ਨਸ਼ੀਲਾ ਪਦਾਰਥ ਸਮੱਗਲ ਕਰਨ ਦੇ ਦੋਸ਼ ’ਚ ਔਰਤ ਨੂੰ ਸਾਢੇ 5 ਸਾਲ ਦੀ ਸਜ਼ਾ

Wednesday, Apr 15, 2026 - 09:19 PM (IST)

ਨਸ਼ੀਲਾ ਪਦਾਰਥ ਸਮੱਗਲ ਕਰਨ ਦੇ ਦੋਸ਼ ’ਚ ਔਰਤ ਨੂੰ ਸਾਢੇ 5 ਸਾਲ ਦੀ ਸਜ਼ਾ

ਵੈਨਕੂਵਰ (ਮਲਕੀਤ ਸਿੰਘ)- ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਮੀਡੀਆ ਨਾਲ ਜੁੜੀ ਰਹੀ ਇੱਕ ਮਹਿਲਾ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸਾਢੇ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। 47 ਸਾਲਾ ਸੁਖਵਿੰਦਰ ਕੌਰ ਸੰਘਾ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਰੇਡੀਓ ਅਤੇ ਟੈਲੀਵਿਜ਼ਨ ਪ੍ਰੋਡਿਊਸਰ ਵਜੋਂ ਕੰਮ ਕਰ ਰਹੀ ਸੀ ਤੇ ਖਾਲਿਸਤਾਨੀ ਨੇਤਾਵਾਂ ਨਾਲ ਜੁੜਕੇ ਮੁਹਿੰਮ ਅਤੇ ਇਸ ਧੰਦੇ ਨਾਲ ਬਹੁਤ ਨੇੜੇ ਤੋਂ ਜੁੜੀ ਹੋਈ ਸੀ, ਨੂੰ ਅਮਰੀਕਾ ਤੋਂ ਕੈਨੇਡਾ ਵਿੱਚ 100 ਕਿਲੋਗ੍ਰਾਮ ਤੋਂ ਵੱਧ ਮੈਥਾਮਫੇਟਾਮਾਈਨ (ਨਸ਼ਾ) ਲਿਆਉਣ ਦੇ ਦੋਸ਼ ਹੇਠ ਸਜ਼ਾ ਮਿਲੀ ਹੈ।

PunjabKesari

ਜਾਣਕਾਰੀ ਮੁਤਾਬਕ ਇਹ ਘਟਨਾ ਅਕਤੂਬਰ 2021 ਦੀ ਹੈ, ਜਦੋਂ ਸੁਖਵਿੰਦਰ ਸੰਘਾ ਇੱਕ ਕਿਰਾਏ ਦੀ ਕਾਰ ਵਿੱਚ ਸਰੀ ਦੇ ਪੈਸੀਫਿਕ ਬਾਰਡਰ ਰਾਹੀਂ ਕੈਨੇਡਾ ਦਾਖਲ ਹੋ ਰਹੀ ਸੀ। ਜਦੋਂ ਸਰਹੱਦੀ ਅਧਿਕਾਰੀਆਂ ਨੇ ਉਸ ਦੀ ਗੱਡੀ ਦੀ ਦੁਬਾਰਾ ਤਲਾਸ਼ੀ ਲੈਣ ਲਈ ਕਿਹਾ, ਤਾਂ ਉਹ ਤੇਜ਼ ਰਫ਼ਤਾਰ ਨਾਲ ਗੱਡੀ ਭਜਾ ਕੇ ਫ਼ਰਾਰ ਹੋ ਗਈ, ਜਿਸ ਤੋਂ ਬਾਅਦ ਪੁਲਸ ਨੇ ਪਿੱਛਾ ਕਰਕੇ ਉਸ ਨੂੰ ਸਰੀ ਦੀ 16ਵੀਂ ਐਵੇਨਿਊ 'ਤੇ ਕਾਬੂ ਕੀਤਾ। ਤਲਾਸ਼ੀ ਦੌਰਾਨ ਗੱਡੀ ਵਿੱਚੋਂ ਚਾਰ ਬੈਗ ਮਿਲੇ, ਜਿਨ੍ਹਾਂ ਵਿੱਚੋਂ ਲਗਭਗ 108 ਕਿਲੋ ਨਸ਼ਾ ਬਰਾਮਦ ਹੋਇਆ, ਜਿਸ ਦੀ ਕੀਮਤ ਇੱਕ ਕਰੋੜ ਡਾਲਰ ਦੇ ਵਿਚਕਾਰ ਦੱਸੀ ਗਈ ਹੈ। ਅਦਾਲਤ ਵਿੱਚ ਸੁਖਵਿੰਦਰ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਅਤੇ ਉਸ ਦੇ ਪੁੱਤਰ ਨੂੰ ਧਮਕੀਆਂ ਦੇ ਕੇ ਇਹ ਕੰਮ ਜ਼ਬਰਦਸਤੀ ਕਰਵਾਇਆ ਗਿਆ ਹੈ ਪਰ ਜੱਜ ਨੇ ਉਸ ਦੀਆਂ ਦਲੀਲਾਂ ਨੂੰ ਝੂਠਾ ਕਰਾਰ ਦਿੱਤਾ। 

