ਦੋਸਤ ਦੀ ਭੈਣ ਦੇ ਵਿਆਹ ਲਈ ਫਰਾਂਸ ਤੋਂ ਭਾਰਤ ਆ ਪਹੁੰਚੇ ਨੌਜਵਾਨ ! ਦੇਸੀ ਲੁੱਕ ''ਚ ਬੰਨ੍ਹਿਆ ਰੰਗ

Sunday, Mar 15, 2026 - 11:53 AM (IST)

ਦੋਸਤ ਦੀ ਭੈਣ ਦੇ ਵਿਆਹ ਲਈ ਫਰਾਂਸ ਤੋਂ ਭਾਰਤ ਆ ਪਹੁੰਚੇ ਨੌਜਵਾਨ ! ਦੇਸੀ ਲੁੱਕ ''ਚ ਬੰਨ੍ਹਿਆ ਰੰਗ

ਵਾਰਾਣਸੀ- ਭਾਰਤੀ ਸਨਾਤਨ ਸੰਸਕ੍ਰਿਤੀ ਨੂੰ ਕਰੀਬ ਤੋਂ ਜਾਣਨ ਲਈ ਦੁਨੀਆ ਦੇ ਕੋਨੇ-ਕੋਨੇ ਤੋਂ ਵਿਦੇਸ਼ੀ ਸੈਲਾਨੀ ਕਾਸ਼ੀ ਪਹੁੰਚਦੇ ਹਨ। ਸੱਤ ਸਮੁੰਦਰ ਪਾਰ ਤੋਂ ਆਉਣ ਵਾਲੇ ਇਨ੍ਹਾਂ ਮਹਿਮਾਨਾਂ ਨੂੰ ਭਾਰਤੀ ਰੀਤੀ-ਰਿਵਾਜ਼ਾਂ ਅਤੇ ਵੈਦਿਕ ਮੰਤਰਾਂ ਵਿਚਾਲੇ ਸੰਪੰਨ ਹੋਣ ਵਾਲੇ ਵਿਆਹ ਸਮਾਰੋਹ ਖੂਬ ਆਕਰਸ਼ਿਤ ਕਰਦੇ ਹਨ। ਅਜਿਹਾ ਹੀ ਇਕ ਅਨੋਖਾ ਦ੍ਰਿਸ਼ ਸ਼ਨੀਵਾਰ ਸ਼ਾਮ ਅੱਸੀ ਸਥਿਤ ਇਕ ਵਾਟਿਕਾ (ਬਾਗ) 'ਚ ਦੇਖਣ ਨੂੰ ਮਿਲਿਆ, ਜਿੱਥੇ ਦੋਸਤੀ ਦੀ ਮਿਸਾਲ ਪੇਸ਼ ਕਰਦੇ ਹੋਏ ਫਰਾਂਸ ਤੋਂ ਇਕ ਦਰਜਨ ਤੋਂ ਵੱਧ ਵਿਦੇਸ਼ੀ ਮਹਿਮਾਨ ਆਪਣੇ ਦੋਸਤ ਵਿਸ਼ਾਲ ਯਾਦਵ (ਮਾਰਟਿਨ) ਦੀ ਭੈਣ ਦੇ ਵਿਆਹ 'ਚ ਸ਼ਾਮਲ ਹੋਣ ਪਹੁੰਚੇ। 
ਵਿਆਹ ਸਮਾਰੋਹ 'ਚ ਪਹੁੰਚੇ ਇਹ ਸਾਰੇ ਵਿਦੇਸ਼ੀ ਮਹਿਮਾਨ ਭਾਰਤੀ ਪਹਿਰਾਵੇ ਸਾੜ੍ਹੀ ਅਤੇ ਕੁੜਤੇ-ਪਜਾਮੇ 'ਚ ਨਜ਼ਰ ਆਏ। ਵਿਸ਼ਾਲ ਯਾਦਵ ਨਾਲ ਇਨ੍ਹਾਂ ਮਹਿਮਾਨਾਂ ਦੀ ਸਾਲਾਂ ਪੁਰਾਣੀ ਦੋਸਤੀ ਹੈ। ਪੇਸ਼ੇ ਤੋਂ ਫਰੈਂਚ ਅਨੁਵਾਦਕ (ਟਰਾਂਸਲੇਟਰ) ਵਿਸ਼ਾਲ ਨੂੰ ਇਸ ਖੇਤਰ 'ਚ ਡੇਢ ਦਹਾਕੇ ਤੋਂ ਵੱਧ ਦਾ ਅਨੁਭਵ ਹੈ। ਵਿਸ਼ਾਲ ਨੇ ਦੱਸਿਆ,''ਇਨ੍ਹਾਂ ਸਾਰੇ ਦੋਸਤਾਂ ਦੀ ਇੱਛਾ ਸੀ ਕਿ ਉਹ ਇਕ ਵਾਰ ਕਾਸ਼ੀ ਆ ਕੇ ਭਾਰਤੀ ਵਿਆਹ ਨੂੰ ਕਰੀਬ ਤੋਂ ਦੇਖਣ। ਜਿਵੇਂ ਹੀ ਮੈਂ ਆਪਣਈ ਭੈਣ ਦੇ ਵਿਆਹ ਦਾ ਸੱਦਾ, ਸਾਰੇ ਤੁਰੰਤ ਤਿਆਰ ਹੋ ਗਏ।''

