ਪਬਜੀ ਰਾਹੀਂ ਦੋਸਤੀ, ਫਿਰ ਪਿਆਰ, 4 ਬੱਚਿਆਂ ਨੂੰ ਲੈ ਕੇ ਭਾਰਤ ਪਹੁੰਚੀ ਪਾਕਿਸਤਾਨੀ ਔਰਤ

Monday, Jul 03, 2023 - 10:27 PM (IST)

ਪਬਜੀ ਰਾਹੀਂ ਦੋਸਤੀ, ਫਿਰ ਪਿਆਰ, 4 ਬੱਚਿਆਂ ਨੂੰ ਲੈ ਕੇ ਭਾਰਤ ਪਹੁੰਚੀ ਪਾਕਿਸਤਾਨੀ ਔਰਤ

ਨੋਇਡਾ (ਇੰਟ.)-ਉੱਤਰ ਪ੍ਰਦੇਸ਼ ਦੇ ਨੋਇਡਾ ’ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜਿੱਥੇ ਪਬਜੀ ਗੇਮ ਪਾਰਟਨਰ ਨਾਲ ਜ਼ਿੰਦਗੀ ਗੁਜ਼ਾਰਨ ਲਈ ਪਾਕਿਸਤਾਨ ਦੀ ਇਕ ਔਰਤ ਆਪਣੇ 4 ਬੱਚਿਆਂ ਸਮੇਤ 2 ਦੇਸ਼ਾਂ ਦੇ ਬਾਰਡਰ ਪਾਰ ਕਰ ਕੇ ਰਬੂਪੁਰਾ ਕਸਬੇ ’ਚ ਪਹੁੰਚ ਗਈ। ਔਰਤ ਨੇਪਾਲ ਦੇ ਰਸਤੇ ਲੱਗਭਗ ਇਕ ਮਹੀਨਾ ਪਹਿਲਾਂ ਭਾਰਤ ਪਹੁੰਚੀ ਅਤੇ ਰਬੂਪੁਰਾ ਦੇ ਸਚਿਨ ਨਾਲ ਸ਼ੁੱਕਰਵਾਰ ਰਾਤ ਤੱਕ ਰਹੀ। ਸੀਮਾ ਕੋਲ ਭਾਰਤ ’ਚ ਰਹਿਣ ਦਾ ਕੋਈ ਜਾਇਜ਼ ਦਸਤਾਵੇਜ਼ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ : CM ਮਾਨ ਦਾ ਧਮਾਕੇਦਾਰ ਟਵੀਟ, ਕੈਪਟਨ ਅਮਰਿੰਦਰ ਸਿੰਘ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

ਭਾਰਤੀ ਨਾਗਰਿਕਤਾ ਹਾਸਲ ਕਰਨ ਲਈ ਨੌਜਵਾਨ ਅਤੇ ਉਕਤ ਔਰਤ ਵਿਆਹ ਕਰਨ ਦੀ ਕੋਸ਼ਿਸ਼ ’ਚ ਸਨ। ਸੂਤਰਾਂ ਮੁਤਾਬਕ ਰਬੂਪੁਰਾ ਦੇ ਅੰਬੇਡਕਰ ਨਗਰ ਨਿਵਾਸੀ ਸਚਿਨ (22) ਦੀ ਕੁਝ ਮਹੀਨੇ ਪਹਿਲਾਂ ਪਬਜੀ ਗੇਮ ਖੇਡਣ ਦੌਰਾਨ ਪਾਕਿਸਤਾਨ ਦੀ ਔਰਤ (ਸੀਮਾ) ਨਾਲ ਦੋਸਤੀ ਹੋ ਗਈ। ਔਰਤ ਕਰਾਚੀ ਦੀ ਰਹਿਣ ਵਾਲੀ ਹੈ ਅਤੇ 4 ਬੱਚਿਆਂ ਦੀ ਮਾਂ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਲਾਰੈਂਸ ਬਿਸ਼ਨੋਈ ਸਮੇਤ ਹੋਰ ਖ਼ਤਰਨਾਕ ਗੈਂਗਸਟਰਾਂ ਨੂੰ ‘ਕਾਲਾ ਪਾਣੀ’ ਭੇਜਣ ਦੀ ਤਿਆਰੀ ! (ਵੀਡੀਓ)


author

Manoj

Content Editor

Related News