ਮੁਟਿਆਰਾਂ ਨੂੰ ਸਟਾਈਲਿਸ਼ ਲੁੱਕ ਦੇ ਰਹੀ ਸਿੰਗਲ ਕਲਰ ਮੈਕਸੀ
Saturday, Apr 18, 2026 - 09:51 AM (IST)
ਵੈੱਬ ਡੈਸਕ- ਅੱਜਕੱਲ ਪੱਛਮੀ ਪਹਿਰਾਵੇ ’ਚ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਡਰੈੱਸਾਂ ਪਸੰਦ ਆਉਂਦੀਆਂ ਹਨ। ਜੀਨਸ-ਟਾਪ, ਸ਼ਾਰਟ-ਟਾਪਸ, ਫਰਾਕ ਅਤੇ ਪਾਰਟੀ ਵਿਅਰ ਡਰੈੱਸ ਦੇ ਨਾਲ-ਨਾਲ ਮੈਕਸੀ ਡਰੈੱਸ ਵੀ ਉਨ੍ਹਾਂ ਦੀ ਪਸੰਦੀਦਾ ਸੂਚੀ ’ਚ ਸ਼ਾਮਲ ਹੈ। ਮੈਕਸੀ ਡਰੈੱਸ ਗਾਊਨ ਅਤੇ ਫਰਾਕ ਦੀ ਤਰ੍ਹਾਂ ਦਿਖਾਈ ਦਿੰਦੀ ਹੈ, ਪਰ ਪਹਿਨਣ ’ਚ ਕਾਫ਼ੀ ਆਰਾਮਦਾਇਕ ਹੁੰਦੀ ਹੈ। ਗਾਊਨ ਦੇ ਮੁਕਾਬਲੇ ਇਸ ਦੀ ਲੰਬਾਈ ਥੋੜ੍ਹੀ ਘੱਟ ਹੁੰਦੀ ਹੈ, ਜੋ ਇਸ ਨੂੰ ਰੋਜ਼ਾਨਾ ਦੀ ਵਰਤੋਂ ਲਈ ਜ਼ਿਆਦਾ ਵਿਹਾਰਕ ਬਣਾਉਂਦੀ ਹੈ। ਮੁਟਿਆਰਾਂ ਹੁਣ ਮੈਕਸੀ ਡਰੈੱਸ ਨੂੰ ਸਿਰਫ਼ ਘਰ, ਆਊਟਿੰਗ ਜਾਂ ਪਿਕਨਿਕ ’ਤੇ ਹੀ ਨਹੀਂ, ਸਗੋਂ ਪਾਰਟੀ, ਫੰਕਸ਼ਨ ਅਤੇ ਖ਼ਾਸ ਮੌਕਿਆਂ ’ਤੇ ਵੀ ਪਹਿਨ ਰਹੀਆਂ ਹਨ।
ਮੈਕਸੀ ਡਰੈੱਸ ਮੁੱਖ ਵਜੋਂ 2 ਪ੍ਰਕਾਰ ਦੀ ਹੁੰਦੀ ਹੈ- ਪ੍ਰਿੰਟਿਡ ਅਤੇ ਸਿੰਗਲ ਕਲਰ। ਇਨ੍ਹਾਂ ’ਚ ਸਿੰਗਲ ਕਲਰ ਮੈਕਸੀ ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਸਟਾਈਲਿਸ਼ ਲੁੱਕ ਪ੍ਰਦਾਨ ਕਰਦੀ ਹੈ। ਸਿੰਗਲ ਕਲਰ ਹੋਣ ਕਾਰਨ ਇਹ ਮੁਟਿਆਰਾਂ ਨੂੰ ਰਾਇਲ ਅਤੇ ਕਲਾਸੀ ਅਪੀਲ ਦਿੰਦੀ ਹੈ। ਸਿੰਗਲ ਕਲਰ ਮੈਕਸੀ ’ਚ ਵੱਖ-ਵੱਖ ਡਿਜ਼ਾਈਨ, ਪੈਟਰਨ ਅਤੇ ਕਟਿੰਗ ਦੇਖਣ ਨੂੰ ਮਿਲਦੀ ਹੈ। ਮੁਟਿਆਰਾਂ ਸਲੀਵਲੇਸ, ਹਾਫ਼ ਸਲੀਵਜ਼, ਫੁੱਲ ਸਲੀਵਜ਼ ਅਤੇ ਡਿਜ਼ਾਈਨਰ ਸਲੀਵਜ਼ ਵਾਲੀ ਮੈਕਸੀ ਨੂੰ ਸਟਾਈਲ ਕਰ ਰਹੀਆਂ ਹਨ। ਨੈੱਕਲਾਈਨ ’ਚ ਵੀ ਵਿਭਿੰਨਤਾ ਹੈ। ਰਾਊਂਡ ਨੈੱਕ, ਕਾਲਰ ਨੈੱਕ ਅਤੇ ਤਰ੍ਹਾਂ-ਤਰ੍ਹਾਂ ਦੀਆਂ ਡਿਜ਼ਾਈਨਰ ਨੈੱਕਲਾਈਨ ਵਾਲੀਆਂ ਮੈਕਸੀਆਂ ਲੋਕਪ੍ਰਿਯ ਹਨ।

