ਚੰਡੀਗੜ੍ਹ ’ਚ ਸਾਡਾ 40 ਫ਼ੀਸਦੀ ਹਿੱਸਾ, ਸਾਨੂੰ ਸਾਡਾ ਪਾਣੀ ਦੇ ਦਿਓ, ਅਸੀਂ ਆਪਣੀ ਰਾਜਧਾਨੀ ਖ਼ੁਦ ਬਣਾ ਲਵਾਂਗੇ: ਹੁੱਡਾ

Thursday, Jul 14, 2022 - 05:31 PM (IST)

ਚੰਡੀਗੜ੍ਹ ’ਚ ਸਾਡਾ 40 ਫ਼ੀਸਦੀ ਹਿੱਸਾ, ਸਾਨੂੰ ਸਾਡਾ ਪਾਣੀ ਦੇ ਦਿਓ, ਅਸੀਂ ਆਪਣੀ ਰਾਜਧਾਨੀ ਖ਼ੁਦ ਬਣਾ ਲਵਾਂਗੇ: ਹੁੱਡਾ

ਚੰਡੀਗੜ੍ਹ/ਹਰਿਆਣਾ– ਚੰਡੀਗੜ੍ਹ ਜ਼ਮੀਨ ਵਿਵਾਦ ਨੂੰ ਲੈ ਕੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਭਾਜਪਾ ਸਰਕਾਰ ’ਤੇ ਸਵਾਲ ਚੁੱਕੇ ਹਨ। ਹੁੱਡਾ ਨੇ ਸਵਾਲ ਕੀਤਾ ਕਿ ਭਾਜਪਾ ਸਰਕਾਰ ਹਰਿਆਣਾ ਵਿਧਾਨ ਸਭਾ ਲਈ ਵੱਖਰੀ ਜ਼ਮੀਨ ਲਈ ਕੇਂਦਰ ਨੂੰ 550 ਕਰੋੜ ਰੁਪਏ ਕਿਉਂ ਦੇ ਰਹੀ ਹੈ, ਜਦਕਿ ਹਰਿਆਣਾ ਦੀ ਚੰਡੀਗੜ੍ਹ ’ਚ 40 ਫ਼ੀਸਦੀ ਹਿੱਸੇਦਾਰੀ ਹੈ। ਵੀਰਵਾਰ ਨੂੰ ਆਪਣੀ ਰਿਹਾਇਸ਼ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੁੱਡਾ ਨੇ ਇਹ ਗੱਲ ਆਖੀ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਹਰਿਆਣਾ ਬਣਾਵੇਗਾ ਵੱਖਰੀ ਵਿਧਾਨ ਸਭਾ, ਕੇਂਦਰ ਵੱਲੋਂ ਚੰਡੀਗੜ੍ਹ ’ਚ ਵਾਧੂ ਜ਼ਮੀਨ ਦੇਣ ਦਾ ਐਲਾਨ

ਹੁੱਡਾ ਨੇ ਅੱਗੇ ਕਿਹਾ ਕਿ ਹਰਿਆਣਾ ਚੰਡੀਗੜ੍ਹ ਦੀ 40 ਫ਼ੀਸਦੀ ਜ਼ਮੀਨ ’ਤੇ ਬਿਨਾਂ ਇਕ ਪੈਸਾ ਦਿੱਤੇ ਦਾਅਵਾ ਕਰ ਸਕਦਾ ਹੈ। ਇਸ ਦਰਮਿਆਨ ਉਨ੍ਹਾਂ ਨੇ ਹਰਿਆਣਾ ਸਕੱਤਰੇਤ ਤੋਂ ਕਈ ਕਿਲੋਮੀਟਰ ਦੂਰ ਇਕ ਵੱਖਰੀ ਵਿਧਾਨ ਸਭਾ ਬਣਾਉਣ ਦੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਫ਼ੈਸਲੇ ’ਤੇ ਵੀ ਸਵਾਲ ਚੁੱਕੇ ਹਨ। 

ਇਹ ਵੀ ਪੜ੍ਹੋ- ਸੇਵਾਮੁਕਤ ਅਧਿਆਪਕ ਮਾਂ ਨੂੰ ਪੁੱਤ ਦਾ ਤੋਹਫ਼ਾ, ਹੈਲੀਕਾਪਟਰ 'ਤੇ ਦਵਾਏ ਝੂਟੇ, ਚੰਨ ’ਤੇ ਖ਼ਰੀਦੀ ਜ਼ਮੀਨ

ਸਾਬਕਾ ਮੁੱਖ ਮੰਤਰੀ ਹੁੱਡਾ ਨੇ ਕਿਹਾ ਕਿ ਹਰਿਆਣਾ ਦੀ ਨਵੀਂ ਵਿਧਾਨ ਸਭਾ ਲਈ 550 ਕਰੋੜ ਵਿਚ ਜ਼ਮੀਨ ਕਿਉਂ ਲਈ ਜਾ ਰਹੀ ਹੈ। ਵਿਧਾਨ ਸਭਾ ਦੇ ਨੇੜੇ ਜਗ੍ਹਾ ਲੈਣੀ ਚਾਹੀਦੀ ਹੈ। ਚੰਡੀਗੜ੍ਹ ਸਾਡੀ ਰਾਜਧਾਨੀ ਹੈ, 40 ਫੀਸਦੀ ਹੱਕ ਫਿਰ ਤੁਸੀਂ 550 ਕਰੋੜ ਕਿਉਂ ਲੈ ਰਹੇ ਹੋ। ਪੰਜਾਬ ਸਾਨੂੰ ਹਿੰਦੀ ਭਾਸ਼ੀ ਖੇਤਰ, ਸਤਲੁਜ-ਯਮੁਨਾ ਲਿੰਕ (SYL) ਪਾਣੀ ਅਤੇ ਹੋਰ ਮੰਗਾਂ ਪੂਰੀਆਂ ਕਰੇ, ਅਸੀਂ ਆਪਣੀ ਨਵੀਂ ਰਾਜਧਾਨੀ ਬਣਾਵਾਂਗੇ। ਉਨ੍ਹਾਂ ਕਿਹਾ ਕਿ ਕੌਣ ਨਹੀਂ ਜਾਣਦਾ ਕਿ ਚੰਡੀਗੜ੍ਹ ਸਿਰਫ਼ ਪੰਜਾਬ ਦਾ ਹੀ ਨਹੀਂ ਸਗੋਂ ਦੋ ਸੂਬਿਆਂ ਦੀ ਰਾਜਧਾਨੀ ਹੈ। 

ਇਹ ਵੀ ਪੜ੍ਹੋ- ਸਰੀਰ ’ਤੇ PM ਦੀ ਪੇਂਟਿੰਗ, ਚਾਹ ਦੀ ਕੇਤਲੀ ਫੜ 'ਮੋਦੀ' ਨੂੰ ਮਿਲਣ ਪਟਨਾ ਪੁੱਜਾ ‘ਜਬਰਾ ਫੈਨ’


author

Tanu

Content Editor

Related News