ਹਸਪਤਾਲ ''ਚ ਪੋਪ ਨੂੰ ਮਿਲਣ ਪੁੱਜੀ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ
Friday, Feb 21, 2025 - 05:59 PM (IST)

ਰੋਮ (ਏਜੰਸੀ)- ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨਮੂਨੀਆ ਤੋਂ ਪੀੜਤ ਪੋਪ ਫਰਾਂਸਿਸ ਨੂੰ ਮਿਲਣ ਲਈ ਬੁੱਧਵਾਰ ਨੂੰ ਹਸਪਤਾਲ ਪਹੁੰਚੀ। ਮੇਲੋਨੀ ਨੇ ਕਿਹਾ ਕਿ 88 ਸਾਲਾ ਪੋਪ ਗੱਲਬਾਤ ਕਰ ਰਹੇ ਸਨ। ਪੋਪ ਪਿਛਲੇ 6 ਦਿਨਾਂ ਤੋਂ ਨਮੂਨੀਆ ਅਤੇ ਬ੍ਰੌਨਕਾਈਟਿਸ ਦੀ ਲਾਗ ਕਾਰਨ ਬਿਮਾਰ ਹਨ। ਮੇਲੋਨੀ ਨੇ ਕਿਹਾ ਕਿ ਉਨ੍ਹਾਂ ਸਰਕਾਰ ਅਤੇ ਪੂਰੇ ਦੇਸ਼ ਵੱਲੋਂ ਪੋਪ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।
ਇਸ ਤੋਂ ਪਹਿਲਾਂ, ਵੈਟੀਕਨ ਨੇ ਕਿਹਾ ਸੀ ਕਿ ਰੋਮ ਦੇ ਜੇਮੈਲੀ ਹਸਪਤਾਲ ਵਿੱਚ ਭਰਤੀ ਫ੍ਰਾਂਸਿਸ ਨੂੰ ਰਾਤ ਨੂੰ ਚੰਗੀ ਨੀਂਦ ਆਈ ਅਤੇ ਉਨ੍ਹਾਂ ਨੇ ਸਵੇਰੇ ਨਾਸ਼ਤਾ ਕੀਤਾ। ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਵੀ ਪੋਪ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਵੈਂਸ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ,"ਆਓ ਆਪਾਂ ਸਾਰੇ ਪੋਪ ਫਰਾਂਸਿਸ ਲਈ ਪ੍ਰਾਰਥਨਾ ਕਰੀਏ। ਪੋਪ ਗੰਭੀਰ ਸਿਹਤ ਸਮੱਸਿਆਵਾਂ ਤੋਂ ਪੀੜਤ ਹਨ।" ਪੋਪ ਨੂੰ ਸ਼ੁੱਕਰਵਾਰ ਨੂੰ ਜੇਮੈਲੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।