ਦਿੱਲੀ ਦੇ ਰਿਠਾਲਾ ''ਚ ਭਿਆਨਕ ਅੱਗ ਦਾ ਤਾਂਡਵ! 100 ਤੋਂ ਵੱਧ ਝੁੱਗੀਆਂ ਸੜ ਕੇ ਸਵਾਹ, 17 ਸਾਲਾ ਲੜਕੀ ਦੀ ਮੌਤ

Thursday, Mar 05, 2026 - 03:12 PM (IST)

ਦਿੱਲੀ ਦੇ ਰਿਠਾਲਾ ''ਚ ਭਿਆਨਕ ਅੱਗ ਦਾ ਤਾਂਡਵ! 100 ਤੋਂ ਵੱਧ ਝੁੱਗੀਆਂ ਸੜ ਕੇ ਸਵਾਹ, 17 ਸਾਲਾ ਲੜਕੀ ਦੀ ਮੌਤ

ਨੈਸ਼ਨਲ ਡੈਸਕ : ਦੇਸ਼ ਦੀ ਰਾਜਧਾਨੀ ਦਿੱਲੀ ਦੇ ਰਿਠਾਲਾ ਇਲਾਕੇ ਵਿੱਚ ਵੀਰਵਾਰ ਤੜਕੇ ਇੱਕ ਝੁੱਗੀ ਬਸਤੀ ਵਿੱਚ ਭਿਆਨਕ ਅੱਗ ਲੱਗਣ ਕਾਰਨ ਭਾਰੀ ਤਬਾਹੀ ਹੋਈ ਹੈ। ਇਸ ਦਰਦਨਾਕ ਹਾਦਸੇ ਵਿੱਚ 17 ਸਾਲਾ ਇੱਕ ਨਾਬਾਲਗ ਲੜਕੀ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਨੇੜੇ ਸਥਿਤ ਕਾਗਜ਼ ਦੇ ਰੋਲ ਅਤੇ ਗੱਤੇ ਦੇ ਗੋਦਾਮ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ।

ਤੜਕੇ 4 ਵਜੇ ਮਚੀ ਹਾਹਾਕਾਰ 
ਜਾਣਕਾਰੀ ਅਨੁਸਾਰ ਅੱਗ ਲੱਗਣ ਦੀ ਸੂਚਨਾ ਤੜਕੇ ਕਰੀਬ ਸਵਾ ਚਾਰ ਵਜੇ ਮਿਲੀ। ਘਨੀ ਆਬਾਦੀ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਮਚ ਗਈ ਅਤੇ ਉਹ ਆਪਣੀ ਜਾਨ ਬਚਾਉਣ ਲਈ ਝੁੱਗੀਆਂ ਵਿੱਚੋਂ ਬਾਹਰ ਭੱਜਣ ਲੱਗੇ। ਫਾਇਰ ਬ੍ਰਿਗੇਡ ਦੀਆਂ 18 ਤੋਂ ਵੱਧ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਕਾਫੀ ਮੁਸ਼ੱਕਤ ਤੋਂ ਬਾਅਦ ਸਵੇਰੇ ਸਾਢੇ ਛੇ ਵਜੇ ਤੱਕ ਅੱਗ 'ਤੇ ਕਾਬੂ ਪਾਇਆ। ਅੱਗ ਬੁਝਾਉਣ ਤੋਂ ਬਾਅਦ ਮਲਬੇ ਵਿੱਚੋਂ ਲੜਕੀ ਦੀ ਸੜੀ ਹੋਈ ਲਾਸ਼ ਬਰਾਮਦ ਹੋਈ, ਜਿਸ ਨੂੰ ਪੁਲਿਸ ਨੇ ਪੋਸਟਮਾਰਟਮ ਲਈ ਬੀ.ਐੱਸ.ਏ. (BSA) ਹਸਪਤਾਲ ਭੇਜ ਦਿੱਤਾ ਹੈ।

ਮਿੰਟਾਂ ਵਿੱਚ ਸੁਆਹ ਹੋਈ ਮਿਹਨਤ ਦੀ ਕਮਾਈ
 ਇਸ ਝੁੱਗੀ ਬਸਤੀ ਵਿੱਚ ਬਿਹਾਰ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਤੋਂ ਆਏ ਪ੍ਰਵਾਸੀ ਮਜ਼ਦੂਰ ਰਹਿੰਦੇ ਹਨ, ਜੋ ਨੇੜਲੀਆਂ ਫੈਕਟਰੀਆਂ ਅਤੇ ਨਿਰਮਾਣ ਵਾਲੀਆਂ ਥਾਵਾਂ 'ਤੇ ਦਿਹਾੜੀਦਾਰ ਵਜੋਂ ਕੰਮ ਕਰਦੇ ਹਨ। ਪੀੜਤਾਂ ਨੇ ਦੱਸਿਆ ਕਿ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਉਨ੍ਹਾਂ ਨੂੰ ਆਪਣਾ ਸਾਮਾਨ ਬਚਾਉਣ ਦਾ ਮੌਕਾ ਹੀ ਨਹੀਂ ਮਿਲਿਆ। ਬਿਹਾਰ ਦੇ ਰਹਿਣ ਵਾਲੇ ਇੱਕ ਮਜ਼ਦੂਰ ਰਮੇਸ਼ ਕੁਮਾਰ ਨੇ ਭਰੇ ਮਨ ਨਾਲ ਕਿਹਾ, "ਸਾਡੀ ਝੁੱਗੀ, ਕੱਪੜੇ, ਪੈਸੇ ਅਤੇ ਜ਼ਰੂਰੀ ਦਸਤਾਵੇਜ਼ - ਸਭ ਕੁਝ ਕੁਝ ਹੀ ਮਿੰਟਾਂ ਵਿੱਚ ਸੁਆਹ ਹੋ ਗਿਆ।"

ਤੇਜ਼ੀ ਨਾਲ ਅੱਗ ਫੈਲਣ ਦਾ ਕਾਰਨ 
ਅਧਿਕਾਰੀਆਂ ਅਨੁਸਾਰ ਝੁੱਗੀਆਂ ਇੱਕ-ਦੂਜੇ ਦੇ ਬਹੁਤ ਨੇੜੇ ਸਨ ਅਤੇ ਉਨ੍ਹਾਂ ਨੂੰ ਬਣਾਉਣ ਵਿੱਚ ਪਲਾਸਟਿਕ ਦੀਆਂ ਚਾਦਰਾਂ, ਲੱਕੜ ਅਤੇ ਕੱਪੜੇ ਵਰਗੀਆਂ ਜਲਣਸ਼ੀਲ ਵਸਤੂਆਂ ਦੀ ਵਰਤੋਂ ਕੀਤੀ ਗਈ ਸੀ, ਜਿਸ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ। ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shubam Kumar

Content Editor

Related News