ਪੋਪ ਫਰਾਂਸਿਸ ਹਸਪਤਾਲ ''ਚ ਦਾਖਲ
Friday, Feb 14, 2025 - 04:52 PM (IST)

ਰੋਮ (ਏਜੰਸੀ)- ਪੋਪ ਫਰਾਂਸਿਸ ਨੂੰ ਕੁਝ ਜ਼ਰੂਰੀ ਡਾਕਟਰੀ ਟੈਸਟਾਂ ਅਤੇ 'ਬ੍ਰੌਨਕਾਈਟਿਸ' ਦੇ ਇਲਾਜ ਲਈ ਸ਼ੁੱਕਰਵਾਰ ਨੂੰ ਰੋਮ ਦੇ ਜੇਮੈਲੀ ਪੌਲੀਕਲੀਨਿਕ ਵਿੱਚ ਭਰਤੀ ਕਰਵਾਇਆ ਜਾਵੇਗਾ। ਵੈਟੀਕਨ ਨੇ ਇੱਕ ਸੰਖੇਪ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਪਿਛਲੇ ਹਫ਼ਤੇ ਵੀਰਵਾਰ ਨੂੰ ਪੋਪ ਦੇ 'ਬ੍ਰੌਨਕਾਈਟਿਸ' ਨਾਲ ਪੀੜਤ ਹੋਣ ਦਾ ਪਤਾ ਲੱਗਾ ਸੀ ਪਰ 88 ਸਾਲਾ ਪੋਪ ਨੇ 'ਕਾਸਾ ਸੈਂਟਾ ਮਾਰਟਾ' ਵਿਖੇ ਆਪਣੀਆਂ ਗਤੀਵਿਧੀਆਂ ਜਾਰੀ ਰੱਖੀਆਂ ਅਤੇ ਲੋਕਾਂ ਨੂੰ ਮਿਲਦੇ ਰਹੇ।
'ਕਾਸਾ ਸਾਂਤਾ ਮਾਰਟਾ' ਵੈਟੀਕਨ ਵਿੱਚ ਪੋਪ ਦਾ ਨਿਵਾਸ ਸਥਾਨ ਹੈ। ਫਰਾਂਸਿਸ ਲੰਬੇ ਸਮੇਂ ਤੋਂ ਸਿਹਤ ਸਮੱਸਿਆਵਾਂ ਤੋਂ ਪੀੜਤ ਹਨ, ਜਿਸ ਵਿੱਚ ਲੰਬੇ ਸਮੇਂ ਤੋਂ ਬ੍ਰੌਨਕਾਈਟਿਸ ਦੀ ਸਮੱਸਿਆ ਵੀ ਸ਼ਾਮਲ ਹੈ। ਉਹ ਆਪਣੇ ਅਪਾਰਟਮੈਂਟ ਵਿੱਚ ਘੁੰਮਣ-ਫਿਰਨ ਲਈ ਵਾਕਰ ਜਾਂ ਸੋਟੀ ਦੀ ਵਰਤੋਂ ਕਰਦੇ ਹਨ ਅਤੇ ਹਾਲ ਹੀ ਵਿੱਚ 2 ਵਾਰ ਡਿੱਗ ਪਏ, ਜਿਸ ਕਾਰਨ ਉਨ੍ਹਾਂ ਦੀ ਬਾਂਹ ਅਤੇ ਠੋਡੀ 'ਤੇ ਸੱਟ ਲੱਗ ਗਈ।