ਨਜਾਇਜ਼ ਅਸਲੇ ਸਮੇਤ ਇਕ ਗ੍ਰਿਫਤਾਰ, 32 ਬੋਰ ਪਿਸਤੌਲ ਤੇ 5 ਜਿੰਦਾ ਰੌਂਦ ਬਰਾਮਦ

Saturday, Mar 07, 2026 - 06:20 PM (IST)

ਨਜਾਇਜ਼ ਅਸਲੇ ਸਮੇਤ ਇਕ ਗ੍ਰਿਫਤਾਰ, 32 ਬੋਰ ਪਿਸਤੌਲ ਤੇ 5 ਜਿੰਦਾ ਰੌਂਦ ਬਰਾਮਦ

ਖਰੜ (ਅਮਰਦੀਪ) : ਸੀ.ਆਈ.ਏ. ਸਟਾਫ਼ ਖਰੜ ਨੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇਕ ਨਜਾਇਜ਼ .32 ਬੋਰ ਦਾ ਪਿਸਤੌਲ ਅਤੇ 5 ਜਿੰਦਾ ਰੌਂਦ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ 5 ਮਾਰਚ ਨੂੰ ਸੀ.ਆਈ.ਏ. ਦੀ ਟੀਮ ਖਰੜ–ਲੁਧਿਆਣਾ ਰੋਡ ਨੇੜੇ ਪਿੰਡ ਘੜੂੰਆਂ ਵਿਖੇ ਮੌਜੂਦ ਸੀ। ਇਸ ਦੌਰਾਨ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਦਲਵੀਰ ਸਿੰਘ ਉਰਫ ਕਾਕਾ ਪੁੱਤਰ ਗੁਰਪਾਲ ਸਿੰਘ ਵਾਸੀ ਪਿੰਡ ਤਾਜਪੁਰਾ ਜ਼ਿਲ੍ਹਾ ਰੋਪੜ ਜੋ ਆਪਣੇ ਪਾਸ ਨਜਾਇਜ਼ ਹਥਿਆਰ ਰੱਖਦਾ ਹੈ ਅਤੇ ਉਹ ਗੱਡੀ ਨੰਬਰ ਪੀ ਬੀ-65-ਐਸ-1112 ਵਿਚ ਸਵਾਰ ਹੋ ਕੇ ਮੋਰਿੰਡਾ ਵੱਲੋਂ ਖਰੜ ਵੱਲ ਆਵੇਗਾ।

ਸੂਚਨਾ ਦੇ ਆਧਾਰ ''ਤੇ ਪੁਲਸ ਵੱਲੋਂ ਤੁਰੰਤ ਨਾਕਾਬੰਦੀ ਕੀਤੀ ਗਈ। ਨਾਕਾਬੰਦੀ ਦੌਰਾਨ ਉਕਤ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਗਈ, ਜਿਸ ਦੌਰਾਨ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ। ਤਲਾਸ਼ੀ ਦੌਰਾਨ ਉਸ ਪਾਸੋਂ ਇਕ ਨਜਾਇਜ਼ .32 ਬੋਰ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆ ਏ.ਐੱਸ. ਆਈ. ਅੰਮ੍ਰਿਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਖਿਲਾਫ ਧਾਰਾ 25, 54 ਅਤੇ 59 ਆਰਮਜ਼ ਥਾਣਾ ਸਦਰ ਖਰੜ ਵਿਚ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿਚ ਮੁਲਜ਼ਮ ਨੇ ਦੱਸਿਆ ਕਿ ਇਹ ਹਥਿਆਰ ਉਸ ਨੇ ਕਰੀਬ 7–8 ਮਹੀਨੇ ਪਹਿਲਾਂ ਖਰੀਦਿਆ ਸੀ। ਇਸ ਮਾਮਲੇ ਵਿਚ ਮੁਲਜ਼ਮ ਦੇ ਹੋਰ ਸਾਥੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ | ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਹੋਰ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ |


author

Gurminder Singh

Content Editor

Related News