PunjabKesari

ਜੱਜ ਜੌਨ ਗਿਬ-ਕਾਰਸਲੇ ਨੇ ਕਿਹਾ ਕਿ ਸੁਖਵਿੰਦਰ ਦੇ ਮੋਬਾਈਲ ਫੋਨ ਤੋਂ ਮਿਲੇ ਸੁਨੇਹੇ (ਟੈਕਸਟ ਮੈਸੇਜ) ਇਹ ਸਾਫ਼ ਕਰਦੇ ਹਨ ਕਿ ਉਹ ਇਸ ਤਸਕਰੀ ਵਿੱਚ ਆਪਣੀ ਮਰਜ਼ੀ ਨਾਲ ਸ਼ਾਮਲ ਸੀ ਅਤੇ ਉਸ ਨੇ ਪਹਿਲਾਂ ਵੀ ਅਜਿਹੇ ਕੰਮ ਕੀਤੇ ਸਨ। ਜੱਜ ਨੇ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਸੁਖਵਿੰਦਰ ਮੀਡੀਆ ਨਾਲ ਜੁੜੀ ਹੋਣ ਕਾਰਨ ਭਾਈਚਾਰੇ ਵਿੱਚ ਇੱਕ ਜਾਣਿਆ-ਪਛਾਣਿਆ ਚਿਹਰਾ ਸੀ ਅਤੇ ਉਸ ਨੇ ਕ੍ਰਾਈਮ ਵਰਗੇ ਮੁੱਦਿਆਂ 'ਤੇ ਕਈ ਵੱਡੀਆਂ ਹਸਤੀਆਂ ਦੇ ਇੰਟਰਵਿਊ ਵੀ ਕੀਤੇ ਸਨ। ਅਦਾਲਤ ਨੇ ਸਪੱਸ਼ਟ ਕੀਤਾ ਕਿ ਨਸ਼ਿਆਂ ਦਾ ਕਾਰੋਬਾਰ ਸਮਾਜ ਲਈ ਬਹੁਤ ਖ਼ਤਰਨਾਕ ਹੈ ਅਤੇ ਇਸ ਦੇ ਗੰਭੀਰ ਸਿੱਟੇ ਨਿਕਲਦੇ ਹਨ। ਜੱਜ ਨੇ ਉਮੀਦ ਜਤਾਈ ਕਿ ਸੁਖਵਿੰਦਰ ਜੇਲ੍ਹ ਵਿੱਚ ਆਪਣੇ ਸਮੇਂ ਦੀ ਸਹੀ ਵਰਤੋਂ ਕਰੇਗੀ ਅਤੇ ਭਵਿੱਖ ਵਿੱਚ ਅਜਿਹੇ ਗੁਨਾਹਾਂ ਤੋਂ ਦੂਰ ਰਹੇਗੀ। ਇਸ ਫੈਸਲੇ ਨੇ ਪੰਜਾਬੀ ਭਾਈਚਾਰੇ ਅਤੇ ਮੀਡੀਆ ਜਗਤ ਵਿੱਚ ਵੱਡੀ ਚਰਚਾ ਛੇੜ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News