ਮਠਿਆਈ ਵੇਚਣ ਵਾਲੇ ਨੂੰ ਪੂਰਾ ਦਿਨ ਅਦਾਲਤ 'ਚ ਖੜ੍ਹਨਾ ਪਿਆ, ਜਾਣੋ ਕਾਰਨ

Wednesday, Oct 30, 2024 - 10:27 AM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਮਠਿਆਈ ਦੀ ਦੁਕਾਨ ਦੇ ਮਾਲਕ ਨੂੰ ਬਿਨਾਂ ਲਾਇਸੈਂਸ ਤੋਂ ਕਾਰੋਬਾਰ ਕਰਨ ਦਾ ਮੁਲਜ਼ਮ ਕਰਾਰ ਦਿੰਦਿਆਂ ਸੁਣਵਾਈ ਤੱਕ ਖੜ੍ਹੇ ਰਹਿਣ ਦੀ ਸਜ਼ਾ ਸੁਣਾਈ। ਇਸ ਤੋਂ ਇਲਾਵਾ 1 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਉਸ ਦੀ ਪਛਾਣ ਦੜੁਆ ਵਿਖੇ ਜੈ ਹਨੂੰਮਾਨ ਸਵੀਟਸ ਵਰਕਸ਼ਾਪ ਦੇ ਮਾਲਕ ਸਤੀਸ਼ ਕੁਮਾਰ ਵਜੋਂ ਹੋਈ ਹੈ। ਕਾਰੋਬਾਰੀ ਖ਼ਿਲਾਫ਼ ਫੂਡ ਸੇਫਟੀ ਅਫ਼ਸਰ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਸਟ੍ਰੋਕ ਦੇ ਮਰੀਜ਼ਾਂ ਨੂੰ ਇਹ ਮੁਫ਼ਤ ਸਹੂਲਤ ਦੇਣ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ

ਮਾਮਲੇ ਤਹਿਤ 26 ਅਕਤੂਬਰ 2018 ਨੂੰ ਨਿਰੀਖਣ ਦੌਰਾਨ ਸਤੀਸ਼ ਕੁਮਾਰ ਬਿਨਾਂ ਫੂਡ ਲਾਇਸੈਂਸ ਦੇ ਪਿਸਤਾ ਬਰਫ਼ੀ, ਡੋਡਾ ਬਰਫ਼ੀ, ਗੱਜਕ ਵਰਗੀਆਂ ਖਾਣ-ਪੀਣ ਵਾਲੀਆਂ ਵਸਤੂਆਂ ਵੇਚਦਾ ਮਿਲਿਆ ਸੀ। ਇਸ ਲਈ ਚਲਾਨ ਕੱਟਿਆ ਗਿਆ ਪਰ ਜਾਂਚ ਲਈ ਸੈਂਪਲ ਨਹੀਂ ਲਿਆ ਗਿਆ। ਬਚਾਅ ਪੱਖ ਦੇ ਵਕੀਲ ਨੇ ਦਲੀਲ ਦਿੱਤੀ ਕਿ ਕਾਰੋਬਾਰੀ ਨੂੰ ਗ਼ਲਤ ਤਰੀਕੇ ਨਾਲ ਫਸਾਇਆ ਗਿਆ ਹੈ ਕਿਉਂਕਿ ਚਲਾਨ ਸਮੇਂ ਕੋਈ ਵੀ ਆਜ਼ਾਦ ਗਵਾਹ ਮੌਜੂਦ ਨਹੀਂ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਨੂੰ ਲੈ ਕੇ ਆਈ ਵੱਡੀ Update, ਪੂਰਾ ਜ਼ੋਰ ਫੜ੍ਹੇਗੀ ਠੰਡ

ਇਸ ਤੋਂ ਇਲਾਵਾ ਐੱਫ. ਐੱਸ. ਓ. (ਫੂਡ ਸੇਫਟੀ ਅਫਸਰ) ਨੇ ਕੋਈ ਸੈਂਪਲ ਨਹੀਂ ਲਿਆ, ਨਾ ਹੀ ਕੱਚੇ ਮਾਲ ਨੂੰ ਕਬਜ਼ੇ ’ਚ ਲਿਆ। ਦੁਕਾਨ ’ਤੇ ਕਦੇ ਵੀ ਛਾਪੇਮਾਰੀ ਨਹੀਂ ਹੋਈ ਸੀ ਤੇ ਖਾਣ-ਪੀਣ ਦਾ ਸਾਮਾਨ ਵੀ ਨਹੀਂ ਵੇਚਿਆ ਸੀ। ਮੁਲਜ਼ਮ ਦੇ ਕਾਰੋਬਾਰ ਦਾ ਟਰਨਓਵਰ 12 ਲੱਖ ਰੁਪਏ ਪ੍ਰਤੀ ਸਾਲ ਤੋਂ ਘੱਟ ਸੀ। ਇਸ ਲਈ ਫੂਡ ਲਾਇਸੈਂਸ ਦੀ ਲੋੜ ਨਹੀਂ ਸੀ। ਅਦਾਲਤ ਨੇ ਕਿਹਾ ਕਿ ਭਾਵੇਂ ਇਹ ਮੰਨ ਲਿਆ ਜਾਵੇ ਕਿ ਸਾਲਾਨਾ ਟਰਨਓਵਰ 12 ਲੱਖ ਰੁਪਏ ਤੋਂ ਘੱਟ ਸੀ, ਫਿਰ ਵੀ ਮੁਲਜ਼ਮ ਨੂੰ ਛੋਟੇ ਨਿਰਮਾਤਾ ਵਜੋਂ ਰਜਿਸਟਰਡ ਕਰਵਾਉਣਾ ਜ਼ਰੂਰੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


Babita

Content Editor

Related News