‘ਇੰਡੀਆਜ਼ ਬੈਸਟ ਡਾਂਸਰ’ ਸੀਜ਼ਨ-5 ਦੇ ਜੱਜ ਬਣੇ ਜਾਵੇਦ ਜਾਫਰੀ

Saturday, Apr 18, 2026 - 05:24 PM (IST)

‘ਇੰਡੀਆਜ਼ ਬੈਸਟ ਡਾਂਸਰ’ ਸੀਜ਼ਨ-5 ਦੇ ਜੱਜ ਬਣੇ ਜਾਵੇਦ ਜਾਫਰੀ

ਮੁੰਬਈ- ਮਸ਼ਹੂਰ ਅਦਾਕਾਰ-ਡਾਂਸਰ ਜਾਵੇਦ ਜਾਫਰੀ ਡਾਂਸ ਰਿਐਲਿਟੀ ਸ਼ੋਅ ਦੀ ਸਟੇਜ 'ਤੇ ਵਾਪਸੀ ਲਈ ਪੂਰੀ ਤਰ੍ਹਾਂ ਤਿਆਰ ਹਨ। ਉਹ ‘ਇੰਡੀਆਜ਼ ਬੈਸਟ ਡਾਂਸਰ’ ਸੀਜ਼ਨ 5 ਵਿਚ ਜੱਜ ਦੇ ਰੂਪ ’ਚ ਨਜ਼ਰ ਆਉਣਗੇ। ਇਸ ਸੀਜ਼ਨ ਦਾ ਥੀਮ ‘ਇੰਡੀਆ ਵਾਲਾ ਡਾਂਸ’ ਹੈ।

ਸੋਨੀ ਟੀਵੀ ਦੁਆਰਾ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੇ ਕੀਤੇ ਗਏ ਪ੍ਰੋਮੋ ਵਿਚ ਜਾਵੇਦ ਜਾਫਰੀ ਨੇ ਆਉਣ ਵਾਲੇ ਸੀਜ਼ਨ ਨੂੰ ਲੈ ਕੇ ਉਤਸ਼ਾਹ ਸਾਂਝਾ ਕਰਦੇ ਹੋਏ ਕਿਹਾ, ‘‘ਕਦੇ ਸੋਚਿਆ ਹੈ ਤੀਹ ਬਾਈ ਤੀਹ ਦੀ ਸਟੇਜ ’ਤੇ, ਕੀ 140 ਕਰੋੜ ਲੋਕ ਨੱਚ ਸਕਦੇ ਹਨ? ਬਿਲਕੁਲ ਨੱਚ ਸਕਦੇ ਹਨ, ਕਿਉਂਕਿ ਜਦੋਂ ‘ਇੰਡੀਆਜ਼ ਬੈਸਟ ਡਾਂਸਰ’ ’ਤੇ ਹੋਵੇਗਾ ‘ਇੰਡੀਆ ਵਾਲਾ ਡਾਂਸ’, ਤਾਂ ਸਾਰਾ ਇੰਡੀਆ ਨੱਚੇਗਾ।’’


author

cherry

Content Editor

Related News