ਪੋਪ ਫਰਾਂਸਿਸ ਦੇ ਹਸਪਤਾਲ ''ਚ ਭਰਤੀ ਹੋਣ ਤੋਂ ਬਾਅਦ ਵੀਕੈਂਡ ਤੱਕ ਸਾਰੇ ਪ੍ਰੋਗਰਾਮ ਰੱਦ
Wednesday, Feb 19, 2025 - 03:21 PM (IST)

ਰੋਮ (ਏਜੰਸੀ)- ਵੈਟੀਕਨ ਨੇ ਮੰਗਲਵਾਰ ਨੂੰ ਕਿਹਾ ਕਿ ਪੋਪ ਫਰਾਂਸਿਸ ਦੇ ਹਸਪਤਾਲ ਵਿੱਚ ਭਰਤੀ ਹੋਣ ਕਾਰਨ ਹਫਤੇ ਦੇ ਅੰਤ ਤੱਕ ਉਨ੍ਹਾਂ ਦੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ ਅਤੇ ਕੁਝ ਪ੍ਰੋਗਰਾਮਾਂ ਲਈ ਉਨ੍ਹਾਂ ਦੀ ਥਾਂ ਹੋਰ ਲੋਕਾਂ ਨਿਯੁਕਤ ਕੀਤਾ ਗਿਆ ਹੈ। ਪੋਪ ਦੇ ਪ੍ਰੋਗਰਾਮ ਦੇ ਰੱਦ ਹੋਣ ਦਾ ਅਸਰ 'ਦਿ ਹੋਲੀ ਈਅਰ' ਦੇ ਆਉਣ ਵਾਲੇ ਸਮਾਗਮਾਂ 'ਤੇ ਵੀ ਪਵੇਗਾ।
ਇਹ ਸਮਾਗਮ, ਜੋ ਹਰ 25 ਸਾਲਾਂ ਬਾਅਦ ਆਯੋਜਿਤ ਕੀਤਾ ਜਾਂਦਾ ਹੈ, ਕੈਥੋਲਿਕ ਧਰਮ ਦਾ ਮੁੱਖ ਤਿਉਹਾਰ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਹਿੱਸਾ ਲੈਣ ਲਈ ਰੋਮ ਪਹੁੰਚਦੇ ਹਨ। ਲਗਭਗ 30 ਮਿਲੀਅਨ ਲੋਕਾਂ ਦੇ ਰੋਮ ਪਹੁੰਚਣ ਦੀ ਉਮੀਦ ਹੈ। ਪੋਪ ਫਰਾਂਸਿਸ ਨੂੰ ਸ਼ੁੱਕਰਵਾਰ ਨੂੰ 'ਬ੍ਰੌਨਕਾਈਟਿਸ' ਦੇ ਇਲਾਜ ਲਈ ਰੋਮ ਦੇ ਜੇਮੈਲੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।