ਮਰਹੂਮ ਭੈਣ ਨੂੰ ਸ਼ਰਧਾਂਜਲੀ ਦੇਣ ਲਈ ਜਿੱਤੀ 81 ਕਿਲੋਮੀਟਰ ਪਹਾੜੀ ਦੌੜ!

Wednesday, Apr 29, 2026 - 08:52 AM (IST)

ਮਰਹੂਮ ਭੈਣ ਨੂੰ ਸ਼ਰਧਾਂਜਲੀ ਦੇਣ ਲਈ ਜਿੱਤੀ 81 ਕਿਲੋਮੀਟਰ ਪਹਾੜੀ ਦੌੜ!

ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਸਸਕਾਟੂਨ ਨਾਲ ਸੰਬੰਧਿਤ ਦੌੜਾਕ ਮੈਨਡੀ ਕਰੀ ਨੇ ਆਪਣੀ ਮਰਹੂਮ ਭੈਣ ਲੀਜ਼ਾ ਦੀ ਯਾਦ ਨੂੰ ਸਮਰਪਿਤ ਕਰਦੇ ਹੋਏ 81 ਕਿਲੋਮੀਟਰ ਦੀ ਮੁਸ਼ਕਲ ਪਹਾੜੀ ਟ੍ਰੇਲ ਰੇਸ ਜਿੱਤ ਕੇ ਇੱਕ ਪ੍ਰੇਰਣਾਦਾਇਕ ਉਦਾਹਰਣ ਪੇਸ਼ ਕੀਤੀ ਹੈ। ਇਸ ਦੌੜ ਦੌਰਾਨ ਉਸਨੇ ਆਪਣੇ ਨਾਲ ਇੱਕ ਪੈਕਟ ਰੱਖਿਆ ਹੋਇਆ ਸੀ, ਜਿਸ ਵਿੱਚ ਉਸਨੇ ਆਪਣੀ ਭੈਣ ਦੀਆਂ ਕੁਝ ਅਸਥੀਆਂ ਪਾਈਆਂ ਹੋਈਆਂ ਸਨ।

ਜਾਣਕਾਰੀ ਮੁਤਾਬਕ, ਇਸ ਦੌੜ ਮੁਕਾਬਲੇ ਦੌਰਾਨ ਲਗਭਗ 81 ਕਿਲੋਮੀਟਰ ਦਾ ਲੰਬਾ ਸਫ਼ਰ, 4,000 ਮੀਟਰ ਉਚਾਈ ਅਤੇ ਤਕਰੀਬਨ 35 ਡਿਗਰੀ ਸੈਲਸੀਅਸ ਗਰਮੀ ਵਾਲਾ ਮੌਸਮ ਸ਼ਾਮਲ ਸੀ। ਇੰਨੇ ਸਖ਼ਤ ਹਾਲਾਤਾਂ ਦੇ ਬਾਵਜੂਦ ਮੈਨਡੀ ਕਰੀ ਨੇ ਹੌਸਲਾ ਨਹੀਂ ਛੱਡਿਆ ਅਤੇ ਅਖੀਰਕਾਰ ਜਿੱਤ ਦਰਜ ਕੀਤੀ। ਮੈਨਡੀ ਨੇ ਦੱਸਿਆ ਕਿ ਇਸ ਦੌੜ ਦੌਰਾਨ ਉਸ ਨੂੰ ਆਪਣੀ ਭੈਣ ਲੀਜ਼ਾ ਦੀ ਹਾਜ਼ਰੀ ਦਾ ਅਹਿਸਾਸ ਹੁੰਦਾ ਰਿਹਾ, ਜਿਸ ਨੇ ਉਸ ਨੂੰ ਹਰ ਮੁਸ਼ਕਲ ਪਲ ਵਿੱਚ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ। ਉਸਨੇ ਕਿਹਾ ਕਿ ਇਹ ਜਿੱਤ ਸਿਰਫ਼ ਉਸਦੀ ਨਹੀਂ, ਸਗੋਂ ਉਸਦੀ ਭੈਣ ਦੀ ਯਾਦ ਨੂੰ ਸਮਰਪਿਤ ਹੈ। ਇਸ ਉਪਲਬਧੀ ਮਗਰੋਂ ਖੇਡ ਜਗਤ ਅਤੇ ਆਮ ਲੋਕਾਂ ਵੱਲੋਂ ਮੈਨਡੀ ਕਰੀ ਦੀ ਦ੍ਰਿੜਤਾ ਅਤੇ ਹੌਸਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਹ ਕਹਾਣੀ ਨਾ ਸਿਰਫ਼ ਖੇਡ ਪ੍ਰੇਮੀਆਂ ਲਈ, ਸਗੋਂ ਹਰ ਕਿਸੇ ਲਈ ਪ੍ਰੇਰਣਾ ਦਾ ਸਰੋਤ ਬਣੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

Sandeep Kumar

Content Editor

Related News