ਹਸਪਤਾਲ ''ਚ ਭਰਤੀ ਪੋਪ ਫ੍ਰਾਂਸਿਸ ਦੀ ਸਿਹਤ ''ਚ ਸੁਧਾਰ
Sunday, Feb 16, 2025 - 06:05 PM (IST)

ਰੋਮ (ਏਜੰਸੀ)- 'ਬ੍ਰੌਨਕਾਈਟਿਸ' ਦੇ ਇਲਾਜ ਲਈ ਰੋਮ ਦੇ ਇੱਕ ਹਸਪਤਾਲ ਵਿੱਚ ਸ਼ੁੱਕਰਵਾਰ ਤੋਂ ਭਰਤੀ 88 ਸਾਲਾ ਪੋਪ ਫਰਾਂਸਿਸ ਦੀ ਸਿਹਤ ਨੂੰ ਲੈ ਵੈਟੀਕਨ ਨੇ ਅਪਡੇਟ ਦਿੱਤਾ ਹੈ। ਵੈਟੀਕਨ ਦੇ ਬੁਲਾਰੇ ਮਾਟੇਓ ਬਰੂਨੀ ਨੇ ਕਿਹਾ ਹੈ ਕਿ ਸ਼ੁਰੂਆਤੀ ਟੈਸਟਾਂ ਤੋਂ ਪਤਾ ਲੱਗਾ ਹੈ ਕਿ ਪੋਪ ਫਰਾਂਸਿਸ ਨੂੰ ਸਾਹ ਨਾਲੀ ਵਿਚ ਇਨਫੈਕਸ਼ਨ ਹੈ ਅਤੇ ਹਲਕਾ ਬੁਖਾਰ ਹੈ ਪਰ ਉਨ੍ਹਾਂ ਦੀ ਹਾਲਤ ਠੀਕ ਹੈ।
ਵੈਟੀਕਨ ਨੇ ਦੱਸਿਆ ਕਿ ਸਾਹ ਨਾਲੀ ਦੀ ਇਨਫੈਕਸ਼ਨ ਕਾਰਨ ਹਸਪਤਾਲ ਵਿੱਚ ਭਰਤੀ ਪੋਪ ਫ੍ਰਾਂਸਿਸ ਨੂੰ ਲੰਘੀ ਰਾਤ ਚੰਗੀ ਨੀਂਦ ਆਈ, ਜਿਸ ਤੋਂ ਬਾਅਦ ਸ਼ਨੀਵਾਰ ਸਵੇਰੇ ਉਨ੍ਹਾਂ ਨੇ ਨਾਸ਼ਤਾ ਕੀਤਾ ਅਤੇ ਦਵਾਈ ਲੈਣ ਤੋਂ ਬਾਅਦ ਕਿਤਾਬਾਂ ਪੜ੍ਹੀਆਂ। ਪੋਪ ਦੇ ਹਸਪਤਾਲ ਵਿੱਚ ਭਰਤੀ ਹੋਣ ਕਾਰਨ, ਉਨ੍ਹਾਂ ਦੇ ਸਾਰੇ ਪ੍ਰੋਗਰਾਮ ਘੱਟੋ-ਘੱਟ ਸੋਮਵਾਰ ਤੱਕ ਰੱਦ ਕਰ ਦਿੱਤੇ ਗਏ ਹਨ।