ਹੁਣ ਸੋਨੇ ਦੇ ਬਦਲੇ ਮਿਲੇਗਾ ਵੱਧ ਪੈਸਾ! RBI ਨੇ ਬਦਲੇ ਗੋਲਡ ਲੋਨ ਦੇ ਨਿਯਮ, ਚਾਂਦੀ 'ਤੇ ਵੀ ਮਿਲੇਗਾ ਕਰਜ਼ਾ
Friday, Feb 27, 2026 - 07:17 PM (IST)
ਬਿਜ਼ਨੈੱਸ ਡੈਸਕ : ਜੇਕਰ ਤੁਸੀਂ ਆਪਣੀ ਕਿਸੇ ਲੋੜ ਲਈ ਘਰ ਵਿੱਚ ਰੱਖੇ ਸੋਨੇ 'ਤੇ ਲੋਨ ਲੈਣ ਬਾਰੇ ਸੋਚ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਭਾਰਤੀ ਰਿਜ਼ਰਵ ਬੈਂਕ (RBI) ਨੇ ਸਾਲ 2026 ਤੋਂ ਗੋਲਡ ਲੋਨ ਦੇ ਨਿਯਮਾਂ ਵਿੱਚ ਵੱਡੇ ਬਦਲਾਅ ਕੀਤੇ ਹਨ, ਜਿਸ ਨਾਲ ਹੁਣ ਆਮ ਆਦਮੀ ਨੂੰ ਆਪਣੇ ਸੋਨੇ 'ਤੇ ਪਹਿਲਾਂ ਨਾਲੋਂ ਜ਼ਿਆਦਾ ਪੈਸਾ ਮਿਲੇਗਾ।
ਇਹ ਵੀ ਪੜ੍ਹੋ : ਵਿੱਤ ਮੰਤਰੀ ਦੀ ਬੈਂਕਾਂ ਨੂੰ ਵੱਡੀ ਚਿਤਾਵਨੀ; 1 ਜੁਲਾਈ ਤੋਂ ਲਾਗੂ ਹੋਣਗੇ ਸਖ਼ਤ ਨਿਯਮ
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਬਦਲ ਜਾਣਗੇ PAN, Tax ਤੇ ITR ਨਿਯਮ, ਆਮ ਆਦਮੀ 'ਤੇ ਪਵੇਗਾ ਸਿੱਧਾ ਅਸਰ
ਜਾਣੋ RBI ਦੇ ਉਹ 5 ਵੱਡੇ ਬਦਲਾਅ ਜੋ ਤੁਹਾਡੀ ਜੇਬ 'ਤੇ ਪਾਉਣਗੇ ਅਸਰ:
- ਹੁਣ ਸੋਨੇ ਦੀ ਕੀਮਤ ਦਾ 85% ਤੱਕ ਮਿਲੇਗਾ ਲੋਨ: ਨਵੇਂ ਨਿਯਮਾਂ ਮੁਤਾਬਕ, ਜੇਕਰ ਤੁਸੀਂ 2.5 ਲੱਖ ਰੁਪਏ ਤੱਕ ਦਾ ਛੋਟਾ ਲੋਨ ਲੈਂਦੇ ਹੋ, ਤਾਂ ਤੁਹਾਨੂੰ ਸੋਨੇ ਦੀ ਕੀਮਤ ਦਾ 85% ਤੱਕ ਪੈਸਾ ਮਿਲੇਗਾ। ਦੱਸ ਦੇਈਏ ਕਿ ਪਹਿਲਾਂ ਇਹ ਸੀਮਾ ਸਿਰਫ਼ 75% ਸੀ। ਜੇਕਰ ਲੋਨ 2.5 ਲੱਖ ਤੋਂ 5 ਲੱਖ ਦੇ ਵਿਚਕਾਰ ਹੈ ਤਾਂ 80% ਅਤੇ 5 ਲੱਖ ਤੋਂ ਉੱਪਰ ਦੇ ਲੋਨ ਲਈ 75% ਵੈਲਿਊ ਮਿਲੇਗੀ।
- ਪਹਿਲੀ ਵਾਰ 'ਚਾਂਦੀ' 'ਤੇ ਵੀ ਮਿਲੇਗਾ ਲੋਨ: ਹੁਣ ਤੱਕ ਬੈਂਕ ਸਿਰਫ਼ ਸੋਨੇ 'ਤੇ ਹੀ ਕਰਜ਼ਾ ਦਿੰਦੇ ਸਨ, ਪਰ ਹੁਣ ਤੁਸੀਂ ਚਾਂਦੀ ਦੇ ਗਹਿਣੇ ਜਾਂ ਸਿੱਕੇ ਗਿਰਵੀ ਰੱਖ ਕੇ ਵੀ ਪੈਸਾ ਲੈ ਸਕਦੇ ਹੋ। ਨਿਯਮਾਂ ਅਨੁਸਾਰ, 10 ਕਿਲੋ ਤੱਕ ਦੇ ਚਾਂਦੀ ਦੇ ਗਹਿਣੇ ਜਾਂ 500 ਗ੍ਰਾਮ ਤੱਕ ਦੇ ਚਾਂਦੀ ਦੇ ਸਿੱਕੇ ਗਿਰਵੀ ਰੱਖੇ ਜਾ ਸਕਦੇ ਹਨ।
