'ਮਾੜਾ ਹੋਵੇਗਾ ਅੰਤ'; ਪੋਪ ਫਰਾਂਸਿਸ ਨੇ ਪ੍ਰਵਾਸੀਆਂ ਦੇ ਦੇਸ਼ ਨਿਕਾਲੇ 'ਤੇ ਟਰੰਪ ਪ੍ਰਸ਼ਾਸਨ ਦੀ ਕੀਤੀ ਨਿੰਦਾ

Tuesday, Feb 11, 2025 - 06:46 PM (IST)

'ਮਾੜਾ ਹੋਵੇਗਾ ਅੰਤ'; ਪੋਪ ਫਰਾਂਸਿਸ ਨੇ ਪ੍ਰਵਾਸੀਆਂ ਦੇ ਦੇਸ਼ ਨਿਕਾਲੇ 'ਤੇ ਟਰੰਪ ਪ੍ਰਸ਼ਾਸਨ ਦੀ ਕੀਤੀ ਨਿੰਦਾ

ਰੋਮ (ਏਜੰਸੀ)- ਪੋਪ ਫਰਾਂਸਿਸ ਨੇ ਪ੍ਰਵਾਸੀਆਂ ਨੂੰ ਵੱਡੇ ਪੱਧਰ 'ਤੇ ਦੇਸ਼ ਨਿਕਾਲਾ ਦਿੱਤੇ ਜਾਣ ਦੇ ਮੁੱਦੇ 'ਤੇ ਮੰਗਲਵਾਰ ਨੂੰ ਟਰੰਪ ਪ੍ਰਸ਼ਾਸਨ ਦੀ ਨਿੰਦਾ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਇਸ ਦਾ ਅੰਤ ਮਾੜਾ ਹੋਵੇਗਾ। ਉਨ੍ਹਾਂ ਕਿਹਾ ਕਿ ਸਿਰਫ਼ ਉਨ੍ਹਾਂ ਦੀ ਗੈਰ-ਕਾਨੂੰਨੀ ਸਥਿਤੀ ਦੇ ਕਾਰਨ ਜ਼ਬਰਦਸਤੀ ਦੇਸ਼ ਨਿਕਾਲਾ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਅੰਦਰੂਨੀ ਸਨਮਾਨ ਤੋਂ ਵਾਂਝਾ ਕਰਦਾ ਹੈ।

ਇਹ ਵੀ ਪੜ੍ਹੋ: ਕੀ ਬਿਨਾਂ ਪੁਰਸ਼ ਤੇ ਔਰਤ ਦੇ ਪੈਦਾ ਹੋ ਸਕਦਾ ਹੈ ਬੱਚਾ? ਵਿਗਿਆਨੀਆਂ ਦੇ ਇਸ ਦਾਅਵੇ ਨਾਲ ਹਿੱਲੀ ਦੁਨੀਆ!

ਫਰਾਂਸਿਸ ਨੇ ਇਸ ਸਬੰਧ ਵਿੱਚ ਅਮਰੀਕਾ ਦੇ ਬਿਸ਼ਪਾਂ ਨੂੰ ਇੱਕ ਪੱਤਰ ਲਿਖਿਆ। ਇਤਿਹਾਸ ਦੇ ਪਹਿਲੇ ਲਾਤੀਨੀ ਅਮਰੀਕੀ ਪੋਪ ਨੇ ਲੰਬੇ ਸਮੇਂ ਤੋਂ ਪ੍ਰਵਾਸੀਆਂ ਦੀ ਦੇਖਭਾਲ ਨੂੰ ਆਪਣੀ ਧਰਮਪੀਠ ਦੀ ਤਰਜੀਹ ਬਣਾਇਆ ਹੋਇਆ ਹੈ ਅਤੇ ਮੰਗ ਕੀਤੀ ਹੈ ਕਿ ਦੇਸ਼ ਸੰਘਰਸ਼, ਗਰੀਬੀ ਅਤੇ ਜਲਵਾਯੂ ਆਫ਼ਤਾਂ ਕਾਰਨ ਭੱਜ ਰਹੇ ਲੋਕਾਂ ਦਾ ਸਵਾਗਤ ਕਰਨ ਅਤੇ ਉਨ੍ਹਾਂ ਦੀ ਰੱਖਿਆ ਕਰਨ।

ਇਹ ਵੀ ਪੜ੍ਹੋ : ਭਾਰ ਘਟਾਉਣ ਵਾਲੀਆਂ ਦਵਾਈਆਂ ਕਾਰਨ ਅੰਨੇ ਹੋ ਰਹੇ ਲੋਕ! ਡਾਕਟਰਾਂ ਨੇ ਜਤਾਈ ਚਿੰਤਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News