ਕੱਟੜਾ-ਸ਼੍ਰੀਨਗਰ ਰੇਲ ਮਾਰਗ ’ਤੇ ਬਣਿਆ ਦੇਸ਼ ਦਾ ਪਹਿਲਾ ਕੇਬਲ ਆਧਾਰਿਤ ''ਅੰਜੀ ਬ੍ਰਿਜ''

Sunday, Mar 26, 2023 - 09:13 AM (IST)

ਕੱਟੜਾ-ਸ਼੍ਰੀਨਗਰ ਰੇਲ ਮਾਰਗ ’ਤੇ ਬਣਿਆ ਦੇਸ਼ ਦਾ ਪਹਿਲਾ ਕੇਬਲ ਆਧਾਰਿਤ ''ਅੰਜੀ ਬ੍ਰਿਜ''

ਰਿਆਸੀ- ਭਾਰਤੀ ਰੇਲਵੇ ਨੇ ਜੰਮੂ-ਕਸ਼ਮੀਰ ਦੇ ਰਿਆਸੀ ਖੇਤਰ ’ਚ ਕੱਟੜਾ-ਬਾਰਾਮੂਲਾ ਨੂੰ ਜੋੜਣ ਵਾਲੇ ਰੇਲ ਮਾਰਗ ’ਤੇ ਦੇਸ਼ ਦੇ ਪਹਿਲੇ ਕੇਬਲ ਬ੍ਰਿਜ ਦਾ ਨਿਰਮਾਣ ਪੂਰਾ ਕਰ ਲਿਆ ਹੈ, ਜਿਸ ’ਤੇ ਟ੍ਰੇਨ 100 ਕਿਲੋਮੀਟਰ ਦੀ ਰਫ਼ਤਾਰ ਨਾਲ ਦੌੜ ਸਕੇਗੀ। ਊਧਮਪੁਰ-ਕੱਟੜਾ ਤੋਂ ਬਾਰਾਮੂਲਾ ਦੇ ਰਸਤੇ ਸ਼੍ਰੀਨਗਰ ਨੂੰ ਜੋੜਣ ਵਾਲੇ ਰੇਲ ਮਾਰਗ ’ਤੇ ਕੇਬਲ ’ਤੇ ਆਧਾਰਿਤ ਅੰਜੀ ਪੁਲ ਦੀ ਉੱਚਾਈ 391 ਮੀਟਰ ਹੈ। ਪੁਲ ਦੇ ਵਿਚਕਾਰ ਇਕ ਟਾਵਰ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ਦੇ ਵਿਚਕਾਰ ਦੇ ਦੋਵਾਂ ਪਾਸੇ 24-24 ਕੇਬਲਾਂ ਲੱਗੀਆਂ ਹੋਈਆਂ ਹਨ ਅਤੇ ਦੋਵਾਂ ਪਾਸੇ ਲੱਗੀਆਂ 48 ਕੇਬਲਾਂ ਜ਼ਰੀਏ ਇਹ ਪੁਲ ਅੱਧੇ ਪਿੱਲਰ ਨਾਲ ਬੱਝਾ ਹੈ।

PunjabKesari

ਮੁੱਖ ਇੰਜੀਨੀਅਰ ਸੰਦੀਪ ਗੁਪਤਾ ਅਨੁਸਾਰ ਕੇਬਲ ਆਧਾਰਿਤ ਇਹ ਪੁਲ 473 ਮੀਟਰ ਲੰਮਾ ਹੈ। ਇਸ ਦੇ ਵਿਚਕਾਰ ਬਣਾ 193 ਮੀਟਰ ਉੱਚਾ ਟਾਵਰ ਇਸ ’ਤੇ ਲੱਗੀ ਕੇਬਲ ਦਾ ਆਧਾਰ ਹੈ। ਇਹ ਪਿੱਲਰ ਦਰਿਆ ਦੇ ਤਲ ਤੋਂ 331 ਮੀਟਰ ਦੀ ਉਚਾਈ ’ਤੇ ਸਥਿਤ ਹੈ। ਸਿੰਗਲ ਲਾਈਨ ਦੀ ਰੇਲ ਪਟੜੀ ਦੇ ਬਿਲਕੁਲ ਲਾਗੇ 3.75 ਮੀਟਰ ਚੌੜੀ ਸਰਵਿਸ ਰੋਡ ਬਣਾਈ ਗਈ ਹੈ।

PunjabKesari

ਗੁਪਤਾ ਨੇ ਦੱਸਿਆ ਕਿ ਕੇਬਲ ਨਾਲ ਬੱਝੇ ਇਸ ਪੁਲ ਦੇ ਨਿਰਮਾਣ ਦਾ ਡਿਜ਼ਾਈਨ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਇਹ ਟ੍ਰੇਨ ਦੇ ਚੱਲਣ ਨਾਲ ਝੂਲੇਗਾ ਨਹੀਂ ਅਤੇ ਪੁਲ ਦੇ ਉੱਤੇ ਰੇਲ ਤੇਜ਼ ਰਫ਼ਤਾਰ ਨਾਲ ਦੌੜ ਸਕੇਗੀ। ਇਸ ਤੋਂ ਇਲਾਵਾ ਪੁਲ ਭਾਰੀ ਤੂਫਾਨਾਂ ਨੂੰ ਝੱਲ ਸਕਦਾ ਹੈ ਅਤੇ ਤੇਜ਼ ਭੂਚਾਲ ਆਉਣ ਨਾਲ ਵੀ ਪ੍ਰਭਾਵਿਤ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਪੁਲ ਦੇ ਨਿਰਮਾਣ ਦਾ ਕਾਰਜ ਅਪ੍ਰੈਲ, 2018 ’ਚ ਸ਼ੁਰੂ ਹੋਇਆ ਸੀ ਅਤੇ ਹੁਣ ਤੱਕ ਇਸ ’ਤੇ 90 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ। ਇਸ ਰੇਲ ਲਾਈਨ ’ਤੇ 137 ਪੁਲਾਂ ਅਤੇ 27 ਸੁਰੰਗਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

PunjabKesari


author

Tanu

Content Editor

Related News