ਮੁਟਿਆਰਾਂ ਦੀ ਰਾਇਲ ਲੁੱਕ ਦਾ ਰਾਜ਼ ‘ਮਲਟੀ ਕਲਰ ਲਹਿੰਗਾ-ਚੋਲੀ’

Saturday, May 02, 2026 - 09:20 AM (IST)

ਮੁਟਿਆਰਾਂ ਦੀ ਰਾਇਲ ਲੁੱਕ ਦਾ ਰਾਜ਼ ‘ਮਲਟੀ ਕਲਰ ਲਹਿੰਗਾ-ਚੋਲੀ’

ਵੈੱਬ ਡੈਸਕ- ਬਾਜ਼ਾਰ ’ਚ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨਰ ਆਊਟਫਿਟ ਆਉਣ ਤੋਂ ਬਾਅਦ ਵੀ ਮੁਟਿਆਰਾਂ ਅਤੇ ਔਰਤਾਂ ਖ਼ਾਸ ਮੌਕਿਆਂ ’ਤੇ ਲਹਿੰਗਾ-ਚੋਲੀ ਨੂੰ ਪਹਿਲ ਦੇ ਰਹੀਆਂ ਹਨ। ਬਦਲਦੇ ਫੈਸ਼ਨ ਦੇ ਨਾਲ ਲਹਿੰਗਾ-ਚੋਲੀ ’ਚ ਵੀ ਕਈ ਨਵੇਂ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਇਨ੍ਹੀਂ ਦਿਨੀਂ ਹੈਵੀ ਐਂਬ੍ਰਾਇਡਰੀ ਵਾਲੇ ਮਲਟੀ ਕਲਰ ਲਹਿੰਗਾ-ਚੋਲੀ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਵਿਆਹ, ਸੰਗੀਤ, ਮਹਿੰਦੀ, ਰਿਸੈਪਸ਼ਨ ਤੋਂ ਲੈ ਕੇ ਹਰ ਖ਼ਾਸ ਫੰਕਸ਼ਨ ’ਚ ਮੁਟਿਆਰਾਂ ਇਨ੍ਹਾਂ ਨੂੰ ਪਹਿਨਣਾ ਪਸੰਦ ਕਰ ਰਹੀਆਂ ਹਨ।

ਇਨ੍ਹਾਂ ਲਹਿੰਗਾ-ਚੋਲੀ ਦੀ ਸਭ ਤੋਂ ਵੱਡੀ ਖ਼ਾਸੀਅਤ ਇਨ੍ਹਾਂ ਦਾ ਮਲਟੀ ਕਲਰ ਕੰਬੀਨੇਸ਼ਨ ਅਤੇ ਹੈਵੀ ਐਂਬ੍ਰਾਇਡਰੀ ਦਾ ਕੰਮ ਹੈ। ਇਕ ਹੀ ਲਹਿੰਗੇ ’ਚ ਕਈ ਰੰਗਾਂ ਦਾ ਸੁਮੇਲ ਅਤੇ ਬਾਰਡਰ ਤੋਂ ਲੈ ਕੇ ਪੂਰੇ ਘੇਰੇ ਤੱਕ ਕੀਤੀ ਗਈ ਬਾਰੀਕ ਕਾਰੀਗਰੀ ਇਨ੍ਹਾਂ ਨੂੰ ਦੂਜਿਆਂ ਤੋਂ ਵੱਖਰਾ ਬਣਾਉਂਦੀ ਹੈ। ਇਨ੍ਹਾਂ ਨੂੰ ਪਹਿਨ ਕੇ ਮੁਟਿਆਰਾਂ ਸਟਾਈਲਿਸ਼, ਰਾਇਲ ਅਤੇ ਸਭ ਤੋਂ ਵੱਖਰਾ ਮਹਿਸੂਸ ਕਰਦੀਆਂ ਹਨ। ਹੈਵੀ ਕੰਮ ਕਾਰਨ ਇਹ ਲਹਿੰਗੇ ਕਲਾਸੀ ਲੁੱਕ ਦਿੰਦੇ ਹਨ, ਇਸ ਲਈ ਹਰ ਉਮਰ ਦੀਆਂ ਔਰਤਾਂ ਇਨ੍ਹਾਂ ਨੂੰ ਪਹਿਨ ਰਹੀਆਂ ਹਨ। ਇਨ੍ਹਾਂ ਲਹਿੰਗਿਆਂ ’ਤੇ ਗੋਟਾ-ਪੱਟੀ, ਮਿਰਰ ਵਰਕ, ਜ਼ਰੀ, ਜ਼ਰਦੋਜ਼ੀ, ਸੀਕੁਇਨਸ ਅਤੇ ਸਟੋਨ ਵਰਕ ਦੇਖਣ ਨੂੰ ਮਿਲਦਾ ਹੈ। ਕੁਝ ਲਹਿੰਗਿਆਂ ’ਤੇ ਸਿੰਗਲ ਟਾਈਪ ਵਰਕ ਹੁੰਦਾ ਹੈ ਤਾਂ ਕੁਝ ’ਤੇ ਮਲਟੀ ਵਰਕ ਦਾ ਕੰਬੀਨੇਸ਼ਨ ਇਨ੍ਹਾਂ ਨੂੰ ਹੋਰ ਸ਼ਾਨਦਾਰ ਬਣਾਉਂਦਾ ਹੈ।

