ਪੁਲਸ ਨੂੰ ਦੇਖ ਮੋਟਰਸਾਈਕਲ ਸੁੱਟ ਕੇ ਭੱਜੇ ਨੌਜਵਾਨ; ਦੇਸੀ ਪਿਸਤੌਲ ਬਰਾਮਦ

Monday, Apr 20, 2026 - 12:51 PM (IST)

ਪੁਲਸ ਨੂੰ ਦੇਖ ਮੋਟਰਸਾਈਕਲ ਸੁੱਟ ਕੇ ਭੱਜੇ ਨੌਜਵਾਨ; ਦੇਸੀ ਪਿਸਤੌਲ ਬਰਾਮਦ

ਬਟਾਲਾ (ਸਾਹਿਲ, ਯੋਗੀ)-ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਨੇ ਮੋਟਰਸਾਈਕਲ ਸੁੱਟ ਕੇ ਖੇਤਾਂ ਵੱਲ ਭੱਜੇ 2 ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਦੇ ਹੋਏ ਦੇਸੀ ਪਿਸਤੌਲ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਨਿੱਕੀ ਨਿੱਕੋਸਰਾਂ ਦੀ ਪੁਲੀ ’ਤੇ 2 ਨੌਜਵਾਨਾਂ ਨੂੰ ਮੋਟਰਸਾਈਕਲ ਨੰ.ਪੀ.ਬੀ.06ਏ.ਐੱਸ.4783 ’ਤੇ ਸਵਾਰ ਹੋ ਕੇ ਆਉਂਦੇ ਦੇਖ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ, ਜੋ ਪੁਲਸ ਪਾਰਟੀ ਨੂੰ ਦੇਖ ਕੇ ਆਪਣਾ ਮੋਟਰਸਾਈਕਲ ਸੁੱਟ ਕੇ ਖੇਤਾਂ ਵੱਲ ਭੱਜ ਗਏ, ਜਿਨ੍ਹਾਂ ਵਿਚੋਂ ਇਕ ਨੇ ਭੱਜਦੇ ਸਮੇਂ ਆਪਣੀ ਡੱਬ ’ਚੋਂ ਪਿਸਤੌਲ ਦੇਸੀ ਕੱਟਾ ਸਮੇਤ ਮੈਗਜ਼ੀਨ ਬਿਨਾਂ ਰੌਂਦ ਹੇਠਾਂ ਸੁੱਟ ਦਿੱਤਾ ਤੇ ਫਿਰ ਦੋਵੇਂ ਫਰਾਰ ਹੋ ਗਏ। 

ਇਹ ਵੀ ਪੜ੍ਹੋ- ਪੰਜਾਬ ’ਚ ਗਰਮੀ ਦਾ ਕਹਿਰ : ਸਿਹਤ ਵਿਭਾਗ ਨੇ ‘ਲੂ’ ਤੋਂ ਬਚਣ ਲਈ ਜਾਰੀ ਕੀਤੀ ਐਡਵਾਈਜ਼ਰੀ

ਐੱਸ.ਐੱਚ.ਓ. ਨੇ ਅੱਗੇ ਦੱਸਿਆ ਕਿ ਪਤਾ ਲੱਗਣ ’ਤੇ ਨੌਜਵਾਨਾਂ ਦੀ ਪਛਾਣ ਅੰਮ੍ਰਿਤ ਸਿੰਘ ਅਤੇ ਪ੍ਰਤਾਪ ਸਿੰਘ ਵਾਸੀਆਨ ਪਿੰਡ ਪੱਬਾਂਰਾਲੀ ਕਲਾਂ ਵਜੋਂ ਹੋਈ ਹੈ ਅਤੇ ਇਨ੍ਹਾਂ ਦੋਵਾਂ ਖਿਲਾਫ ਅਸਲਾ ਐਕਟ ਤਹਿਤ ਥਾਣਾ ਡੇਰਾ ਬਾਬਾ ਨਾਨਕ ਵਿਖੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵਾਰਦਾਤ, ਘਰ ਦੇ ਬਾਹਰ ਕਿਸਾਨ ਨੂੰ ਗੋਲੀਆਂ ਨਾਲ ਭੁੰਨਿਆ, ਤਸਵੀਰਾਂ cctv 'ਚ ਕੈਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News