ਸਾਬਕਾ ਮੰਤਰੀ ਦੇ ਬੇਟੇ ''ਤੇ ਲੱਗਾ ਛੇੜਛਾੜ ਦਾ ਦੋਸ਼, ਪੁਲਸ ਨੇ ਕੀਤਾ ਗ੍ਰਿਫ਼ਤਾਰ

Saturday, Apr 18, 2026 - 05:51 PM (IST)

ਸਾਬਕਾ ਮੰਤਰੀ ਦੇ ਬੇਟੇ ''ਤੇ ਲੱਗਾ ਛੇੜਛਾੜ ਦਾ ਦੋਸ਼, ਪੁਲਸ ਨੇ ਕੀਤਾ ਗ੍ਰਿਫ਼ਤਾਰ

ਮੁਜ਼ੱਫਰਨਗਰ- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਨਵੀਂ ਮੰਡੀ ਥਾਣੇ ਦੀ ਪੁਲਸ ਨੇ ਇਕ ਕੁੜੀ ਨਾਲ ਛੇੜਛਾੜ ਕਰਨ ਅਤੇ ਅਪਸ਼ਬਦ ਕਹਿਣ ਦੇ ਦੋਸ਼ 'ਚ ਸਾਬਕਾ ਮੰਤਰੀ ਦੇ ਬੇਟੇ ਸਮੇਤ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਸੁਧੀਰ ਕੁਮਾਰ ਬਾਲਿਆਨ ਦੇ ਬੇਟੇ ਆਰਿਆਮਨ ਰਘੁਵੰਸ਼ੀ (28) ਅਤੇ ਇਕ ਹੋਰ ਨੌਜਵਾਨ ਸ਼ੌਰਿਆ ਗੁਪਤਾ (18) ਵਜੋਂ ਹੋਈ। ਪੁਲਸ ਸੁਪਰਡੈਂਟ ਅੰਮ੍ਰਿਤ ਜੈਨ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੋਵੇਂ ਦੋਸ਼ੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਜੈਨ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਦੋਸ਼ੀਆਂ ਦੀ ਪਛਾਣ ਕੀਤੀ ਗਈ। ਉਨ੍ਹਾਂ ਕਿਹਾ ਕ ਪੀੜਤਾ ਦੇ ਭਰਾ ਦੀ ਸ਼ਿਕਾਇਤ ਅਨੁਸਾਰ, ਦੋਵਾਂ ਦੋਸ਼ੀਆਂ ਨੇ ਸ਼ਰਾਬ ਦੇ ਨਸ਼ੇ 'ਚ ਸਕੂਟੀ 'ਤੇ ਸਵਾਰ ਹੋ ਕੇ ਨਵੀਂ ਮੰਡੀ ਖੇਤਰ 'ਚ ਉਸ ਦੀ ਭੈਣ ਨਾਲ ਛੇੜਛਾੜ ਕੀਤੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਸੁਧੀਰ ਕੁਮਾਰ ਬਾਲਿਆਨ ਸਾਲ 1991 'ਚ ਭਾਜਪਾ ਦੇ ਟਿਕਟ 'ਤੇ ਜ਼ਿਲ੍ਹੇ ਦੀ ਖਤੌਲੀ ਵਿਧਾਨ ਸਭਾ ਸੀਟ ਤੋਂ ਚੋਣ ਜਿੱਤੀ ਸੀ ਅਤੇ ਉਨ੍ਹਾਂ ਨੂੰ ਕਲਿਆਣ ਸਿੰਘ ਦੀ ਅਗਵਾਈ ਵਾਲੀ ਸਰਕਾਰ 'ਚ ਸਹਿਕਾਰਿਤਾ ਮੰਤਰੀ ਬਣਾਇਆ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News