ਭਾਜਪਾ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਏ ਕਰਨਾਟਕ ’ਚ ਮਲਿਕਯਾ ਗੁਟੇਦਾਰ
Friday, Apr 19, 2024 - 06:21 PM (IST)
ਕਰਨਾਟਕ- ਕਰਨਾਟਕ ’ਚ ਸਾਬਕਾ ਮੰਤਰੀ ਮਲਿਕਯਾ ਗੁਟੇਦਾਰ ਭਾਜਪਾ ਛੱਡ ਕੇ ਕਾਂਗਰਸ ’ਚ ਸ਼ਾਮਲ ਹੋ ਗਏ ਹਨ। ਉਹ ਮੁੱਖ ਮੰਤਰੀ ਸਿੱਧਰਮਈਆ, ਉਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਅਤੇ ਮੰਤਰੀ ਪ੍ਰਿਯਾਂਕ ਖੜਗੇ ਦੀ ਮੌਜੂਦਗੀ ਵਿਚ ਕਾਂਗਰਸ ਵਿਚ ਸ਼ਾਮਲ ਹੋਏ। 6 ਵਾਰ ਵਿਧਾਇਕ ਰਹਿ ਚੁੱਕੇ ਗੁਟੇਦਾਰ ਕੁਲਬੁਰਗੀ ਜ਼ਿਲੇ ਦੇ ਅਫ਼ਜ਼ਲਪੁਰ ਇਲਾਕੇ ਨਾਲ ਸਬੰਧਤ ਹਨ। ਇਸ ਇਲਾਕੇ ਵਿਚ ਉਨ੍ਹਾਂ ਦਾ ਆਪਣੇ ਅਸਲੀ ਭਰਾ ਨਿਤਿਨ ਗੁਟੇਦਾਰ ਨਾਲ ਸਿਆਸੀ ਵਿਰੋਧ ਹੈ। ਭਾਜਪਾ ਨੇ ਇਲਾਕੇ ਵਿਚ ਨਿਤਿਨ ਗੁਟੇਦਾਰ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਸੀ। ਗੁਟੇਦਾਰ ਨਿਤਿਨ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਨਾਰਾਜ਼ ਸਨ। ਮਲਿਕਯਾ ਗੁਟੇਦਾਰ ਨੂੰ ਕਾਂਗਰਸ ’ਚ ਸ਼ਾਮਲ ਕਰਨ ਤੋਂ ਬਾਅਦ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਨਾ ਸਿਰਫ ਕੁਲਬੁਰਗੀ ’ਚ ਕਾਂਗਰਸ ਪਾਰਟੀ ਮਜ਼ਬੂਤ ਹੋਵੇਗੀ ਸਗੋਂ ਪੂਰੇ ਸੂਬੇ ’ਚ ਪਾਰਟੀ ਨੂੰ ਫਾਇਦਾ ਹੋਵੇਗਾ।