ਕਈ ਲਹਿੰਗਾ-ਚੋਲੀ ’ਚ ਲਹਿੰਗੇ ’ਤੇ ਫੁੱਲ ਹੈਵੀ ਵਰਕ ਹੁੰਦਾ ਹੈ, ਜਦਕਿ ਚੋਲੀ ਦੀ ਨੈੱਕਲਾਈਨ ਅਤੇ ਸਲੀਵਜ਼ ’ਤੇ ਹਲਕਾ ਕੰਮ ਦਿੱਤਾ ਜਾਂਦਾ ਹੈ। ਉੱਥੇ ਹੀ, ਕੁਝ ਸੈੱਟਾਂ ’ਚ ਲਹਿੰਗਾ, ਚੋਲੀ ਅਤੇ ਦੁਪੱਟਾ ਤਿੰਨਾਂ ’ਤੇ ਫੁੱਲ ਐਂਬ੍ਰਾਇਡਰੀ ਕੀਤੀ ਜਾਂਦੀ ਹੈ। ਦੁਪੱਟੇ ਵੀ ਕਾਫ਼ੀ ਹੈਵੀ ਅਤੇ ਰਿੱਚ ਲੁੱਕ ਵਾਲੇ ਹੁੰਦੇ ਹਨ ਜੋ ਪੂਰੇ ਆਊਟਫਿਟ ਨੂੰ ਕੰਪਲੀਟ ਕਰਦੇ ਹਨ। ਇਨ੍ਹਾਂ ਮਲਟੀ ਕਲਰ ਲਹਿੰਗਿਆਂ ਦੀ ਇਕ ਹੋਰ ਖ਼ਾਸੀਅਤ ਹੈ ਕਿ ਇਨ੍ਹਾਂ ਦੇ ਨਾਲ ਹਰ ਤਰ੍ਹਾਂ ਦੀ ਜਿਊਲਰੀ ਆਸਾਨੀ ਨਾਲ ਮੈਚ ਹੋ ਜਾਂਦੀ ਹੈ। ਮੁਟਿਆਰਾਂ ਗੋਲਡਨ ਜਿਊਲਰੀ, ਡਾਇਮੰਡ ਸੈੱਟ, ਕੁੰਦਨ ਅਤੇ ਪੋਲਕੀ ਜਿਊਲਰੀ ਨੂੰ ਇਨ੍ਹਾਂ ਦੇ ਨਾਲ ਸਟਾਈਲ ਕਰ ਰਹੀਆਂ ਹਨ। ਕੁਝ ਲਹਿੰਗੇ ਦੇ ਰੰਗ ਨਾਲ ਮੈਚਿੰਗ ਜਿਊਲਰੀ ਚੁਣਦੀਆਂ ਹਨ ਤੇ ਕੁਝ ਐਂਬ੍ਰਾਇਡਰੀ ਦੇ ਕੰਮ ਅਨੁਸਾਰ ਕੰਟ੍ਰਾਸਟ ਜਿਊਲਰੀ ਪਹਿਨਦੀਆਂ ਹਨ। ਲੁੱਕ ਨੂੰ ਕੰਪਲੀਟ ਕਰਨ ਲਈ ਗੋਲਡਨ-ਸਿਲਵਰ ਪੋਟਲੀ ਬੈਗ ਜਾਂ ਕਲੱਚ ਵੀ ਸਟਾਈਲ ਕੀਤਾ ਜਾ ਰਿਹਾ ਹੈ। ਲਾੜੀਆਂ ਵੀ ਆਪਣੇ ਵਿਆਹ ਅਤੇ ਰਿਸੈਪਸ਼ਨ ਲਈ ਹੈਵੀ ਐਂਬ੍ਰਾਇਡਰੀ ਵਾਲੇ ਮਲਟੀ ਕਲਰ ਲਹਿੰਗਾ-ਚੋਲੀ ਨੂੰ ਪਹਿਲ ਦੇ ਰਹੀਆਂ ਹਨ। ਹੈਵੀ ਵਰਕ ਅਤੇ ਰਾਇਲ ਰੰਗਾਂ ਦਾ ਕੰਬੀਨੇਸ਼ਨ ਲਾੜੀ ਨੂੰ ਸਭ ਤੋਂ ਖ਼ਾਸ ਲੁੱਕ ਦਿੰਦੇ ਹਨ। ਹੇਅਰ ਸਟਾਈਲ ’ਚ ਪਰਾਂਦਾ-ਗੁੱਤ, ਜੂੜਾ ਅਤੇ ਹੇਅਰ ਬਨ ਦੇ ਨਾਲ ਮੁਟਿਆਰਾਂ ਨਜ਼ਰ ਆ ਰਹੀਆਂ ਹਨ। ਫੁੱਟਵੀਅਰ ’ਚ ਲਹਿੰਗਾ-ਚੋਲੀ ਦੇ ਨਾਲ ਹਾਈ ਹੀਲਜ਼, ਵੇਜਿਜ਼ ਅਤੇ ਪੰਜਾਬੀ ਜੁੱਤੀ ਨੂੰ ਸਭ ਤੋਂ ਜ਼ਿਆਦਾ ਸਟਾਈਲ ਕੀਤਾ ਜਾ ਰਿਹਾ ਹੈ। ਕੁੱਲ ਮਿਲਾ ਕੇ ਹੈਵੀ ਐਂਬ੍ਰਾਇਡਰੀ ਵਾਲੇ ਮਲਟੀ ਕਲਰ ਲਹਿੰਗਾ-ਚੋਲੀ ਕੰਫਰਟ, ਪ੍ਰੰਪਰਾ ਅਤੇ ਗਲੈਮਰ ਦਾ ਪਰਫੈਕਟ ਮਿਸ਼ਰਣ ਹਨ, ਇਸ ਲਈ ਹਰ ਖ਼ਾਸ ਮੌਕੇ ’ਤੇ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਗਏ ਹਨ।


author

DIsha

Content Editor

Related News