ਨਿਊਯਾਰਕ ਤੋਂ ਦਿੱਲੀ ਆ ਰਹੀ ਫਲਾਈਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਰੋਮ ''ਚ ਉਤਰਿਆ ਜਹਾਜ਼
Sunday, Feb 23, 2025 - 11:51 PM (IST)

ਨੈਸ਼ਨਲ ਡੈਸਕ : ਅਮਰੀਕੀ ਏਅਰਲਾਈਨਜ਼ ਦੀ ਫਲਾਈਟ ਏਏ-292, ਜੋ ਕਿ ਨਿਊਯਾਰਕ ਤੋਂ ਨਵੀਂ ਦਿੱਲੀ ਜਾ ਰਹੀ ਸੀ, ਨੂੰ ਸੁਰੱਖਿਆ ਖ਼ਤਰੇ ਕਾਰਨ ਰੋਮ (ਇਟਲੀ) ਵੱਲ ਮੋੜ ਦਿੱਤਾ ਗਿਆ ਹੈ। ਬੰਬ ਦੀ ਧਮਕੀ ਵਾਲੀ ਈਮੇਲ ਮਿਲਣ ਤੋਂ ਬਾਅਦ ਫਲਾਈਟ ਨੂੰ ਰੋਮ ਦੇ ਫਿਉਮਿਸੀਨੋ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ ਸੀ। ਸੂਤਰਾਂ ਮੁਤਾਬਕ ਨਿਊਯਾਰਕ ਤੋਂ ਉਡਾਣ ਭਰਨ ਤੋਂ ਬਾਅਦ ਚਾਲਕ ਦਲ ਦੇ ਮੈਂਬਰਾਂ ਨੂੰ ਸੰਭਾਵਿਤ ਵਿਸਫੋਟਕ ਯੰਤਰ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਫਲਾਈਟ ਨੂੰ ਰੋਮ, ਇਟਲੀ ਵੱਲ ਮੋੜ ਦਿੱਤਾ ਗਿਆ।
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੇ ਤਹਿਤ ਹਰ ਮਾਮਲੇ ’ਚ ਸ਼ੁਰੂਆਤੀ ਜਾਂਚ ਲਾਜ਼ਮੀ ਨਹੀਂ : ਸੁਪਰੀਮ ਕੋਰਟ
ਜਾਣਕਾਰੀ ਮੁਤਾਬਕ, ਅਮਰੀਕਨ ਏਅਰਲਾਈਨਜ਼ ਦਾ ਜਹਾਜ਼ ਰੋਮ ਵਿਚ ਸ਼ਾਮ 5.30 ਵਜੇ ਸਫਲਤਾ ਪੂਰਵਕ ਉਤਰਨ 'ਤੇ ਸਾਰਿਆਂ ਨੇ ਸੁੱਖ ਦਾ ਸਾਹ ਲਿਆ। ਅਮਰੀਨ ਏਅਰਲਾਈਨਜ਼ ਨਿਊਯਾਰਕ ਜੇਐੱਫਕੇ-ਦਿੱਲੀ ਨਾਨ-ਸਟਾਪ (ਏਏ-292) ਉਡਾਣ ਐਤਵਾਰ ਨੂੰ ਭਾਰਤ ਦੀ ਰਾਜਧਾਨੀ ਵੱਲ ਆ ਰਹੀ ਸੀ। ਇਸ ਦੌਰਾਨ ਰਸਤੇ ਵਿਚਾਲੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਕ੍ਰੂ ਮੈਂਬਰਾਂ ਨੂੰ ਕਿਹਾ ਗਿਆ ਕਿ ਜਹਾਜ਼ ਵਿਚ ਬੰਬ ਹੈ। ਇਸ ਤੋਂ ਬਾਅਦ ਜਹਾਜ਼ ਨੂੰ ਇਟਲੀ ਦੇ ਰੋਮ ਵੱਲ ਮੋੜ ਦਿੱਤਾ ਗਿਆ। ਬੋਇੰਗ 787 ਡ੍ਰੀਮਲਾਈਨਰ ਨੇ ਸ਼ਨੀਵਾਰ ਰਾਤ ਸਵਾ 8 ਵਜੇ ਜੇਐੱਫਏ ਤੋਂ ਉਡਾਣ ਭਰੀ ਸੀ। ਧਮਕੀ ਦੇ ਸਮੇਂ ਜਹਾਜ਼ ਕੈਸਪੀਅਨ ਸਮੁੰਦਰ ਦੇ ਉੱਪਰ ਸੀ, ਪਰ ਚਾਲਕ ਦਲ ਨੇ ਅਲਰਟ ਜਾਰੀ ਕਰਦੇ ਹੋਏ ਜਹਾਜ਼ ਨੂੰ ਤੁਰੰਤ ਯੂਰਪ ਵੱਲ ਮੋੜ ਦਿੱਤਾ। ਜਹਾਜ਼ ਨੂੰ ਹਾਈ ਅਲਰਟ ਵਿਚਾਲੇ ਰੋਮ ਦੇ ਲਿਓਨਾਰਦੋ ਦਾ ਵਿੰਚੀ-ਫਯੂਮੀਨਿਓ ਏਅਰਪੋਰਟ 'ਤੇ ਐਤਵਾਰ ਸ਼ਾਮ 5.30 ਵਜੇ ਸੁਰੱਖਿਅਤ ਉਤਾਰਿਆ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8