ਰੰਗਾਂ ਦੀ ਗੱਲ ਕਰੀਏ ਤਾਂ ਬਲੈਕ, ਬਲੂ, ਰੈੱਡ, ਮੈਰੂਨ, ਪਰਪਲ ਅਤੇ ਗ੍ਰੀਨ ਵਰਗੇ ਬੋਲਡ ਸ਼ੇਡਸ ਦੇ ਨਾਲ-ਨਾਲ ਵ੍ਹਾਈਟ, ਕ੍ਰੀਮ, ਯੈਲੋ ਅਤੇ ਪੀਚ ਵਰਗੇ ਲਾਈਟ ਅਤੇ ਸੌਫਟ ਰੰਗ ਵੀ ਮੁਟਿਆਰਾਂ ਵੱਲੋਂ ਖੂਬ ਟ੍ਰਾਈ ਕੀਤੇ ਜਾ ਰਹੇ ਹਨ। ਇਨ੍ਹਾਂ ਨੂੰ ਸਟਾਈਲ ਕਰਨ ਲਈ ਐਕਸੈਸਰੀਜ਼ ਦਾ ਖ਼ਾਸ ਮਹੱਤਵ ਹੈ। ਮੁਟਿਆਰਾਂ ਸਿੰਗਲ ਕਲਰ ਮੈਕਸੀ ਦੇ ਨਾਲ ਬੈਗ, ਸਨਗਲਾਸਿਜ਼, ਵਾਚ, ਸਟਾਈਲਿਸ਼ ਈਅਰ ਰਿੰਗਸ, ਚੇਨ ਅਤੇ ਬ੍ਰੇਸਲੇਟ ਨੂੰ ਪਰਫੈਕਟਲੀ ਮੈਚ ਕਰ ਰਹੀਆਂ ਹਨ। ਹੇਅਰ ਸਟਾਈਲ ’ਚ ਓਪਨ ਹੇਅਰ, ਹਾਈ ਪੋਨੀਟੇਲ ਜਾਂ ਸਲੀਕ ਬੰਸ ਦੇ ਨਾਲ ਲੁੱਕ ਹੋਰ ਆਕਰਸ਼ਕ ਹੋ ਜਾਂਦੀ ਹੈ। ਕਈ ਮੁਟਿਆਰਾਂ ਖ਼ਾਸ ਮੌਕਿਆਂ ’ਤੇ ਵੈਸਟ ਜਾਂ ਬੈਲਟ ਦੀ ਵਰਤੋਂ ਵੀ ਕਰ ਰਹੀਆਂ ਹਨ, ਜੋ ਪੂਰੇ ਲੁੱਕ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾ ਦਿੰਦੀ ਹੈ।
ਸਰਦੀਆਂ ’ਚ ਵੈਲਵੇਟ ਜਾਂ ਮੋਟੇ ਫੈਬਰਿਕ ਦੀ ਸਿੰਗਲ ਕਲਰ ਮੈਕਸੀ ਗਰਮਾਹਟ ਅਤੇ ਸਟਾਈਲ ਦੋਵੇਂ ਦਿੰਦੀ ਹੈ, ਜਦਕਿ ਗਰਮੀਆਂ ’ਚ ਕਾਟਨ, ਰੇਯਾਨ ਜਾਂ ਲਾਈਟ ਫੈਬਰਿਕ ਵਾਲੀ ਮੈਕਸੀ ਠੰਡ ਅਤੇ ਆਰਾਮ ਪ੍ਰਦਾਨ ਕਰਦੀ ਹੈ। ਫੁੱਟਵੀਅਰ ’ਚ ਹਾਈ ਹੀਲਸ, ਬੈਲੀ ਸੈਂਡਲਜ਼ ਜਾਂ ਸਟਾਈਲਿਸ਼ ਸ਼ੂਜ਼ ਦੇ ਨਾਲ ਇਹ ਆਸਾਨੀ ਨਾਲ ਮੈਚ ਹੋ ਜਾਂਦੀ ਹੈ। ਸਿੰਗਲ ਕਲਰ ਮੈਕਸੀ ਨਾ ਸਿਰਫ਼ ਮੁਟਿਆਰਾਂ ਨੂੰ ਸਟਾਈਲਿਸ਼ ਲੁੱਕ ਦਿੰਦੀ ਹੈ, ਸਗੋਂ ਉਨ੍ਹਾਂ ਦਾ ਆਤਮ-ਵਿਸ਼ਵਾਸ ਵੀ ਵਧਾਉਂਦੀ ਹੈ। ਇਹ ਮੁਟਿਆਰਾਂ ਨੂੰ ਸਾਧਾਰਨ ਤੋਂ ਲੈ ਕੇ ਗਲੈਮਰਸ ਲੁੱਕ ਤੱਕ ਆਸਾਨੀ ਨਾਲ ਬਦਲ ਦਿੰਦੀ ਹੈ। ਚਾਹੇ ਕੈਜ਼ੂਅਲ ਆਊਟਿੰਗ ਹੋਵੇ ਜਾਂ ਪਾਰਟੀ ਨਾਈਟ, ਸਿੰਗਲ ਕਲਰ ਮੈਕਸੀ ਹਰ ਜਗ੍ਹਾ ਮੁਟਿਆਰਾਂ ਨੂੰ ਬੈਸਟ ਲੁੱਕ ਦੇ ਰਹੀ ਹੈ।
