ਸ਼ਾਰਟ ਸਰਕਿਟ ਕਾਰਨ ਵੈਸ਼ਣੋ ਦੇਵੀ ਯਾਤਰਾ ਮਾਰਗ ’ਤੇ ਜੰਗਲ ’ਚ ਲੱਗੀ ਅੱਗ

Friday, Apr 01, 2022 - 09:57 AM (IST)

ਸ਼ਾਰਟ ਸਰਕਿਟ ਕਾਰਨ ਵੈਸ਼ਣੋ ਦੇਵੀ ਯਾਤਰਾ ਮਾਰਗ ’ਤੇ ਜੰਗਲ ’ਚ ਲੱਗੀ ਅੱਗ

ਕੱਟੜਾ (ਅਮਿਤ)- ਵੈਸ਼ਣੋ ਦੇਵੀ ਯਾਤਰਾ ਮਾਰਗ ’ਤੇ ਅਰਧਕੁੰਵਾਰੀ ਖੇਤਰ ਦੇ ਸਤਿਆ ਵਿਊ ਪੁਆਇੰਟਸ ਨੇੜੇ ਜੰਗਲਾਂ ਵਿਚ ਸ਼ੱਕੀ ਹਾਲਾਤ ਵਿਚ ਅੱਗ ਲੱਗ ਗਈ। ਜਾਣਕਾਰੀ ਮਿਲਦੇ ਹੀ ਸ਼੍ਰਾਈਨ ਬੋਰਡ ਦੇ ਜੰਗਲਾਤ ਵਿਭਾਗ, ਫਾਇਰ ਬ੍ਰਿਗੇਡ ਵਿਭਾਗ ਸਮੇਤ ਆਫਤ ਮੈਨੇਜਮੈਂਟ ਟੀਮ ਵਲੋਂ ਅੱਗ ’ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਗਏ। ਹਾਲਾਂਕਿ ਘਟਨਾ ਦਾ ਵੈਸ਼ਣੋ ਦੇਵੀ ਯਾਤਰਾ ’ਤੇ ਕੋਈ ਅਸਰ ਨਹੀਂ ਪਿਆ ਹੈ ਅਤੇ ਨਾ ਹੀ ਕੋਈ ਜਾਨੀ ਨੁਕਸਾਨ ਹੋਇਆ ਹੈ। ਖਬਰ ਲਿਖੇ ਜਾਣ ਤੱਕ ਵੈਸ਼ਣੋ ਦੇਵੀ ਯਾਤਰਾ ਨਿਊ ਟ੍ਰੈਕ ਸਮੇਤ ਪੁਰਾਣੇ ਮਾਰਗ ਤੋਂ ਸੁਚਾਰੂ ਰੂਪ ਨਾਲ ਜਾਰੀ ਸੀ।

ਜਾਣਕਾਰੀ ਅਨੁਸਾਰ ਮੁੱਢਲੀ ਜਾਂਚ ਦੌਰਾਨ ਅੱਗਜ਼ਨੀ ਦੀ ਘਟਨਾ ਦਾ ਮੁੱਖ ਕਾਰਨ ਸ਼ਾਰਟ ਸਰਕਿਟ ਮੰਨਿਆ ਜਾ ਰਿਹਾ ਹੈ, ਹਾਲਾਂਕਿ ਇਸ ਸੰਬੰਧੀ ਸੰਬੰਧਤ ਵਿਭਾਗ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਸਤਿਆ ਵਿਊ ਪੁਆਇੰਟਸ ਨੇੜਿਓਂ ਲੰਘ ਰਹੀ ਹਾਈਟੈਂਸ਼ਨ ਬਿਜਲੀ ਦੀ ਤਾਰ ਵਿਚ ਵੀਰਵਾਰ ਸਵੇਰੇ ਸ਼ਾਰਟ ਸਰਕਟ ਹੋ ਗਿਆ, ਜਿਸ ਕਾਰਨ ਨੇੜੇ-ਤੇੜੇ ਦੇ ਸੁੱਕੇ ਕਚਰੇ ਵਿਚ ਅੱਗ ਲੱਗ ਗਈ।


author

DIsha

Content Editor

Related News