀ ਕੋਈ ਸੰਤਾਨ ਨਹੀਂ ਹੋਈ। 2 ਸਾਲ ਮੂੰਹ ਦੇ ਕੈਂਸਰ ਨਾਲ ਪੀੜਤ ਪਤੀ ਦੀ ਚਾਰ ਨਵੰਬਰ ਨੂੰ ਮੌਤ ਹੋਣ ਤੋਂ ਬਾਅਦ ਉਸ ਦੀ ਚਿਖਾ ਨੂੰ ਅਗਨੀ ਦੇਣ ਲਈ ਜੇਠ ਨੇ ਇਕ ਲੱਖ ਰੁਪਏ ਜਾਂ 5 ਡਿਸਮਿਲ (2178 ਵਰਗ ਫੁੱਟ) ਜ਼ਮੀਨ ਦੀ ਮੰਗ ਕੀਤੀ। ਔਰਤ ਨੇ ਗਰੀਬੀ ਦਾ ਹਵਾਲਾ ਦੇ ਕੇ 15 ਹਜ਼ਾਰ ਰੁਪਏ ਦੇਣ 'ਤੇ ਸਹਿਮਤੀ ਜਤਾਈ ਪਰ ਜੇਠ ਨਹੀਂ ਮੰਨਿਆ ਤਾਂ ਉਸ ਨੇ ਖ਼ੁਦ ਹੀ ਅਗਨੀ ਦੇ ਕੇ ਅੰਤਿਮ ਸੰਸਕਾਰ ਦੀ ਪ੍ਰਕਿਰਿਆ ਪੂਰੀ ਕੀਤੀ। ਇਹ ਪੂਰੀ ਘਟਨਾ ਛੱਤੀਸਗੜ੍ਹ ਦੇ ਕੋਰੀਆ ਦੀ ਹੈ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ
ਨਗਰ ਪੰਚਾਇਤ ਪਟਨਾ ਨਾਲ ਲੱਗਦੇ ਪਿੰਡ ਕਰਜੀ 'ਚ 47 ਸਾਲਾ ਕਤਵਾਰੀ ਲਾਲ ਰਾਜਵਾੜੇ ਪਤਨੀ ਸ਼ਾਮਪਤੀ ਨਾਲ ਰਹਿੰਦਾ ਸੀ। ਕਤਵਾਰੀ ਬੀਮਾਰ ਰਹਿਣ ਲੱਗਾ ਤਾਂ ਇਲਾਜ 'ਚ ਸਾਰੀ ਜਮ੍ਹਾਂ-ਪੂੰਜੀ ਖਰਚ ਹੋ ਗਈ। ਅਖ਼ੀਰ 'ਚ ਪਤਨੀ ਨੇ ਉਸ ਦੇ ਹਿੱਸੇ 'ਚ ਮਿਲੀ ਕੁਝ ਜ਼ਮੀਨ ਨੂੰ ਵੇਚ ਕੇ ਇਲਾਜ ਕਰਵਾਇਆ ਪਰ ਪਤੀ ਦੀ ਜਾਨ ਨਹੀਂ ਬਚ ਸਕੀ। ਬੀਤੀ 5 ਨਵੰਬਰ ਨੂੰ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇਹ ਨੂੰ ਅਗਨੀ ਦੇਣ ਦੀ ਗੱਲ ਆਈ ਤਾਂ ਪਿੰਡ ਵਾਸੀਆਂ ਅਤੇ ਰਾਜਵਾੜੇ ਸਮਾਜ ਦੇ ਵਡੇਰਿਆਂ ਨੇ ਕਤਵਾਰੀ ਦੇ ਵੱਡੇ ਪਿਤਾ ਜੀ ਦੇ ਮੁੰਡੇ ਨੂੰ ਅਗਨੀ ਦੇਣ ਅਤੇ ਕਿਰਿਆ ਕਰਮ ਕਰਨ ਦੀ ਸਲਾਹ ਦਿੱਤੀ ਪਰ ਉਹ ਇਸ ਦੇ ਬਦਲੇ ਇਕ ਲੱਖ ਰੁਪਏ ਜਾਂ 5 ਡਿਸਮਿਲ ਜ਼ਮੀਨ ਦੀ ਮੰਗ ਕਰਨ ਲੱਗਾ। ਔਰਤ ਨੇ ਕਿਹਾ ਕਿ ਜੀਵਨ ਬਿਤਾਉਣ ਲਈ ਉਸ ਕੋਲ 15 ਤੋਂ 20 ਡਿਸਮਿਲ ਜ਼ਮੀਨ ਹੀ ਹੈ। ਉਸ 'ਚੋਂ ਉਹ 5 ਡਿਸਮਿਲ ਜ਼ਮੀਨ ਦੇ ਦੇਵੇਗੀ ਤਾਂ ਜੀਵਨ ਕਿਵੇਂ ਬਿਤਾਏਗੀ। ਉਹ 15 ਹਜ਼ਾਰ ਰੁਪਏ ਦੇਣ ਲਈ ਤਿਆਰ ਸੀ ਪਰ ਉਹ ਨਹੀਂ ਮੰਨਿਆ। ਅੰਤ 'ਚ ਸ਼ਾਮਪਤੀ ਨੇ ਖ਼ੁਦ ਅਗਨੀ ਦੇਣ ਅਤੇ ਕਿਰਿਆ ਕਰਮ ਕਰਨ ਦਾ ਫ਼ੈਸਲਾ ਲਿਆ। ਪਤੀ ਦੀ ਅਰਥੀ ਨੂੰ ਮੋਢਾ ਦੇ ਕੇ ਮੁਕਤੀਧਾਮ ਲਈ ਨਿਕਲੀ ਤਾਂ ਰਸਤੇ 'ਚ ਜਗ੍ਹਾ-ਜਗ੍ਹਾ ਲੋਕਾਂ ਦੀ ਭੀੜ ਲੱਗ ਗਈ। ਮੁਕਤੀਧਾਮ 'ਚ ਉਸ ਨੇ ਪਤੀ ਦੀ ਮ੍ਰਿਤਕ ਦੇਹ ਨੂੰ ਅਗਨੀ ਦਿੰਦੇ ਦੇਖ ਹਰ ਕਿਸੇ ਦੀ ਅੱਖ ਨਮ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8