- ਸੋਨੇ ਦੇ ਬਿਸਕੁਟਾਂ 'ਤੇ ਨਹੀਂ ਮਿਲੇਗਾ ਕਰਜ਼ਾ: RBI ਨੇ ਸਾਫ਼ ਕੀਤਾ ਹੈ ਕਿ ਤੁਸੀਂ ਸਿਰਫ਼ ਸੋਨੇ ਦੇ ਗਹਿਣੇ ਅਤੇ ਵੱਧ ਤੋਂ ਵੱਧ 50 ਗ੍ਰਾਮ ਤੱਕ ਦੇ ਸੋਨੇ ਦੇ ਸਿੱਕੇ ਹੀ ਗਿਰਵੀ ਰੱਖ ਸਕਦੇ ਹੋ। ਗੋਲਡ ਬਾਰ (ਇੱਟਾਂ), ਸੋਨੇ ਦੇ ਬਿਸਕੁਟ ਜਾਂ ਗੋਲਡ ETF 'ਤੇ ਕੋਈ ਲੋਨ ਨਹੀਂ ਮਿਲੇਗਾ।
- ਕੀਮਤ ਤੈਅ ਕਰਨ ਦਾ ਬਦਲਿਆ ਤਰੀਕਾ: ਹੁਣ ਬੈਂਕ ਆਪਣੀ ਮਰਜ਼ੀ ਨਾਲ ਸੋਨੇ ਦੀ ਕੀਮਤ ਤੈਅ ਨਹੀਂ ਕਰ ਸਕਣਗੇ। ਕੀਮਤ ਪਿਛਲੇ 30 ਦਿਨਾਂ ਦੀ ਔਸਤ ਕਲੋਜ਼ਿੰਗ ਪ੍ਰਾਈਸ ਜਾਂ ਪਿਛਲੇ ਦਿਨ ਦੀ ਕਲੋਜ਼ਿੰਗ ਪ੍ਰਾਈਸ (ਜੋ ਵੀ ਘੱਟ ਹੋਵੇ) ਦੇ ਆਧਾਰ 'ਤੇ ਤੈਅ ਕੀਤੀ ਜਾਵੇਗੀ, ਤਾਂ ਜੋ ਗਾਹਕਾਂ ਨੂੰ ਮਾਰਕੀਟ ਰੇਟ ਦਾ ਸਹੀ ਫਾਇਦਾ ਮਿਲੇ।
- ਗਹਿਣੇ ਵਾਪਸ ਕਰਨ 'ਚ ਦੇਰੀ ਹੋਈ ਤਾਂ ਬੈਂਕ ਨੂੰ ਲੱਗੇਗਾ ਜੁਰਮਾਨਾ: ਗਾਹਕਾਂ ਦੀ ਸੁਰੱਖਿਆ ਲਈ RBI ਨੇ ਵੱਡਾ ਕਦਮ ਚੁੱਕਿਆ ਹੈ। ਜੇਕਰ ਤੁਸੀਂ ਲੋਨ ਪੂਰਾ ਚੁਕਾ ਦਿੱਤਾ ਹੈ ਅਤੇ ਬੈਂਕ ਤੁਹਾਡੇ ਗਹਿਣੇ ਵਾਪਸ ਕਰਨ ਵਿੱਚ ਦੇਰੀ ਕਰਦਾ ਹੈ, ਤਾਂ ਬੈਂਕ ਨੂੰ 5,000 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਗਾਹਕ ਨੂੰ ਹਰਜਾਨਾ ਦੇਣਾ ਪਵੇਗਾ।
ਇਹ ਵੀ ਪੜ੍ਹੋ : 'ਲਾਲਚ ਨਹੀਂ, ਸਮਝਦਾਰੀ ਦਿਖਾਓ, Gold ’ਚ ਨਿਵੇਸ਼ ਲਈ ਜਾਗਰੂਕਤਾ ਅਤੇ ਜਾਣਕਾਰੀ ਦੋਵੇਂ ਜ਼ਰੂਰੀ'
ਇਹ ਨਵੇਂ ਨਿਯਮ ਗੋਲਡ ਲੋਨ ਲੈਣ ਦੀ ਪ੍ਰਕਿਰਿਆ ਨੂੰ ਵਧੇਰੇ ਪਾਰਦਰਸ਼ੀ ਅਤੇ ਗਾਹਕਾਂ ਦੇ ਪੱਖ ਵਿੱਚ ਬਣਾਉਣ ਲਈ ਲਾਗੂ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਹੋਰ ਡਿੱਗਣਗੀਆਂ ਸੋਨੇ ਦੀਆਂ ਕੀਮਤਾਂ, 1 ਲੱਖ ਤੋਂ ਹੇਠਾਂ ਜਾਏਗਾ ਭਾਅ, ਮਾਹਰਾਂ ਦੀ ਵੱਡੀ ਭਵਿੱਖਬਾਣੀ
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਾ ਖ਼ਦਸ਼ਾ, 80 ਹਜ਼ਾਰ ਰੁਪਏ ਤੱਕ ਟੁੱਟੇਗਾ ਭਾਅ!
ਇਹ ਵੀ ਪੜ੍ਹੋ : ਅੱਜ ਤੋਂ ਸੋਨੇ-ਚਾਂਦੀ 'ਤੇ ਹਟਾ ਦਿੱਤੀ ਗਈ ਹੈ ਇਹ ਪਾਬੰਦੀ; ਜਾਣੋ ਕਿਸਨੂੰ ਹੋਵੇਗਾ ਫ਼ਾਇਦਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
