ਸਰੀ ''ਚ 1400 ਵਿਦਿਆਰਥੀਆਂ ਦੀ ਗੂੰਜੀ ਸੁਰੀਲੀ ਆਵਾਜ਼, ਸਕੂਲ ਡਿਸਟ੍ਰਿਕਟ ਕੋਰਲ ਫੈਸਟੀਵਲ ''ਚ ਬੰਨ੍ਹਿਆ ਸਮਾਂ
Tuesday, Apr 28, 2026 - 07:25 AM (IST)
ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਸਰੀ ਸ਼ਹਿਰ ਵਿੱਚ ਆਯੋਜਿਤ ਸਕੂਲ ਡਿਸਟ੍ਰਿਕਟ ਕੋਰਲ ਫੈਸਟੀਵਲ ਦੌਰਾਨ ਲਗਭਗ 1400 ਵਿਦਿਆਰਥੀਆਂ ਵੱਲੋਂ ਇਕੱਠੇ ਗਰੁੱਪ ਗੀਤ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ ਗਿਆ। ਇਹ ਵਿਸ਼ਾਲ ਸੰਗੀਤਕ ਸਮਾਗਮ ਬੈੱਲ ਪਰਫਾਰਮਿੰਗ ਆਰਟਸ ਸੈਂਟਰ ਵਿੱਚ ਕਰਵਾਇਆ ਗਿਆ, ਜਿੱਥੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਆਪਣੀ ਸੰਗੀਤਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ : ਹੋਰਮੁਜ਼ ਜਲਡਮਰੂਮੱਧ 'ਚ ਤਣਾਅ: 12 ਭਾਰਤੀ ਕਰੂ ਮੈਂਬਰਾਂ ਵਾਲੇ ਜਹਾਜ਼ 'ਤੇ ਗੋਲੀਬਾਰੀ
ਇਸ ਫੈਸਟੀਵਲ ਵਿੱਚ ਸਰੀ ਸਕੂਲ ਡਿਸਟ੍ਰਿਕਟ ਦੇ ਕਈ ਐਲੀਮੈਂਟਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਸੰਗੀਤ ਅਧਿਆਪਕਾਂ ਦੀ ਰਹਿਨੁਮਾਈ ਹੇਠ ਕਈ ਪ੍ਰੇਰਣਾਦਾਇਕ ਅਤੇ ਮਨਮੋਹਕ ਗੀਤ ਪੇਸ਼ ਕੀਤੇ। ਸਮੂਹ ਗਾਇਨ ਦੌਰਾਨ ਵਿਦਿਆਰਥੀਆਂ ਦੀ ਸੁਰ-ਤਾਲ ਅਤੇ ਅਨੁਸ਼ਾਸਨ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਇਸ ਸਮਾਗਮ ਦਾ ਮਕਸਦ ਬੱਚਿਆਂ ਵਿੱਚ ਸੰਗੀਤ ਪ੍ਰਤੀ ਰੁਚੀ ਵਧਾਉਣ ਅਤੇ ਉਨ੍ਹਾਂ ਦੀ ਰਚਨਾਤਮਕ ਯੋਗਤਾਵਾਂ ਨੂੰ ਮੰਚ ਮੁਹੱਈਆ ਕਰਵਾਉਣਾ ਸੀ। ਅਧਿਆਪਕਾਂ ਅਤੇ ਆਯੋਜਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਦੇ ਹਨ। ਸਮਾਗਮ ਵਿੱਚ ਮਾਪਿਆਂ ਅਤੇ ਕਮਿਊਨਿਟੀ ਮੈਂਬਰਾਂ ਦੀ ਵੱਡੀ ਗਿਣਤੀ ਨੇ ਸ਼ਮੂਲੀਅਤ ਕੀਤੀ ਅਤੇ ਵਿਦਿਆਰਥੀਆਂ ਦੀ ਪੇਸ਼ਕਾਰੀ ਨੂੰ ਖੂਬ ਸਲਾਹਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
