ਰੈਸਟੋਰੈਂਟ ਦੀ ਫ੍ਰੈਂਚਾਇਜ਼ੀ ਦੁਆਉਣ ਦੇ ਨਾਂ ’ਤੇ ਠੱਗੀ

Sunday, Jul 07, 2024 - 12:55 AM (IST)

ਰੈਸਟੋਰੈਂਟ ਦੀ ਫ੍ਰੈਂਚਾਇਜ਼ੀ ਦੁਆਉਣ ਦੇ ਨਾਂ ’ਤੇ ਠੱਗੀ

ਨਵੀਂ ਦਿੱਲੀ- ਜੋਤੀ ਨਗਰ ਇਲਾਕੇ ’ਚ ਇਕ ਰੈਸਟੋਰੈਂਟ ਦੀ ਫ੍ਰੈਂਚਾਈਜ਼ੀ ਦੁਆਉਣ ਦੇ ਨਾਂ ’ਤੇ ਇਕ ਵਿਅਕਤੀ ਨਾਲ 5.5 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤਕਰਤਾ ਅੰਸ਼ੁਮਨ ਗੋਇਲ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ 17 ਮਾਰਚ ਨੂੰ ਇਕ ਰੈਸਟੋਰੈਂਟ ਦੀ ਫ੍ਰੈਂਚਾਈਜ਼ੀ ਲਈ ਆਨਲਾਈਨ ਅਪਲਾਈ ਕੀਤਾ ਸੀ।

ਦਿਲੀਪ ਨਾਂ ਦੇ ਵਿਅਕਤੀ ਨੇ ਉਸ ਨੂੰ ਫੋਨ ਕੀਤਾ ਅਤੇ ਫ੍ਰੈਂਚਾਈਜ਼ੀ ਲਈ ਅਰਜ਼ੀ ਫਾਰਮ ਭਰ ਕੇ ਭੇਜਣ ਲਈ ਕਿਹਾ। ਬਾਅਦ ’ਚ ਮੁਲਜ਼ਮ ਨੇ ਸਕਿਓਰਿਟੀ ਡਿਪਾਜ਼ਿਟ ਦੇ ਨਾਂ ’ਤੇ ਪੀੜਤ ਨਾਲ 5.5 ਲੱਖ ਰੁਪਏ ਦੀ ਠੱਗੀ ਮਾਰੀ।


author

Rakesh

Content Editor

Related News