''ਮੁਕੱਦਮੇ ਦਾ ਸਾਹਮਣਾ ਕਰਾਂਗੇ'', ਜ਼ਮੀਨ ਬਦਲੇ ਨੌਕਰੀ ‘ਘਪਲਾ’ ਮਾਮਲੇ ''ਚ ਲਾਲੂ-ਰਾਬੜੀ ਦਾ ਵੱਡਾ ਬਿਆਨ

Tuesday, Feb 17, 2026 - 07:31 AM (IST)

''ਮੁਕੱਦਮੇ ਦਾ ਸਾਹਮਣਾ ਕਰਾਂਗੇ'', ਜ਼ਮੀਨ ਬਦਲੇ ਨੌਕਰੀ ‘ਘਪਲਾ’ ਮਾਮਲੇ ''ਚ ਲਾਲੂ-ਰਾਬੜੀ ਦਾ ਵੱਡਾ ਬਿਆਨ

ਨਵੀਂ ਦਿੱਲੀ (ਭਾਸ਼ਾ) – ਦਿੱਲੀ ਦੀ ਇਕ ਅਦਾਲਤ ਨੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਅਤੇ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਖਿਲਾਫ਼ ਜ਼ਮੀਨ ਬਦਲੇ ਨੌਕਰੀ ‘ਘਪਲੇ’ ਦੇ ਸਿਲਸਿਲੇ ’ਚ ਸੋਮਵਾਰ ਨੂੰ ਰਸਮੀ ਤੌਰ ’ਤੇ ਦੋਸ਼ ਤੈਅ ਕੀਤੇ। ਇਸ ਮਾਮਲੇ ਦੇ ਸਬੰਧ ਵਿਚ ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਕਿਹਾ,‘‘ਮੁਲਜ਼ਮ ਨੰਬਰ 1 (ਲਾਲੂ ਪ੍ਰਸਾਦ) ਅਤੇ ਮੁਲਜ਼ਮ ਨੰਬਰ 2 (ਰਾਬੜੀ ਦੇਵੀ) ਖਿਲਾਫ਼ ਦੋਸ਼ ਤੈਅ ਕੀਤੇ ਜਾਂਦੇ ਹਨ। ਹਾਲਾਂਕਿ ਇਸ ਦੌਰਾਨ ਉਨ੍ਹਾਂ (ਲਾਲੂ-ਰਾਬੜੀ) ਨੇ ਖੁਦ ਨੂੰ ਬੇਗੁਨਾਹ ਦੱਸਿਆ ਹੈ ਅਤੇ ਮੁਕੱਦਮੇ ਦਾ ਸਾਹਮਣਾ ਕਰਨ ਦੀ ਗੱਲ ਕਹੀ ਹੈ।’’

ਇਹ ਵੀ ਪੜ੍ਹੋ : Gold-Silver Price: ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਛਾਲ! ਚੈਕ ਕਰੋ ਅੱਜ ਦਾ ਰੇਟ

ਦੱਸ ਦੇਈਏ ਕਿ ਇਸ ਮਾਮਲੇ ਦੀ ਅਗਲੀ ਕਾਰਵਾਈ ਲਈ 27 ਫਰਵਰੀ ਦੀ ਤਰੀਕ ਤੈਅ ਕੀਤੀ ਗਈ ਹੈ। ਜੱਜ ਨੇ 29 ਜਨਵਰੀ ਨੂੰ ਲਾਲੂ ਪ੍ਰਸਾਦ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ, ਬੇਟਿਆਂ ਤੇਜਸਵੀ ਯਾਦਵ ਤੇ ਤੇਜ ਪ੍ਰਤਾਪ ਯਾਦਵ ਅਤੇ ਕੁਝ ਹੋਰਨਾਂ ਨੂੰ ਰਸਮੀ ਤੌਰ ’ਤੇ ਦੋਸ਼ ਤੈਅ ਕੀਤੇ ਜਾਣ ਲਈ 1 ਤੋਂ 28 ਫਰਵਰੀ ਵਿਚਾਲੇ ਨਿੱਜੀ ਤੌਰ ’ਤੇ ਪੇਸ਼ ਹੋਣ ਦੀ ਛੋਟ ਦਿੱਤੀ ਸੀ। ਅਦਾਲਤ ਨੇ 9 ਜਨਵਰੀ ਨੂੰ ਲਾਲੂ ਪ੍ਰਸਾਦ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਹੋਰਨਾਂ ਖਿਲਾਫ਼ ਦੋਸ਼ ਤੈਅ ਕੀਤੇ ਜਾਣ ਦਾ ਹੁਕਮ ਦਿੱਤਾ ਸੀ।

ਇਹ ਵੀ ਪੜ੍ਹੋ : ਅਜੀਬੋ-ਗਰੀਬ : ਸੋਨੇ ਦੀ ਚੇਨ ਲੈ ਉੱਡਿਆ ਕਬੂਤਰ! ਬਾਜ਼ਾਰ 'ਚ ਪੈ ਗਈਆਂ ਭਾਜੜਾਂ, ਦੇਖੋ ਫਿਰ ਕੀ ਹੋਇਆ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News