ਪਹਿਲੇ ਸੀ-295 ਜਹਾਜ਼ ਨੂੰ ਹਵਾਈ ਫ਼ੌਜ ''ਚ ਕੀਤਾ ਗਿਆ ਸ਼ਾਮਲ
Monday, Sep 25, 2023 - 03:46 PM (IST)
ਗਾਜ਼ੀਆਬਾਦ (ਭਾਸ਼ਾ)- ਪਹਿਲੇ ਸੀ-295 ਮੀਡੀਅਮ ਟੈਕਟੀਕਲ ਟਰਾਂਸਪੋਰਟ ਜਹਾਜ਼ ਨੂੰ ਸੋਮਵਾਰ ਨੂੰ ਭਾਰਤੀ ਹਵਾਈ ਫ਼ੌਜ 'ਚ ਸ਼ਾਮਲ ਕੀਤਾ ਗਿਆ, ਜਿਸ ਨਾਲ ਫ਼ੌਜ ਦੀ ਰਸਮ ਅਤੇ ਹੋਰ ਸਮਰੱਥਾਵਾਂ ਨੂੰ ਹੁਲਾਰਾ ਮਿਲੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ 'ਚ ਇੱਥੇ ਹਿੰਡਨ ਹਵਾਈ ਫ਼ੌਜ ਸਟੇਸ਼ਨ 'ਤੇ ਆਯੋਜਿਤ ਪ੍ਰੋਗਰਾਮ 'ਚ ਸੀ-295 ਨੂੰ ਹਵਾਈ ਫ਼ੌਜ 'ਚ ਸ਼ਾਮਲ ਕੀਤਾ ਗਿਆ।
ਇਹ ਵੀ ਪੜ੍ਹੋ : AC ਲਗਾ ਕੇ ਸੌਂ ਗਿਆ ਡਾਕਟਰ, ਨਿੱਜੀ ਕਲੀਨਿਕ 'ਚ ਦਾਖ਼ਲ 2 ਨਵਜਨਮੇ ਬੱਚਿਆਂ ਨਾਲ ਵਾਪਰਿਆ ਭਾਣਾ
ਹਵਾਈ ਫ਼ੌਜ ਮੁਖੀ ਏਅਰ ਚੀਫ਼ ਮਾਰਸ਼ਲ ਵੀ.ਆਰ. ਚੌਧਰੀ ਹਵਾਈ ਫ਼ੌਜ ਅਤੇ ਏਅਰਬਸ ਦੇ ਸੀਨੀਅਰ ਅਧਿਕਾਰੀਆਂ ਨਾਲ ਇਸ ਪ੍ਰੋਗਰਾਮ 'ਚ ਸ਼ਾਮਲ ਹੋਏ। ਇਸ ਤੋਂ ਬਾਅਦ ਰੱਖਿਆ ਮੰਤਰੀ ਸਿੰਘ 'ਸਰਵ ਧਰਮ ਪੂਜਾ' 'ਚ ਸ਼ਾਮਲ ਹੋਏ, ਜੋ ਸੀ-295 ਨੂੰ ਹਵਾਈ ਫ਼ੌਜ 'ਚ ਸ਼ਾਮਲ ਕੀਤੇ ਜਾਣ ਦੇ ਮਕਸਦ ਨਾਲ ਆਯੋਜਿਤ ਕੀਤੀ ਗਈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8