ਸਾਬਕਾ ਉਪ ਮੁੱਖ ਮੰਤਰੀ ਦੇ ਬੇਟੇ, ਨੂੰਹ ਅਤੇ ਪੋਤੀ ਦੇ ਕਤਲ ਦੇ ਦੋਸ਼ ’ਚ 5 ਨੂੰ ਉਮਰ ਕੈਦ

Thursday, Jan 30, 2025 - 11:01 PM (IST)

ਸਾਬਕਾ ਉਪ ਮੁੱਖ ਮੰਤਰੀ ਦੇ ਬੇਟੇ, ਨੂੰਹ ਅਤੇ ਪੋਤੀ ਦੇ ਕਤਲ ਦੇ ਦੋਸ਼ ’ਚ 5 ਨੂੰ ਉਮਰ ਕੈਦ

ਕੋਰਬਾ, (ਭਾਸ਼ਾ)- ਛੱਤੀਸਗੜ੍ਹ ਦੇ ਕੋਰਬਾ ਜ਼ਿਲੇ ਦੀ ਇਕ ਅਦਾਲਤ ਨੇ ਅਣਵੰਡੇ ਮੱਧ ਪ੍ਰਦੇਸ਼ ਦੇ ਸਾਬਕਾ ਉਪ ਮੁੱਖ ਮੰਤਰੀ ਸਵਰਗੀ ਪਿਆਰੇ ਲਾਲ ਕੰਵਰ ਦੇ ਪੁੱਤਰ, ਨੂੰਹ ਅਤੇ 4 ਸਾਲਾ ਪੋਤੀ ਦੇ ਕਤਲ ਦੇ ਦੋਸ਼ ਵਿਚ ਕੰਵਰ ਦੇ ਵੱਡੇ ਬੇਟੇ, ਉਸ ਦੀ ਪਤਨੀ, ਉਸ ਦੇ 2 ਸਾਲੇ ਅਤੇ ਸਾਲੇ ਦੇ ਇਕ ਦੋਸਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਜ਼ਿਲਾ ਤੇ ਸੈਸ਼ਨ ਅਦਾਲਤ, ਕੋਰਬਾ ਦੇ ਵਧੀਕ ਸਰਕਾਰੀ ਵਕੀਲ ਕ੍ਰਿਸ਼ਨ ਕੁਮਾਰ ਦਿਵੇਦੀ ਨੇ ਕਿਹਾ ਕਿ ਅਣਵੰਡੇ ਮੱਧ ਪ੍ਰਦੇਸ਼ ਦੇ ਸਾਬਕਾ ਉਪ ਮੁੱਖ ਮੰਤਰੀ ਪਿਆਰੇ ਲਾਲ ਕੰਵਰ ਦੇ ਪੁੱਤਰ ਹਰੀਸ਼ ਕੰਵਰ (40), ਉਨ੍ਹਾਂ ਦੀ ਨੂੰਹ ਸੁਮਿਤਰਾ ਕੰਵਰ (35) ਅਤੇ ਪੋਤੀ ਯਸ਼ਿਕਾ ਕੰਵਰ ਦੇ ਕਤਲ ਦੇ ਮਾਮਲੇ ਵਿਚ ਤੀਜੀ ਵਧੀਕ ਸੈਸ਼ਨ ਜੱਜ ਸੁਨੀਲ ਕੁਮਾਰ ਨੰਦੇ ਦੀ ਅਦਾਲਤ ਨੇ ਪਿਆਰੇ ਲਾਲ ਦੇ ਵੱਡੇ ਬੇਟੇ ਅਤੇ ਹਰੀਸ਼ ਦੇ ਵੱਡੇ ਭਰਾ ਹਰਭਜਨ ਸਿੰਘ ਕੰਵਰ, ਹਰਭਜਨ ਦੀ ਪਤਨੀ ਧਨਕੁੰਵਰ, ਧਨਕੁੰਵਰ ਦੇ ਭਰਾਵਾਂ ਪਰਮੇਸ਼ਵਰ ਕੰਵਰ ਅਤੇ ਸੁਰੇਂਦਰ ਕੰਵਰ ਅਤੇ ਪਰਮੇਸ਼ਵਰ ਦੇ ਦੋਸਤ ਰਾਮਪ੍ਰਸਾਦ ਮੰਨੇਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।


author

Rakesh

Content Editor

Related News