ਫਰਾਂਸ ਦੇ ਲਿਓਨ ਸ਼ਹਿਰ ਦੇ ਸਥਾਨਕ ਪੱਤਰਕਾਰ ਕ੍ਰਿਸਟੋਫ਼ ਪੂਜੇ ਨੇ ਨਾ ਸਿਰਫ਼ ਦੋਸਤ ਦੀ ਭੈਣ ਦੇ ਵਿਆਹ ਦਾ ਆਨੰਦ ਲਿਆ ਸਗੋਂ ਪੇਸ਼ੇਵਰ ਦ੍ਰਿਸ਼ਟੀਕੋਣ ਤੋਂ ਵੀ ਜੰਮ ਕੇ ਫੋਟੋਗ੍ਰਾਫੀ ਕੀਤੀ ਅਤੇ ਭਾਰਤੀ ਪਰੰਪਰਾਵਾਂ ਦੀ ਜਾਣਕਾਰੀ ਇਕੱਠੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਆਉਣ ਵਾਲੇ ਹਰ ਵਿਦੇਸ਼ੀ ਦੀ ਕਾਸ਼ੀ ਦੇਖਣ ਦੀ ਬਹੁਤ ਇੱਛਾ ਹੁੰਦੀ ਹੈ। ਉਨ੍ਹਾਂ ਲਈ ਬਾਰਾਤ ਦਾ ਦ੍ਰਿਸ਼ ਬੇਹੱਦ ਮਨਮੋਹਕ ਅਤੇ ਸ਼ਾਨਦਾਰ ਸੀ। ਫਰਾਂਸ ਦੇ ਮਾਰਸੇਲ ਸ਼ਹਿਰ ਦੇ ਲਾਈਟ ਡਿਜ਼ਾਈਨਰ ਜੇਰਾਲਡ ਨੇ ਦੱਸਿਆ ਕਿ ਮਾਰਟਿਨ (ਵਿਸ਼ਾਲ) ਨਾਲ ਉਸ ਦੀ ਦੋਸਤੀ ਕਾਫ਼ੀ ਪੁਰਾਣੀ ਹੈ। ਉਸ ਨੇ ਕਿਹਾ,''ਅਸੀਂ ਹਮੇਸ਼ਾ ਭਾਰਤ ਦੀ ਕਲਾ ਸੰਸਕ੍ਰਿਤੀ ਅਤੇ ਕਾਸ਼ੀ ਦੇ ਉਤਸਾਵਾਂ 'ਤੇ ਚਰਚਾ ਕਰਦੇ ਹਾਂ। ਸਾਡੀ ਦੋਸਤੀ ਦਾ ਬੰਧਨ ਇੰਨਾ ਮਜ਼ਬੂਤ ਹੈ ਕਿ ਸੱਤ ਸਮੁੰਦਰ ਪਾਰ ਭੈਣ ਦੇ ਵਿਆਹ 'ਚ ਸ਼ਾਮਲ ਹੋਣ ਅਸੀਂ ਇੱਥੇ ਖਿੱਚੇ ਚਲੇ ਆਏ। ਇੱਥੇ ਆ ਕੇ ਇਕ ਵੱਖ ਹੀ ਆਨੰਦ ਮਹਿਸੂਸ ਹੋ ਰਿਹਾ ਹੈ।'' ਵਿਸ਼ਾਲ ਯਾਦਵ ਨੇ ਦੱਸਿਆ ਕਿ ਉਹ ਹਰ ਸਾਲ 15 ਤੋਂ 24 ਦਸੰਬਰ ਤੱਕ ਫਰਾਂਸ ਦੇ ਕ੍ਰਿਸਮਸ ਮਾਰਕੀਟ 'ਚ ਇਕ ਰੇਸ਼ਮ ਸਕਾਰਫ਼ ਸਟਾਲ ਲਗਾਉਂਦਾ ਹੈ। ਉਸ ਨੇ ਕਿਹਾ,"ਇਨ੍ਹਾਂ ਸਾਰੇ ਦੋਸਤਾਂ ਨਾਲ ਮੇਰਾ ਰਿਸ਼ਤਾ ਇੰਨਾ ਡੂੰਘਾ ਹੈ ਕਿ ਮੈਨੂੰ ਉੱਥੇ ਕਦੇ ਵੀ ਬਾਹਰੀ ਮਹਿਸੂਸ ਨਹੀਂ ਹੋਇਆ। ਸਾਡਾ ਰਿਸ਼ਤਾ ਆਪਸੀ ਵਿਸ਼ਵਾਸ 'ਤੇ ਅਧਾਰਤ ਹੈ। ਇਕ ਫਰਾਂਸੀਸੀ ਗਾਈਡ ਹੋਣ ਦੇ ਨਾਤੇ, ਮੈਨੂੰ ਉਨ੍ਹਾਂ ਨਾਲ ਸਮਾਂ ਬਿਤਾਉਣਾ ਅਤੇ ਆਪਣੀ ਸੱਭਿਆਚਾਰ ਸਾਂਝਾ ਕਰਨਾ ਪਸੰਦ ਹੈ।" 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

DIsha

Content Editor

Related News