ਜਾਅਲੀ IPS ਅਫ਼ਸਰ ਬਣ ਕੇ ਲੈ ਲਈ ਲੱਖਾਂ ਰੁਪਏ ਦੀ ਰਿਸ਼ਵਤ, ਬੈਂਕ ਮੁਲਾਜ਼ਮ ਨਾਲ ਮਾਰੀ ਠੱਗੀ
Tuesday, Nov 28, 2023 - 01:12 AM (IST)
ਮੁੰਬਈ (ਭਾਸ਼ਾ)- ਖ਼ੁਦ ਨੂੰ ਭਾਰਤੀ ਪੁਲਸ ਸੇਵਾ (ਆਈ.ਪੀ.ਐੱਸ.) ਦਾ ਅਧਿਕਾਰੀ ਦੱਸਦਿਆਂ ਇਕ ਰਾਸ਼ਟਰੀ ਬੈਂਕ ਦੇ ਇਕ ਮੁਲਾਜ਼ਮ ਅਤੇ ਉਸ ਦੇ ਦੋਸਤ ਨੂੰ ਮਨਪਸੰਦ ਥਾਂ ’ਤੇ ਨਿਯੁਕਤੀ ਦਿਵਾਉਣ ਦਾ ਵਾਅਦਾ ਕਰ ਕੇ ਉਨ੍ਹਾਂ ਤੋਂ 35.25 ਲੱਖ ਰੁਪਏ ਦੀ ਰਕਮ ਹੜੱਪਣ ਦੇ ਦੋਸ਼ ’ਚ ਮੁੰਬਈ ਪੁਲਸ ਨੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਅਪਰਾਧ ਸ਼ਾਖਾ ਦੇ ਜਾਇਦਾਦ ਸੈੱਲ ਨੇ ਐਤਵਾਰ ਨੂੰ ਮੁਲਜ਼ਮਾਂ ਗਣੇਸ਼ ਸ਼ਿਵਾਜੀ ਚੌਹਾਨ (33) ਅਤੇ ਮਨੋਜ ਰੁਪਿੰਦਰ ਪਵਾਰ (43) ਨੂੰ ਕ੍ਰਮਵਾਰ ਚੈਂਬੂਰ ਉਪਨਗਰ ਅਤੇ ਨਵੀ ਮੁੰਬਈ ਵਿਚ ਵਾਸ਼ੀ ਤੋਂ ਗ੍ਰਿਫ਼ਤਾਰ ਕੀਤਾ।
ਇਹ ਖ਼ਬਰ ਵੀ ਪੜ੍ਹੋ - ਸਰਹੱਦ ਪਾਰ: ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ ਹੋਣ 'ਤੇ ਕੁੜੀਆਂ ਨੂੰ ਸੁਣਾਇਆ ਮੌਤ ਦਾ ਫ਼ੁਰਮਾਨ
ਪੁਲਸ ਮੁਤਾਬਕ ਸ਼ਿਕਾਇਤਕਰਤਾ ਇਕ ਦੋਸਤ ਦੀ ਮਦਦ ਨਾਲ ਮੁਲਜ਼ਮਾਂ ਨੂੰ ਮਿਲਿਆ ਸੀ। ਦੋਵੇਂ ਮੁਲਜ਼ਮਾਂ ਨੇ ਆਪਣੇ-ਆਪ ਨੂੰ ਆਈ. ਪੀ. ਐੱਸ. ਅਧਿਕਾਰੀ ਦੱਸਿਆ ਸੀ ਅਤੇ ਕੇਂਦਰ ਸਰਕਾਰ ਦੇ ਵਿਭਾਗਾਂ ਤੱਕ ਪਹੁੰਚ ਹੋਣ ਦਾ ਦਾਅਵਾ ਕੀਤਾ ਸੀ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਅਤੇ ਉਸ ਦੇ ਦੋਸਤ ਤੋਂ ਬੈਂਕ ਵਿਚ ਲੋੜੀਂਦੀ ਜਗ੍ਹਾ ’ਤੇ ਨਿਯੁਕਤੀ ਕਰਵਾਉਣ ਦੇ ਨਾਂ ’ਤੇ 1 ਕਰੋੜ ਰੁਪਏ ਦੀ ਮੰਗ ਕੀਤੀ ਅਤੇ ਪਿਛਲੇ 4 ਸਾਲਾਂ ਦੌਰਾਨ ਉਨ੍ਹਾਂ ਤੋਂ ਨਕਦੀ ਅਤੇ ਬੈਂਕ ਟਰਾਂਸਫਰ ਰਾਹੀਂ 35.25 ਲੱਖ ਰੁਪਏ ਲੈ ਲਏ। ਉਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨੂੰ ਜਾਅਲੀ ਨਿਯੁਕਤੀ ਪੱਤਰ ਵੀ ਦਿੱਤਾ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8