ਮੋਬਾਇਲ ਚੋਰੀ ਦੇ ਮਾਮਲੇ 'ਚ 5 ਦੋਸ਼ੀ ਗ੍ਰਿਫਤਾਰ, 100 ਤੋਂ ਵੱਧ ਆਈਫੋਨ ਬਰਾਮਦ

Friday, Nov 22, 2024 - 06:28 PM (IST)

ਮੋਬਾਇਲ ਚੋਰੀ ਦੇ ਮਾਮਲੇ 'ਚ 5 ਦੋਸ਼ੀ ਗ੍ਰਿਫਤਾਰ, 100 ਤੋਂ ਵੱਧ ਆਈਫੋਨ ਬਰਾਮਦ

ਜੈਪੁਰ (ਏਜੰਸੀ)- ਰਾਜਸਥਾਨ ਪੁਲਸ ਨੇ ਜੈਪੁਰ ਸ਼ਹਿਰ ਵਿਚ ਮੋਬਾਈਲ ਚੋਰੀ ਦੇ ਇਕ ਵੱਡੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕਰਦੇ ਹੋਏ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ 'ਚੋਂ 100 ਤੋਂ ਵੱਧ ਆਈਫੋਨ ਅਤੇ ਆਈਪੈਡ ਅਤੇ 3 ਲੱਖ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਗਈ ਹੈ। ਜੈਪੁਰ ਦੇ ਪੁਲਸ ਕਮਿਸ਼ਨਰ ਬੀਜੂ ਜਾਰਜ ਜੋਸੇਫ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਵਿੱਚੋਂ 4 ਮੱਧ ਪ੍ਰਦੇਸ਼ ਅਤੇ 1 ਮੁੰਬਈ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ: NPP ਦੇ ਅਸ਼ੋਕ ਰਾਣਵਾਲਾ ਚੁਣੇ ਗਏ ਸ਼੍ਰੀਲੰਕਾ ਦੀ ਸੰਸਦ ਦੇ ਨਵੇਂ ਸਪੀਕਰ

ਉਨ੍ਹਾਂ ਦੱਸਿਆ ਕਿ ਪੁਲਸ ਨੇ ਮੁਲਜ਼ਮ ਸਾਫ਼ਨ ਖ਼ਾਨ, ਰਾਮਭਰੋਸੇ ਪਟੇਲ, ਜਤਿਨ ਹਾਡਾ, ਰਾਜੇਸ਼ ਉਰਫ਼ ਖੰਨਾ ਉਰਫ਼ ਮਾਮਾ ਅਤੇ ਸਮੀਰ ਅਹਿਮਦ ਸ਼ੇਖ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ੇਖ ਮੁੰਬਈ ਵਿੱਚ ਰਹਿੰਦਾ ਹੈ ਅਤੇ ਉਹ ਚੋਰੀ ਦੇ ਮੋਬਾਈਲ ਫੋਨ ਆਦਿ ਖਰੀਦਦਾ ਹੈ। 6 ਨਵੰਬਰ ਨੂੰ 3 ਅਣਪਛਾਤੇ ਨਕਾਬਪੋਸ਼ ਚੋਰਾਂ ਨੇ ਜੈਪੁਰ ਦੇ ਜਵਾਹਰਨਗਰ ਥਾਣਾ ਖੇਤਰ ਦੇ ਇਕ ਮੋਬਾਈਲ ਸ਼ੋਅਰੂਮ 'ਚੋਂ ਕਰੀਬ 120 ਆਈਫੋਨ ਅਤੇ 150 ਹੋਰ ਪੁਰਾਣੇ ਫੋਨ, ਆਈਪੈਡ, ਮੈਕਬੁੱਕ ਆਦਿ ਚੋਰੀ ਕਰ ਲਏ ਸਨ।

 

ਇਹ ਵੀ ਪੜ੍ਹੋ: ਅਮਰੀਕਾ 'ਚ ਜਨਮਦਿਨ ਮਨਾਉਂਦੇ BIRTHDAY BOY ਦੇ ਵੱਜੀ ਗੋਲੀ

ਰਿਪੋਰਟ 'ਚ ਇਨ੍ਹਾਂ ਦੀ ਕੁੱਲ ਕੀਮਤ 1 ਕਰੋੜ 80 ਲੱਖ ਰੁਪਏ ਦੱਸੀ ਗਈ ਹੈ। ਜੋਸੇਫ ਨੇ ਦੱਸਿਆ ਕਿ ਦੋਸ਼ੀ ਇੰਦੌਰ ਤੋਂ ਕਿਰਾਏ ਦੀ ਕਾਰ 'ਚ ਮੌਕੇ ਤੋਂ 50 ਕਿਲੋਮੀਟਰ ਦੂਰ ਪਹੁੰਚੇ। ਉਥੋਂ ਉਹ ਚੋਰੀ ਦੇ ਮੋਟਰਸਾਈਕਲ ’ਤੇ ਮੋਬਾਈਲ ਸ਼ੋਅਰੂਮ ਤੱਕ ਪੁੱਜੇ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਸ਼ੇਖ ਦੇ ਕਬਜ਼ੇ 'ਚੋਂ 74 ਨਵੇਂ ਆਈਫੋਨ, 11 ਨਵੇਂ ਆਈਪੈਡ, ਇਕ ਮੈਕਬੁੱਕ ਅਤੇ 13 ਫ਼ੋਨ ਬਰਾਮਦ ਹੋਏ ਹਨ। ਇਸੇ ਤਰ੍ਹਾਂ ਮੁਲਜ਼ਮ ਸਫਾਨ ਖਾਨ ਦੇ ਕਬਜ਼ੇ 'ਚੋਂ 15 ਆਈਫੋਨ ਅਤੇ 1 ਲੱਖ ਰੁਪਏ ਦੀ ਨਕਦੀ, ਰਾਮਭਰੋਸੇ ਪਟੇਲ ਦੇ ਕਬਜ਼ੇ 'ਚੋਂ 7 ਪੁਰਾਣੇ ਆਈਫੋਨ ਅਤੇ 1 ਲੱਖ ਰੁਪਏ ਨਕਦ, ਜਤਿਨ ਹਾਡਾ ਦੇ ਕਬਜ਼ੇ 'ਚੋਂ 7 ਪੁਰਾਣੇ ਆਈਫੋਨ ਅਤੇ ਦੋਸ਼ੀ ਰਾਜੇਸ਼ ਦੇ ਕਬਜ਼ੇ 'ਚੋਂ 16 ਫ਼ੋਨ ਅਤੇ 1 ਲੱਖ 85 ਰੁਪਏ ਦੀ ਨਕਦੀ ਬਰਾਮਦ ਹੋਈ ਹੈ।

ਇਹ ਵੀ ਪੜ੍ਹੋ: ਚੱਲੇ ਓ ਕੈਨੇਡਾ, ਜਾਣ ਲਓ ਨਵੇਂ ਨਿਯਮ, ਹੁਣ ਸੌਖਾ ਨਹੀਂ ਉਥੇ ਪੜ੍ਹਣਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News