ਦਿੱਲੀ 'ਚ ਸੰਘਣੀ ਧੁੰਦ ਕਾਰਨ 14 ਟਰੇਨਾਂ ਲੇਟ, ਮੁਸਾਫਰ ਪਰੇਸ਼ਾਨ

Tuesday, Jan 08, 2019 - 04:05 PM (IST)

ਨਵੀਂ ਦਿੱਲੀ— ਦਿੱਲੀ ਵਾਸੀਆਂ ਨੇ ਮੰਗਲਵਾਰ ਨੂੰ ਦਿਨ ਦੀ ਸ਼ੁਰੂਆਤ ਸਰਦ ਅਤੇ ਧੁੰਦ ਭਰੀ ਸਵੇਰ ਨਾਲ ਕੀਤੀ ਜਿੱਥੇ ਘੱਟ ਤੋਂ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਰਿਹਾ। ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੰਘਣੀ ਧੁੰਦ ਕਾਰਨ 14 ਟਰੇਨਾਂ 2 ਤੋਂ 3 ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਰਾਂਚੀ-ਦਿੱਲੀ, ਜੈਨਗਰ-ਆਨੰਦ ਵਿਹਾਰ ਗਰੀਬ ਰੱਥ, ਫਰੱਕਾ ਐਕਸਪ੍ਰੈੱਸ, ਪੂਰਬੀ ਐਕਸਪ੍ਰੈੱਸ, ਸਿਯਾਲਦਾਹ ਰਾਜਧਾਨੀ ਉਨ੍ਹਾਂ ਟਰੇਨਾਂ ਵਿਚ ਸ਼ਾਮਲ ਹੈ, ਜੋ ਤੈਅ ਸਮੇਂ ਤੋਂ ਦੇਰੀ ਨਾਲ ਚਲ ਰਹੀਆਂ ਹਨ। ਜਿਸ ਕਾਰਨ ਮੁਸਾਫਰ ਪਰੇਸ਼ਾਨ ਹੋ ਰਹੇ ਹਨ।

ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਵਿਚ ਸੰਘਣੀ ਧੁੰਦ ਛਾਈ ਰਹੀ, ਜਿਸ ਦੇ ਕਾਰਨ ਸਵੇਰੇ ਸਾਢੇ 5 ਵਜੇ ਪਾਲਮ ਵਿਚ ਦ੍ਰਿਸ਼ਟਤਾ (ਵਿਜ਼ੀਬਿਲਟੀ) 200 ਮੀਟਰ ਅਤੇ ਸਫਦਰਜੰਗ ਵਿਚ 400 ਮੀਟਰ ਰਹਿ ਗਈ। ਅਧਿਕਾਰੀ ਨੇ ਦੱਸਿਆ ਕਿ ਦਿਨ ਭਰ ਆਸਮਾਨ ਸਾਫ ਰਹਿਣ ਦਾ ਅਨੁਮਾਨ ਹੈ। ਤਾਪਮਾਨ 20 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹਿ ਸਕਦਾ ਹੈ। ਸਵੇਰੇ ਸਾਢੇ 8 ਵਜੇ ਹਵਾ ਵਿਚ ਨਮੀ 100 ਫੀਸਦੀ ਦਰਜ ਕੀਤੀ ਗਈ। ਸੋਮਵਾਰ ਨੂੰ ਘੱਟ ਤੋਂ ਘੱਟ ਤਾਪਮਾਨ 7.1 ਡਿਗਰੀ ਸੈਲਸੀਅਸ ਜਦਕਿ ਵੱਧ ਤੋਂ ਵੱਧ ਤਾਪਮਾਨ 20.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।


Tanu

Content Editor

Related News